ਭਾਰਤ ਦੇ ਰਾਸ਼ਟਰਪਤੀ 18 ਤੋਂ 23 ਦਸੰਬਰ ਤੱਕ ਪੱਛਮੀ ਬੰਗਾਲ, ਤੇਲੰਗਾਨਾ ਅਤੇ ਰਾਜਸਥਾਨ ਦੀ ਯਾਤਰਾ ‘ਤੇ ਰਹਿਣਗੇ

Smt. Droupadi Murmu
Smt. Droupadi Murmu

Chandigarh: 17 DEC 2023  

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 18 ਤੋਂ 23 ਦਸੰਬਰ, 2023 ਤੱਕ ਪੱਛਮੀ ਬੰਗਾਲ, ਤੇਲੰਗਾਨਾ ਅਤੇ ਰਾਜਸਥਾਨ ਦੀ ਯਾਤਰਾ ‘ਤੇ ਰਹਿਣਗੇ।

ਰਾਸ਼ਟਰਪਤੀ 18 ਦਸੰਬਰ ਨੂੰ ਆਈਆਈਟੀ, ਖੜਗਪੁਰ (IIT Kharagpur) ਦੇ 69ਵੇਂ ਕਨਵੋਕੇਸ਼ਨ ਵਿੱਚ ਭਾਗ ਲੈਣਗੇ। ਰਾਸ਼ਟਰਪਤੀ ਉਸੇ ਦਿਨ, ਬੋਲਾਰਮ (Bolarum), ਸਿਕੰਦਰਾਬਾਦ, ਸਥਿਤ ਰਾਸ਼ਟਰਪਤੀ ਨਿਲਾਯਮ (Nilayam) ਪਹੁੰਚਣਗੇ।

ਰਾਸ਼ਟਰਪਤੀ 19 ਦਸੰਬਰ ਨੂੰ ਹੈਦਰਾਬਾਦ ਸਥਿਤ ਹੈਦਰਾਬਾਦ ਪਬਲਿਕ ਸਕੂਲ ਸੋਸਾਇਟੀ ਦੇ ਸ਼ਤਾਬਦੀ ਸਮਾਰੋਹ ਵਿੱਚ ਭਾਗ ਲੈਣਗੇ।

ਰਾਸ਼ਟਰਪਤੀ 20 ਦਸੰਬਰ ਨੂੰ ਤੇਲੰਗਾਨਾ ਦੇ ਯਦਾਦ੍ਰੀ ਭੁਵਨਾਗਿਰੀ (Yadadri Bhuvnagiri,) ਜ਼ਿਲ੍ਹੇ ਦੇ ਪੋਚਮਪੱਲੀ (Pochampally) ਵਿੱਚ ਟੈਕਸਟਾਇਲ ਮੰਤਰਾਲੇ ਦੁਆਰਾ ਆਯੋਜਿਤ ਹੈਂਡਲੂਮ ਅਤੇ ਸਪਿਨਿੰਗ ਯੂਨਿਟ ਅਤੇ ਥੀਮ ਮੰਡਪ ਦੇਖਣ ਜਾਣਗੇ। ਇਸ ਅਵਸਰ ‘ਤੇ ਉਹ ਬੁਣਕਰਾਂ ਨਾਲ ਗੱਲਬਾਤ ਵੀ ਕਰਨਗੇ। ਰਾਸ਼ਟਰਪਤੀ ਉਸੇ ਸ਼ਾਮ, ਸਿਕੰਦਰਾਬਾਦ ਵਿੱਚ ਐੱਮਐੱਨਆਰ ਐਜੂਕੇਸ਼ਨਲ ਟਰੱਸਟ (MNR Educational Trust) ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ।

ਰਾਸ਼ਟਰਪਤੀ 21 ਦਸੰਬਰ ਨੂੰ ਰਾਸ਼ਟਰਪਤੀ ਨਿਲਾਯਮ (Rashtrapati Nilayam) ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

ਰਾਸ਼ਟਰਪਤੀ 22 ਦਸੰਬਰ ਨੂੰ ਰਾਜ ਦੇ ਪਤਵੰਤਿਆਂ, ਪ੍ਰਮੁੱਖ ਨਾਗਰਿਕਾਂ, ਅਕਾਦਮਿਕਾਂ ਆਦਿ ਦੇ ਲਈ ਰਾਸ਼ਟਰਪਤੀ ਨਿਲਾਯਮ (Rashtrapati Nilayam) ਵਿੱਚ ਇੱਕ ਐਟ-ਹੋਮ ਰਿਸੈਪਸ਼ਨ (At Home Reception) ਦੀ ਮੇਜ਼ਬਾਨੀ ਕਰਨਗੇ।

ਰਾਸ਼ਟਰਪਤੀ 23 ਦਸੰਬਰ ਨੂੰ ਰਾਜਸਥਾਨ ਦੇ ਪੋਖਰਣ ਵਿੱਚ ਲਾਈਵ ਫਾਇਰਿੰਗ ਅਭਿਆਸ ਦੇਖਣਗੇ।