ਭਵਿੱਖ ਦੀ ਖੇਤੀ ਦੀ ਸੁਰੱਖਿਆ ਲਈ ਜ਼ਮੀਨਦੋਜ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ :ਡਾ. ਅਮਰੀਕ ਸਿੰਘ

ਭਵਿੱਖ ਦੀ ਖੇਤੀ ਦੀ ਸੁਰੱਖਿਆ ਲਈ ਜ਼ਮੀਨਦੋਜ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ :ਡਾ. ਅਮਰੀਕ ਸਿੰਘ
ਭਵਿੱਖ ਦੀ ਖੇਤੀ ਦੀ ਸੁਰੱਖਿਆ ਲਈ ਜ਼ਮੀਨਦੋਜ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ :ਡਾ. ਅਮਰੀਕ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਘਰੋਟਾ ਵੱਲੋਂ ਪਿੰਡ ਟੋਲਾ ਵਿੱਚ ਵਿਸ਼ਵ ਜਲ ਦਿਵਸ ਮਨਾਇਆ ਗਿਆ।

ਪਠਾਨਕੋਟ  22 ਮਾਰਚ 2022

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿ੍ਹਆਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵੱਧਣ ਦਾ ਖਤਰਾ ਬਣ ਗਿਆ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ  ਨੇ ਖੇਤੀਬਾੜੀ ਅਤੇ ਕਿਸਾਨ ਭਲਾਈ  ਵਿਭਾਗ ਵੱਲੋਂ ਡਾਇਰੈਕਟਰ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ  ਵਿੱਚ ਵਿਸ਼ਵ ਪਾਣੀ ਦਿਵਸ ਮਨਾਉਣ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਸਰਪੰਚ ਭੁਪਿੰਦਰ ਸਿੰਘ, ਸੁਰੈਣ ਸਿੰਘ,ਬਲਵਿੰਦਰ ਕੁਮਾਰ,ਮਨਦੀਪ ਕੁਮਾਰ,ਸਾਹਿਲ ਕੁਮਾਰ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸਮੇਤ ਹੋਰ ਕਈ ਕਿਸਾਨ ਹਾਜ਼ਰ ਸਨ।

ਹੋਰ ਪੜ੍ਹੋ :-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਵਿਸ਼ਵ ਪਾਣੀ ਦਿਵਸ ਦਾ ਮੁੱਖ ਵਿਸ਼ਾ “ਭੂਜਲ ਅਦਿ੍ਰਸ਼ ਨੂੰ ਦਿ੍ਰਸ਼ਮਾਨ ਬਨਾਉਣਾ?” ਹੈ। ਉਨਾਂ ਕਿਹਾ ਕਿ ਸਾਲ ਭਰ ਚਲਾਈ ਜਾਣ ਵਾਲੀ ਮੁਹਿੰਮ ਦਾ ਵਿਸ਼ਾ ਵਿਅਰਥ ਪਾਣੀ ਦੀ ਮਾਤਰਾ ਨੂੰ ਘੱਟ ਕਰਨਾ ਅਤੇ ਦੁਬਾਰਾ ਵਰਤੋਂ ਰਹੇਗਾ। ਉਨਾਂ ਕਿਹਾ ਕਿ ਇੱਕ ਅੰਦਾਜੇ ਮੁਤਾਬਕ 1.8 ਬਿਲੀਅਨ ਲੋਕ ਸੀਵਰੇਜ ਨਾਲ ਪ੍ਰਦੂਸ਼ਤ ਪਾਣੀ ਦੀ ਵਰਤੋਂ ਕਰ ਰਹੇ ਹਨ,ਜਿਸ ਨਾਲ ਹੈਜ਼ਾ,ਟਾਈਫਡ,ਪੇਚਸ,ਪੋਲੀਉ ਆਦਿ ਬਿਮਾਰੀਆਂ ਕਾਰਨ ਹਰ ਸਾਲ ਤਕਰੀਬਨ 842000 ਮੌਤਾਂ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਪ੍ਰਦੂਸ਼ਤ/ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇੱਕ ਅੰਦਾਜੇ ਮੁਤਾਬਕ ਵਿਸ਼ਵ ਪੱਧਰ ਤੇ ਤਕਰੀਬਨ 40000-60000 ਵਰਗ ਕਿਲੋਮੀਟਰ ਰਕਬੇ ਵਿੱਚ ਪ੍ਰਦੂਸ਼ਤ ਵਿਅਰਥ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ ਜੋ ਕਿਸਾਨਾਂ ਅਤੇ ਖਪਤਕਾਰਾਂ ਦੀ ਸਿਹਤ ਲਈ ਖਤਰਨਾਕ ਹੈ ਉਨਾ ਕਿਹਾ ਕਿ ਅੱਜ ਅਜਿਹੀਆਂ ਤਕਨੀਕਾਂ ਉਪਲੱਬਧ ਹਨ ਜਿਸ ਨਾਲ ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ।

