ਫਾਜ਼ਿਲਕਾ 10 ਮਈ 2022
ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋ ਵਲੋ ਦੱਸਿਆ ਗਿਆ ਕਿ ਵਿਭਾਗ ਵਲੋ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ/ਡੇਗੂ ਦੀ ਰੋਕਥਾਮ ਲਈ ਜਿਲਾ ਮਹਾਮਾਰੀ ਅਫਸਰ ਡਾ ਸਕਸ਼ਮ ਦੀ ਅਗਵਾਈ ਵਿੱਚ ਅਰਬਨ ਅਤੇ ਪੇਡੂ ਖੇਤਰ ਵਿਖੇ ਐਂਟੀਲਾਰਵਾ ਗਤੀਵਿਧੀਆ ਸ਼ੁਰੂ ਕੀਤੀਆ ਗਈਆ ਹਨ।ਸਿਵਲ ਸਰਜਨ ਵਲੋ ਸ਼ਹਿਰੀ ਖੇਤਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਦੇ ਵਿੱਚ ਮੋਜੂਦ ਕੂਲਰ,ਗਮਲੇ,ਟੈਕੀਆਂ ਵਿਚੋ ਹਰ ਸੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦਿਤਾ ਜਾਵੇ।ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਰੋਕਥਾਮ ਲਈ ਵਿਭਾਗ ਦਾ ਸਹਿਯੋਗ ਕੀਤਾ ਜਾਵੇ।
ਹੋਰ ਪੜ੍ਹੋ :- ਸਰਕਾਰੀ ਜਮੀਨ ਤੇ ਕੀਤੀਆਂ ਜਾ ਰਹੀਆਂ ਨਜਾਇਜ ਉਸਾਰੀਆਂ ਤੇ ਕੀਤੀ ਜਾਵੇਗੀ ਕਾਰਵਾਈ -ਡਿਪਟੀ ਕਮਿਸਨਰ
ਇਸ ਮੋਕੇ ਜਿਲਾ ਮਹਾਮਾਰੀ ਅਫਸਰ ਡਾ ਸਕਸ਼ਮ ਅਤੇ ਡਾ ਸੁਨੀਤਾ ਨੇ ਦਸਿਆ ਕਿ ਸਿਹਤ ਵਿਭਾਗ ਵਲੋ ਇਸ ਕਾਰਵਾਈ ਤਹਿਤ ਅੱਜ ਸਿਹਤ ਕਰਮਚਾਰੀਆ ਅਤੇ ਨਗਰ ਕੋਸਲ ਫਾਜਿਲਕਾ ਦੀਆ ਟੀਮਾ ਰਾਧਾ ਸਵਾਮੀ ਕਲੋਨੀ ਵਿਖੇ ਘਰ-ਘਰ ਜਾ ਕੇ ਮੱਛਰ ਦਾ ਲਾਰਵਾ ਚੈਕ ਕੀਤਾ।ਟੀਮਾ ਵਲੋ ਕੂਲਰ,ਗਮਲੇ,ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਚੈਕ ਕੀਤਾ ਗਿਆ।ਲਾਰਵਾ ਮਿਲਣ ਤੇ ਲਾਰਵੇ ਨੂੰ ਨਸਟ ਕੀਤਾ ਗਿਆ ਅਤੇ ਲੋਕਾ ਨੂੰ ਮਲੇਰੀਆ/ਡੇਗੂ ਤੋ ਬਚਾਉ ਲਈ ਪੋਸਟਰ ਵੰਡੇ ਗਏ ਅਤੇ ਜਾਣਕਾਰੀ ਦਿਤੀ ਗਈ ,ਉਹਨਾ ਦੱਸਿਆ ਕੋਈ ਵੀ ਬੁਖਾਰ ਹੋਵੇ ਤਾ ਉਸ ਦੀ ਜਾਚ ਜਲਦੀ ਤੋ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਸ ਦੀ ਜਾਚ ਕਰਵਾਈ ਜਾਵੇ ।