ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਰਾਏਕੋਟ ਵਿਖੇ ਪੀਐਸਏ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਦੀ ਮਿਲੀ ਮਨਜ਼ੂਰੀ

ਰਾਏਕੋਟ (ਲੁਧਿਆਣਾ), ਜੂਨ 5 2021
ਸੂਬਾ ਸਰਕਾਰ ਵੱਲੋਂ ਸਿਵਲ ਹਸਪਤਾਲ ਰਾਏਕੋਟ ਵਿਖੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪੀਐਸਏ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤੇ 50 ਲੱਖ ਦੀ ਲਾਗਤ ਆਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਏ ਸੀਨੀਅਰ ਯੂਥ ਕਾਂਗਰਸ ਆਗੂ ਕਾਮਿਲ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਕੋਵਿਡ-19 (ਕੋਰੋਨਾ ਮਹਾਂਮਾਰੀ) ਦੀ ਦੂਜੀ ਲਹਿਰ ਦੌਰਾਨ ਜੋ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ ਪੈਦਾ ਹੋਈ ਸੀ, ਇਹ ਦੁਬਾਰਾ ਨਾ ਹੋਵੇ, ਇਸ ਲਈ ਐਮ.ਪੀ. ਡਾ. ਅਮਰ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਿਵਲ ਹਸਪਤਾਲ ਰਾਏਕੋਟ ਵਿਖੇ ਪੀਸੀਏ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਉਨ੍ਹਾਂ ਵੱਲੋਂ 250 ਐਲਪੀਐਮ ਦਾ ਆਕਸੀਜਨ ਪਲਾਂਟ ਸਥਾਪਿਤ ਕਰਨ ਦੀ ਮੰਨਜੂਰੀ ਦਿੱਤੀ ਗਈ ਹੈ। ਬੋਪਾਰਾਏ ਨੇ ਦੱਸਿਆ ਕਿ ਇਸ ਪਲਾਂਟ ਨੂੰ ਲਗਾਉਣ ਲਈ 50 ਲੱਖ ਦੀ ਲਾਗਤ ਆਵੇਗੀ, ਇਸ ਪਲਾਂਟ ਦੇ ਕੰਮ ਨੂੰ ਇੱਕ ਮਹੀਨੇ ਤੱਕ ਪੂਰਾ ਕਰਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਂਟ ਦੇ ਚਾਲੂ ਹੋਣ ਤੋਂ ਬਾਅਦ ਅਗਰ ਕੋਵਿਡ-19 (ਕੋਰੋਨਾ ਮਹਾਂਮਾਰੀ) ਦੀ ਤੀਜੀ ਲਹਿਰ ਆਉਂਦੀ ਹੈ ਤਾਂ ਉਸ ਸਮੇਂ ਦੌਰਾਨ ਇਹ ਪਲਾਂਟ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗਾ। ਸਿਵਲ ਹਸਪਤਾਲ ਰਾਏਕੋਟ ਵਿਖੇ ਆਕਸੀਜਨ ਪਲਾਂਟ ਸਥਾਪਿਤ ਕਰਨ ਨਾਲ ਜਿੱਥੇ ਸੁਧਾਰ, ਪੱਖੋਵਾਲ, ਜਗਰਾਓ ਆਦਿ ਦੇ ਹਸਪਤਾਲਾਂ ਨੂੰ ਵੱਡਾ ਫਾਇਦਾ ਮਿਲੇਗਾ, ਉੱਥੇ ਸਿਵਲ ਹਸਪਤਾਲ ਰਾਏਕੋਟ ਆਕਸੀਜਨ ਸੁਤੰਤਰ ਹੋ ਜਾਵੇਗਾ ਅਤੇ ਜੇਕਰ ਭਵਿੱਖ ਵਿੱਚ ਕੋਈ ਇਸ ਤਰਾਂ ਦਾ ਸੰਕਟ ਆਉਂਦਾ ਹੈ ਤਾਂ ਹਸਪਤਾਲ ਸਟਾਫ ਆਪਣੇ ਮਰੀਜਾਂ ਦੀ ਬਿਨ੍ਹਾ ਕਿਸੇ ਰੁਕਾਵਟ ਦੇ ਚੰਗੀ ਤਰ੍ਹਾਂ ਦੇਖਭਾਲ ਵੀ ਕਰ ਸਕੇਗਾ।
ਇਸ ਮੌਕੇ ਐਸਡੀਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਐਮ.ਪੀ. ਡਾ. ਅਮਰ ਸਿੰਘ, ਕਾਮਿਲ ਅਮਰ ਸਿੰਘ ਬੋਪਾਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਕਸੀਜਨ ਪਲਾਂਟ ਲੱਗਣ ਨਾਲ ਸਿਵਲ ਹਸਪਤਾਲ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿੰਲਡਰ ਜਿੱਥੇ ਲੁਧਿਆਣਾ ਤੋਂ ਭਰਵਾਉਣ ਲਈ ਜਾਣਾ ਪੈਂਦਾ ਸੀ, ਉੱਥੇ ਆਕਸੀਜਨ ਮਰੀਜ ਨੂੰ ਦੇਣ ਲਈ ਸਿਲੰਡਰ ਲਗਾਉਣਾ ਪੈਂਦਾ ਸੀ, ਪਰ ਪੀਸੀਏ ਆਕਸੀਜਨ ਪਲਾਂਟ ਲੱਗਣ ਨਾਲ ਹੁਣ ਸਿੱਧੇ ਤੌਰ ਤੇ ਹਰ ਬੈਡ ਉੱਤੇ ਆਕਸੀਜਨ ਪਹੁੰਚਾਉਣਾ ਸੌਖਾ ਹੋ ਜਾਵੇਗਾ।

Spread the love