ਉਨਾਂ ਕਿਹਾ ਕਿ ਇਸਰਾਈਲ ਦੇਸ਼ ਵਿੱਚ ਖੇਤੀਬਾੜੀ ਵਿੱਚ ਸਿੰਚਾਈ ਲਈ 50 ਫੀਸਦੀ ਵਿਅਰਥ ਸੋਧਿਆ ਹੋਇਆ ਪਾਣੀ ਵਰਤਿਆ ਜਾਂਦਾ ਹੈ। ਉਨਾਂ ਕਿਹਾ ਕਿ ਸੋਧੇ ਹੋਏ ਵਿਅਰਥ ਪਾਣੀ ਵਿੱਚ ਖੁਰਾਕੀ ਤੱਕ ਵਧੇਰੇ ਹੋਣ ਕਾਰਨ ਫਸਲਾਂ ਲਈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਓ. ਦੀ ਰਿਪੋਰਟ ਮੁਤਾਬਕ ਵਿਸ਼ਵ ਭਰ ਵਿੱਚ 1.5 ਬਿਲੀਅਨ ਵਿਅਕਤੀ ਪਾਣੀ ਨਾਲ ਸੰਬੰਧਤ ਕਿੱਤਿਆਂ(ਖੇਤੀਬਾੜੀ,ਮੱਛੀ ਪਾਲਣਾ ,ਵਣ ਖੇਤੀ ਅਤੇ ਹੋਰ ਸਹਾਇਕ ਕਿੱਤੇ) ਵਿੱਚ ਲੱਗੇ ਹੋਏ ਹਨ ਉਨਾਂ ਕਿਹਾ ਕਿ ਜੇਕਰ ਵਕਤ ਰਹਿੰਦੇ ਪਾਣੀ ਦੀ ਸੁਚੱਜੀ ਵਰਤੋਂ ਨਾਂ ਕੀਤੀ ਤਾਂ  ਭਵਿੱਖ ਵਿੱਚ ਪਾਣੀ ਦੀ ਘਾਟ ਨਾਲ ਬੇਰੁਜ਼ਗਾਰੀ ਵੱਧਣ ਦੀਆਂ ਪ੍ਰਬਲ ਸੰਭਾਵਨਾਵਾਂ ਪੈਦਾ ਹੋਣਗੀਆਂ। ਉਨਾਂ ਕਿਹਾ ਕਿ  ਭਾਰਤ ਦੀ ਵਸੋਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ 2050 ਤੱਕ ਮੌਜੂਦਾ 233 ਮਿਲੀਅਨ ਟਨ ਦੇ ਮੁਕਾਬਲੇ 450 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਪਰ ਇਸ ਦੇ ਮੁਕਾਬਲੇ 2050 ਤੱਕ ਖੇਤੀਬਾੜੀ ਲਈ  ਪਾਣੀ ਦੀ ਮੰਗ ਮੌਜੂਦਾ 688 ਕਿਲੋਮੀਟਰ ਕਿਊਬਿਕ ਕਿਲੋਮੀਟਰ ਤੋਂ ਵਧ ਕੇ 1072 ਕਿਊਬਿਕ ਕਿਲੋਮੀਟਰ ਹੋਣ ਦੀ ਸੰਭਾਵਨਾ ਹੈ।

ਉਨਾਂ ਕਿਹਾ ਕਿ ਪਾਣੀ ਦੇ ਸੋਮਿਆਂ ਦੇ  ਘਟਣ ਕਾਰਨ ਇਸ ਵਧਣ ਵਾਲੀ ਮੰਗ ਨੂੰ ਪੂਰਿਆਂ ਕਰਨਾ ਸੰਭਵ ਨਹੀ ਲੱਗਦਾ।ਉਨਾਂ ਕਿਹਾ ਕਿ ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨ ਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਰਨ ਕਾਲੇ ਖੇਤਰ ਐਲਾਨਿਆ ਜਾ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਉਨਾਂ ਕਿਹਾ ਕਿ ਅਗੇਤੇ ਝੋਨੇ ਦੀ ਲਵਾਈ  ਤੇ ਪਾਬੰਦੀ ਕਾਰਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ ਪਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਲਈ ਪਾਣੀ ਦੀ ਸੁਚੱਜੀ ਵਰਤੋਂ ਪ੍ਰਤੀ ਹੋਰ ਜਾਗਰੁਕ ਹੋਣਾ ਪਵੇਗਾ।

ਉਨਾਂ ਕਿਹਾ ਕਿ ਪਾਣੀ ਦੀ ਸੁਯੋਗ ਵਰਤੋਂ ਲਈ ਬੈੱਡ ਪਲਾਂਟਿੰਗ,ਤੁਪਕਾ ਸਿੰਚਾਈ ਵਿਧੀ, ਫੁਹਾਰਾ ਸਿੰਚਾਈ ਤਕਨੀਕ ਅਪਨਾਉਣ ਦੀ ਜ਼ਰੂਰਤ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਪਾਣੀ ਅਤੇ ਬਿਜਲੀ ਦੀ ਸਹੂਲਤ ਦਾ ਦੁਰਉਪਯੋਗ ਨਾਂ ਕਰਨ ਸਗੋਂ ਫਸਲਾਂ ਖਾਸ ਕਰਕੇ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਿਜਾਏ ਜ਼ਰੂਰਤ ਅਨੁਸਾਰ ਹੀ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ ਤਾਂ ਜੋ ਕੁਦਰਤ ਵੱਲੋਂ ਬਖਸ਼ੇ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਕੀਤੀ ਜਾ ਸਕੇ।

ਅਖੀਰ ਵਿੱਚ ਸਰਪੰਚ ਭੁਪਿੰਦਰ ਸਿੰਘ ਨੇ ਖੇਤੀਬਾੜੀ ਮਾਹਿਰਾਂ ਦਾ ਧੰਨਾਵਾਦ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ ਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੁਕ ਕਰਨ ਨਾਲ ਕੀਟਨਾਸਕ ਦਵਾਈਆਂ ਅਤੇ ਖਾਦਾਂ ਦੀ ਖਪਤ ਵਿੱਚ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਯਕੀਨ ਦਵਾਇਆ ਕਿ ਭਵਿੱਖ ਵਿੱਚ ਮਹਿਕਮਾ ਖੇਤੀਬਾੜੀ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ।

Spread the love