ਡਾਇਰੈਕਟਰ ਮਨਪ੍ਰੀਤ ਸਿੰਘ ਛਤਵਾਲ
ਪੰਚਾਇਤੀ ਅਧਿਕਾਰੀਆਂ ਵੱਲੋਂ ਸੂਬੇ ਦੀਆਂ ਖੇਤ ਮਜ਼ਦੂਰ ਯੂਨੀਅਨਾਂ ਨਾਲ ਅਹਿਮ ਮੀਟਿੰਗ
ਛੇ ਜ਼ਿਲਿਆਂ ਦੇ ਅਧਿਕਾਰੀ ਰਹੇ ਹਾਜ਼ਰ
ਬਰਨਾਲਾ, 7 ਸਤੰਬਰ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੀਆਂ ਸਮੂਹ ਪੇਂਡੂ ਖੇਤ ਮਜ਼ਦੂਰ ਯੂਨੀਅਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਮਿਤੀ 25-8-2021 ਦੀ ਮੀਟਿੰਗ ਵਿਚ ਹੋਏ ਫੈਸਲੇ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ ਤਹਿਤ ਅੱਜ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮਨਪ੍ਰੀਤ ਸਿੰਘ ਛਤਵਾਲ ਵੱਲੋਂ ਸੂਬੇ ਦੀਆਂ ਪੇਂਡੂ ਖੇਤ ਮਜ਼ਦੂਰ ਯੂਨੀਅਨਾਂ ਨਾਲ ਬਰਨਾਲਾ ਵਿਖੇ ਅਹਿਮ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ਵਿਚ 5 ਮਰਲੇ ਪਲਾਟ ਅਲਾਟਮੈਂਟ ਅਤੇ ਸ਼ਾਮਲਾਤ ਜ਼ਮੀਨਾਂ ਦਾ 1/3 ਹਿੱਸਾ ਰਾਖਵੀਂ ਜ਼ਮੀਨ ਦੀ ਬੋਲੀ ਦੌਰਾਨ ਆਉਦੀਆਂ ਦਰਪੇਸ਼ ਦਿੱਕਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਪੇਂਡੂ ਖੇਤ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਇਨਾਂ ਸਮੱਸਿਆਵਾਂ ਦਾ ਜ਼ਿਲਾਵਾਰ ਅਤੇ ਪਿੰਡਵਾਰ ਵੇਰਵਾ ਦਿੱਤਾ ਗਿਆ।
ਡਾਇਰੈਕਟਰ (ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ) ਵੱਲੋਂ ਪੇਂਡੂ ਖੇਤ ਮਜ਼ਦੂਰ ਆਗੂਆਂ ਦੀ ਹਰ ਸਮੱਸਿਆ ਨੂੰ ਸੁਣਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੀਟਿੰਗ ਵਿੱਚ ਹਾਜ਼ਰ ਜ਼ਿਲਾ ਅਧਿਕਾਰੀਆਂ ਨੂੰ ਸਮਾਂਬੱਧ ਤੌਰ ’ਤੇ ਇਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮੱਖਣ ਸਿੰਘ ਰਾਮਗੜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਸੂਬਾ ਪ੍ਰਧਾਨ ਸੰਜੀਵ ਮਿੰਟੂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੋਂ ਸੂਬਾ ਕਾਰਜਕਾਰੀ ਮੈਂਬਰ ਕੁਲਵੰਤ ਸਿੰਘ ਸੇਲਬਰਾਹ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਸੂਬਾ ਮੀਤ ਪ੍ਰਧਾਨ ਕਾਮਰੇਡ ਕਿ੍ਰਸ਼ਨ ਚੌਹਾਨ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਉਨਾਂ ਦੇ ਪੱਖ ਵਿਚ ਬਣੀਆਂ ਕਈ ਨੀਤੀਆਂ ’ਚ ਕੁਝ ਕਾਨੂੰਨੀ ਤੇ ਹੋਰ ਅੜਚਣਾਂ ਦਰਪੇਸ਼ ਆਉਦੀਆਂ ਹਨ, ਜਿਨਾਂ ਵਿਚ ਦਰੁਸਤੀ ਦੀ ਲੋੜ ਹੈ। ਇਸ ’ਤੇ ਡਾਇਰੈਕਟਰ ਵੱਲੋਂ ਸਾਰੇ ਪੱਖ ਵਿਚਾਰਨ ਦਾ ਪੂਰਨ ਭਰੋਸਾ ਦਿੱਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਲੈਂਡ ਡਿਵੈਲਪਮੈਂਟ ਸ੍ਰੀ ਜੋਗਿੰਦਰ ਕੁਮਾਰ, ਏਡੀਸੀ (ਡੀ) ਬਰਨਾਲਾ ਸ੍ਰੀ ਨਵਲ ਰਾਮ, ਏਡੀਸੀ (ਡੀ) ਸੰਗਰੂਰ ਸ੍ਰੀ ਰਾਜਿੰਦਰ ਬੱਤਰਾ, ਡੀਡੀਪੀਓ ਬਰਨਾਲਾ ਵਿਨੀਤ ਕੁਮਾਰ ਸ਼ਰਮਾ, ਡੀਡੀਪੀਓ ਪਟਿਆਲਾ ਸੁਰਿੰਦਰ ਸਿੰਘ, ਡੀਡੀਪੀਓ ਸੰਗਰੂਰ ਪਰਮਜੀਤ ਸਿੰਘ, ਡੀਡੀਪੀਓ ਮਾਲੇਰਕੋਟਲਾ ਰਿੰਪੀ ਗਰਗ, ਡੀਡੀਪੀਓ ਬਠਿੰਡਾ ਨੀਰੂ ਗਰਗ, ਉਪ ਮੁੱਖ ਕਾਰਜਕਾਰੀ ਅਫਸਰ ਸਵਿੰਦਰ ਸਿੰਘ, ਡੀਡੀਪੀਓ ਮੋਗਾ ਜਗਜੀਤ ਸਿੰਘ ਬੱਲ, ਬੀਡੀਪੀਓ ਮੋਗਾ 1 ਪ੍ਰਤਾਪ ਸਿੰਘ, ਬੀਡੀਪੀਓ ਨਿਹਾਲ ਸਿੰਘ ਵਾਲਾ ਕਿ੍ਰਪਾਲ ਸਿੰਘ, ਬੀਡੀਪੀਓ ਬਰਨਾਲਾ ਸੁਖਦੀਪ ਸਿੰਘ, ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਬੀਡੀਪੀਓ ਸਹਿਣਾ ਗੁਰਮੇਲ ਸਿੰਘ, ਐਸਡੀਓ ਪੰਚਾਇਤੀ ਰਾਜ ਬਰਨਾਲਾ ਦੁੱਲਾ ਰਾਮ ਹਾਜ਼ਰ ਸਨ।