ਪਲੇਸਮੈਂਟ ਕੈਂਪ ਵਿੱਚ 191 ਪ੍ਰਾਰਥੀਆਂ ਦੀ ਚੋਣ
ਗੁਰਦਾਸਪੁਰ, 26 ਨਵੰਬਰ 2021
ਸਰਕਾਰ ਵਲੋਂ ਬੇਰੋਜ਼ਗਾਰ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ : 217 , ਬਲਾਕ –ਬੀ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ , ਗੁਰਦਾਸਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ।
ਹੋਰ ਪੜ੍ਹੋ :-ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਅੱਖਾਂ ਨੂੰ ਚੈਕ ਕਰਨ ਲਈ 26 ਨਵੰਬਰ ਤੋਂ 31 ਦਸੰਬਰ ਤੱਕ ਲੱਗਣਗੇ ਮੈਗਾ ਕੈਂਪ
ਇਸ ਮੌਕੇ ਤੇ ਐਸ.ਡੀ.ਐਮ. ਗੁਰਦਾਸਪੁਰ ਡਾ ਮੇਜਰ ਮੁਧ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਲੋਂ ਜ਼ਿਲ੍ਹੇ ਦੇ ਸੂਝਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਾਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ।
ਇਸ ਮੌਕੇ ਪ੍ਰਧਾਨ ਐਡਵੋਕੇਟ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਤੇ ਸਵੈ-ਰੋਜਗਾਰ ਮੁਹੱਈਆ ਕਰਵਾਉਣ ਲਈ ਸਫਲ ਉਪਰਾਲੇ ਕਰ ਰਹੀ ਹੈ। ਉਨਾਂ ਨੋਜਵਾਨ ਲੜਕੇ ਲੜਕੀਆਂ ਨੂੰ ਪਲੇਸਮੈਟ ਕੈਂਪ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰੋਸ਼ਤਮ ਸਿੰਘ ਦੱਸਿਆ ਕਿ ਪਹਿਲੀ ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ । ਉਨ੍ਹਾਂ ਪ੍ਰਾਰਥੀਆਂ ਨੂੰ ਵੱਧ-ਵੱਧ ਆਉਣ ਦੀ ਅਪੀਲ ਕੀਤੀ ।
ਇਸ ਮੇਲੇ ਵਿੱਚ 5 ਕੰਪਨੀਆਂ ਵਲੋਂ ਸੂਮਲੀਅਤ ਕੀਤੀ ਗਈ ।ਕੰਪਨੀ ਵਲੋਂ ਸ਼ੋਸ਼ਲ ਮੀਡੀਆ ਮਾਰਕਿੰਟਗ ਸੇਲਜ ਐਗਜੈਕਟਿਵ ਮੈਨੇਜਰ ਸੀਈਓ ਟੈਲੀਕਾਲਰ, ਆਫਿਸ ਕੁਆਰਡੀਨੇਟਰ , ਬਿਜਨਸ ਡਿਵਲਪਮੈਂਟ ਮੈਨੇਜਰ ਗਰਾਫਿਨ ਡਿਜਈਜਨਰ, ਸੇਲਜ ਐਗਜਕਟਿਵ ਮਾਰਕਿੰਟਗ ਆਦਿ ਦੀ ਭਰਤੀ ਲਈ ਕੰਪਨੀਆਂ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਹੋਏ । ਕੰਪਨੀ ਵਲੋਂ ਦਸਵੀਂ ਤੋਂ ਬੀ.ਏ, ਬੀ.ਟੈਕ (ਮਕੈਨੀਕਲ /ਸਿਵਲ ) ਗਰੇਜੂਏਸ਼ਨ ਅਤੇ ਪੋਸਟ ਗਰੇਜੂਏਸ਼ਨ ਪਾਸ ਪ੍ਰਾਰਥੀਆਂ ਇੰਟਰਵਿਊ ਉਪਰੰਤ ਚੋਣ ਕੀਤੀ ਗਈ ਪਲੇਸਮੈਂਟ ਕੈਂਪ ਵਿੱਚ ਕੁੱਲ 267 ਪ੍ਰਾਰਥੀ ਹਾਜ਼ਰ ਹੋਏ ।
ਕੰਪਨੀ ਦੇ ਨੁਮਾਇੰਦਿਆ ਵਲੋਂ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ ਪ੍ਰਾਰਥੀਆਂ ਦੀ ਇੰਟਰਵਿਊ ਲੈਣ ਉਪਰੰਤ 191 ਪ੍ਰਾਰਥੀਆਂ ਦੀ ਚੋਣ ਕੀਤੀ ਗਈ । ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਪ੍ਰਧਾਨ ਨਗਰ ਕੋਂਸਲ ਗੁਰਦਾਸਪੁਰ, ਐਸ.ਡੀ.ਐਮ. ਗੁਰਦਾਸਪੁਰ ਮੇਜਰ ਸੁਮਿਤ ਮੁਧ, ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਅਤੇ ਪਰਮਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਵੱਲੋਂ ਮੋਕੇ ਤੇ ਆਫਰ ਲੈਟਰ ਵੰਡੇ ਗਏ । ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 10000-25000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ।