ਅੱਤਵਾਦ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਲੋੜ: ਭਾਜਪਾ

Subhash Sharma
Press Note 10th May 2022 - Dr. Subhash Sharma General secretary BJP Punjab

ਚੰਡੀਗੜ੍ਹ, 10 ਮਈ 2022

ਭਾਰਤੀ ਜਨਤਾ ਪਾਰਟੀ ਨੇ ਅੱਤਵਾਦ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਹੈ ਅਤੇ ਦੇਸ਼ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।

ਹੋਰ ਪੜ੍ਹੋ :-ਕੈਪਟਨ ਅਮਰਿੰਦਰ ਨੇ ਸੂਬੇ ਵਿੱਚ ਅਤਿਵਾਦ ਦੇ ਖਤਰੇ ਦੀ ਗੰਭੀਰਤਾ ਬਾਰੇ ਚੇਤਾਵਨੀ ਦਿੱਤੀ

ਭਾਜਪਾ ਨੇ ਇਹ ਵੀ ਉਮੀਦ ਪ੍ਰਗਟਾਈ ਹੈ ਕਿ ‘ਆਪ’ ਸਰਕਾਰ ਅੱਤਵਾਦ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ ਅਤੇ ਆਪਣੀਆਂ ਤਰਜੀਹਾਂ ਨੂੰ ਸਿਆਸੀ ਦੁਸ਼ਮਣੀ ਤੋਂ ਗੰਭੀਰਤਾ ਨਾਲ ਸ਼ਾਸਨ ਚਲਾਉਣ ਵੱਲ ਬਦਲੇਗੀ। ਪਾਰਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਮੋਹਾਲੀ ‘ਚ ਅੱਤਵਾਦੀ ਹਮਲਾ ਇਸ ਚੇਤਾਵਨੀ ਦੇ ਰੂਪ ‘ਚ ਆਇਆ ਹੈ ਕਿ ਤੁਸੀਂ ਸੂਬੇ ਦੀ ਸੁਰੱਖਿਆ ਨੂੰ ਹਲਕੇ ‘ਚ ਨਹੀਂ ਲੈ ਸਕਦੇ ਅਤੇ ਆਪਣੀ ਪੁਲਸ ਦੀ ਵਰਤੋਂ ਸਿਆਸੀ ਵਿਰੋਧੀਆਂ ਖਿਲਾਫ ਦੁਸ਼ਮਣੀ ਪੈਦਾ ਕਰਨ ਲਈ ਨਹੀਂ ਕਰ ਸਕਦੇ।

ਇੱਥੋਂ ਜਾਰੀ ਇੱਕ ਬਿਆਨ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡ.: ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਮੁਹਾਲੀ ਵਿੱਚ ਪੰਜਾਬ ਇੰਟੈਲੀਅਸ ਦੇ ਹੈੱਡ ਕੁਆਟਰ ‘ਤੇ ਹੋਇਆ ਅੱਤਵਾਦੀ ਹਮਲਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਸ਼ਾਂਤੀ ਲਈ ਇਸ ਗੰਭੀਰ ਖਤਰੇ ਨੂੰ ਲੈ ਕੇ ਆਪਸ ਚ ਵਿਚਾਰ ਵਟਾਂਦਰਾ ਕਰਨ ਅਤੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਰਣਨੀਤੀ ਉਲੀਕਣ।

ਭਾਜਪਾ ਆਗੂ ਨੇ ਸੂਬੇ ਲਈ ਇਸ ਗੰਭੀਰ ਖਤਰੇ ‘ਤੇ ਆਪਣੀ ਪਾਰਟੀ ਅਤੇ ਕੇਂਦਰ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਭੜਕਾਊ ਰਾਜਨੀਤੀ ਖਿਲਾਫ ਚਿਤਾਵਨੀ ਵੀ ਦਿੱਤੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਅਤ ‘ਤੇ ਹਮਲਾ ਹੈ ਅਤੇ ਸਾਨੂੰ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ |  ਪਿਛਲੇ ਸਮੇਂ ਵਿੱਚ ਹਾਸਿਲ ਹੋਇਆ ਦਰਦਨਾਕ ਅਨੁਭਵ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਅਸੀਂ ਕਾਲੇ ਦੌਰ ਅਤੇ ਅੱਤਵਾਦ ਦੇ ਇਕ ਹੋਰ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ।  ਅਸੀਂ ਬਹੁਤ ਮਾੜੀਆਂ ਸਥਿਤੀਆਂ ਤੋਂ ਸਬਕ ਸਿੱਖਿਆ ਹੈ ਅਤੇ ਦੁਖਦਾਈ ਸਥਿਤੀਆਂ ਨੂੰ ਦੁਬਾਰਾ ਵਾਪਰਨ ਦੀ ਇਜਾਜ਼ਤ ਨਹੀਂ ਦੇ ਸਕਦੇ।