ਰੂਪਨਗਰ, 10 ਮਈ 2022
ਗਰਮੀ ਦੇ ਸੀਜਨ ਦੇ ਮੱਦੇਨਜਰ ਡੇਂਗੂ ਮਲੇਰੀਆ ਤੋਂ ਬਚਾਅ ਹਿੱਤ ਸਿਹਤ ਵਿਭਾਗ ਰੂਪਨਗਰ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ^ਮਲੇਰੀਆ ਪ੍ਰਤੀ ਜਾਗਰੂਕ ਕਰਨ ਦੇ ਲਈ ਸਿਹਤ ਸਿੱਖਿਆ ਦੇ ਨਾਲ^ਨਾਲ ਸਰਵੇ ਮੁਹਿੰਮ ਵੀ ਜਾਰੀ ਹੈ, ਸਿਵਲ ਸਰਜਨ ਡਾHਪਰਮਿੰਦਰ ਕੁਮਾਰ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਹਰਪ੍ਰੀਤ ਕੌਰ, ਡਾ.ਮੋਹਿਤ ਸ਼ਰਮਾ ਦੀ ਅਗਵਾਈ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਹਿਰੂ ਨਗਰ, ਸਦਾਵਰਤ ਅਤੇ ਮੀਰਾਬਾਈ ਚੌਂਕ ਇਲਾਕੇ ਵਿੱਚ ਡੇਂਗੂ, ਮਲੇਰੀਆ ਬੁਖਾਰ ਦਾ ਸਰਵੇ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ 152 ਕਮਰਿਆਂ ਵਿੱਚ ਸਪਰੇਅ ਕੀਤੀ ਗਈ ਅਤੇ 520 ਕੰਟੇਨਰ ਚੈਕ ਕੀਤੇ ਗਏ ਜਿਸ ਦੌਰਾਨ 2 ਕੰਟੇਨਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ।
ਹੋਰ ਪੜ੍ਹੋ :-‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਪ੍ਰਾਜੈਕਟ ‘ਚ ਸ਼ਮੂਲੀਅਤ ਕਰਨ ਲਈ ਰੋਜ਼ਗਾਰ ਬਿਊਰੋ ਵੱਲੋਂ ਲਿੰਕ ਜਾਰੀ
ਲੋਕਾਂ ਨੂੰ ਸਿਹਤ ਸਿੱਖਿਆ ਦਿੰਦਿਆਂ ਦੱਸਿਆ ਗਿਆ ਕਿ ਹਰ ਹਫਤੇ ਕੂਲਰਾਂ , ਫਰਿੱਜਾਂ ਦੀਆਂ ਟ੍ਰੇਆਂ ਅਤੇ ਗਮਲਿਆਂ ਦਾ ਪਾਣੀ ਬਦਲਿਆ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪੈਦਾ ਨਾ ਹੋ ਸਕੇ। ਇਸ ਤੋਂ ਇਲਾਵਾ ਆਪਣੇ ਸਰੀਰ ਨੂੰ ਢੱਕ ਕੇ ਰੱਖਿਆ ਜਾਵੇ, ਪੂਰੀਆਂ ਬਾਹਾਂ ਦੇ ਕੱਪੜੇ ਪਹਿਨ ਕੇ ਰੱਖੇ ਜਾਣ ਅਤੇ ਮੱਛਰਾਂ ਦੇ ਬਚਾਅ ਤੋਂ ਰਾਤ ਨੂੰ ਸੌਣ ਵੇਲੇ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ।
ਇਸ ਦੋਰਾਨ ਰਣਜੀਤ ਸਿੰਘ ਐਸ.ਆਈ, ਲਖਵੀਰ ਸਿੰਘ, ਐਸ.ਆਈ, ਜਸਵੰਤ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ, ਹਰਦੀਪ ਸਿੰਘ ਮ.ਪ.ਹ.ਵ. ਮੇਲ ਅਤੇ ਦਵਿੰਦਰ ਸਿੰਘ ਇੰਸੈਕਟ ਕਲੈਕਟਰ ਹਾਜ਼ਰ ਸਨ।