ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਦੌਰੇ ਦੇ ਮੇਦੇਨਜ਼ਰ ਸਿਵਲ ਸਰਜਨ ਵੱਲੋਂ ਸਿਹਤ ਪ੍ਰਬੰਧਾਂ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ

RAJINDER ARORA
ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਦੌਰੇ ਦੇ ਮੇਦੇਨਜ਼ਰ ਸਿਵਲ ਸਰਜਨ ਵੱਲੋਂ ਸਿਹਤ ਪ੍ਰਬੰਧਾਂ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ

ਫਿਰੋਜ਼ਪੁਰ 3 ਜਨਵਰੀ 2022

ਸਿਵਲ ਸਰਜਨ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੇ ਮਦੇਨਜ਼ਰ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਇਸੇ ਸਿਲਸਿਲੇ ਵਿੱਚ ਸੋਮਵਾਰ ਨੂੰ ਸਿਵਲ ਸਰਜਨ ਡਾ: ਰਾਜਿੰਸਦਰ ਅਰੋੜਾ ਵੱਲੋਂ ਜ਼ਿਲੇ ਦੇ ਸਮੂੰਹ ਐਸ.ਐਮ.ਓਜ਼ ਅਤੇ ਪਰੋਗ੍ਰਾਮ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜੀ ਦੇ ਦੌਰੇ ਦੌਰਾਨ ਕੀਤੇ ਜਾਣ ਵਾਲੇ ਸਿਹਤ ਪ੍ਰਬੰਧਾਂਕੋਵਿਡ ਸੈਂਪਲਲਿੰਗਕੋਵਿਡ ਪ੍ਰਟੋਕੋਲ ਅਤੇ ਕੋਵਿਡ ਵੈਕਸੀਨੇਸ਼ਨ ਤੋਂ ਇਲਾਵਾ 15 ਤੋਂ 18 ਉਮਰ ਵਰਗ ਦੇ ਗਭਰੇਟਾਂ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਸਬੰਧੀ ਚਰਚਾ ਕੀਤੀ ਗਈ ਅਤੇ ਢੁਕਵੇਂ ਆਦੇਸ਼ ਜਾਰੀ ਕੀਤੇ ਗਏ।

ਹੋਰ ਪੜ੍ਹੋ :-ਉਰਦੂ ਆਮੋਜ਼ ਦੀਆਂ ਕਲਾਸਾਂ 03 ਜਨਵਰੀ, 2022 ਤੋਂ ਸ਼ੁਰੂ

ਸਿਵਲ ਸਰਜਨ ਵੱਲੋਂ ਅੱਜ ਕੋਵਿਡ ਵੈਕਸੀਨੇਸ਼ਨ (15 ਤੋਂ 18 ਉਮਰ ਵਰਗ) ਸਬੰਧੀ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਪ੍ਰਈਵੇਟ ਸਕੂਲਾਂ ਦੇ ਨੁਮਾਇੰਦਿਆਂ ਨਾਲ ਵੀ ਇੱਕ ਵੱਖਰੀ ਮੀਟਿੰਗ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰੋਨਾਂ ਦੇ ਹਰੇਕ ਵੇਰੀੲੈਂਟ ਲਈ ਸਮਾਨ ਰੂਪ ਵਿੱਚ ਪ੍ਰਭਾਵੀ ਹੈ। ਸਿਵਲ ਸਰਜਨ ਡਾ:ਅਰੋੜਾ ਨੇ ਅੱਗੇ ਦੱਸਿਆ ਕਿ ਮੁਕੰਮਲ ਕੋਵਿਡ ਟੀਕਾਕਰਨ ਕਰਵਾ ਕੇ ਜਾਂ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣ ਨਾਲ ਕੋਵਿਡ ਦੇ ਨਵੇ ਆ ਰਹੇ ਵੇਰੀੲੈਂਟਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨੇਸ਼ਨ ਮੁੱਫਤ ਲਗਾਈ ਜਾ ਰਹੀ ਅਤੇ ਉਨ੍ਹਾਂ ਨੇ ਰਹਿ ਗਏ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।

ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ:ਰਾਜਿੰਦਰ ਮਨਚੰਦਾ,ਜ਼ਿਲ੍ਹਾ ਟੀਕਕਰਨ ਅਫਸਰ ਡਾ ਮੀਨਾਕਸ਼ੀ ਅਬਰੋਲ, ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਐਸ.ਐਮ.ਓ. ਡਾ ਵਿਨੀਤਾ ਭੁੱਲਰ, ਡਾ ਸੰਦੀਪ ਗਿੱਲ ਡਾ ਅਨਿਲ ਮਨਚੰਦਾ, ਡਾ ਬਲਕਾਰ ਸਿੰਘ, ਡਾ ਰੇਖਾ ਭੱਟੀ ,ਡਾ ਜੈਨੀ ਗੋਇਲ ਅਤੇ ਵਿਕਾਸ ਕਾਲੜਾ ਹਾਜ਼ਰ ਸਨ।

Spread the love