ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਦੇ ਕਲੈਰੀਕਲ ਕਮਿਆਂ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੂਤਲਾ ਫੂਕਿਆ

ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ
ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਦੇ ਕਲੈਰੀਕਲ ਕਮਿਆਂ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੂਤਲਾ ਫੂਕਿਆ

ਫਾਜ਼ਿਲਕਾ, 17 ਦਸੰਬਰ 2021

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਦੇ ਆਦੇਸ਼ਾਂ ਮੁਤਾਬਕ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਦੇ ਕਲੈਰੀਕਲ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਡੀ.ਸੀ. ਦਫਤਰ ਦੇ ਬਾਹਰ ਆਪਣਾ ਰੋਸ ਪ੍ਰਗਟ ਕਰਦਿਆਂ ਜਿਥੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਉਥੇ ਪੂਤਲਾ ਵੀ ਫੂਕਿਆ ਗਿਆ।

ਹੋਰ ਪੜ੍ਹੋ :-ਸਿਧਾਰਥ ਚਟੋਪਾਧਿਆਏ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਵਾਧੂ ਚਾਰਜ ਸੰਭਾਲਿਆ

ਇਸ ਮੌਕੇ ਸ. ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪਰਸਤ, ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ. ਜਗਜੀਤ ਸਿੰਘ, ਸੀਨੀਅਰ ਆਗੂ ਰਵਿੰਦਰ ਸ਼ਰਮਾ ਅਤੇ ਹੋਰ ਮੁਲਾਜਮ ਆਗੂਆਂ ਨੇ ਸਰਕਾਰ ਖਿਲਾਫ ਰਜ ਕੇ ਨਾਅਰੇਬਾਜੀ ਕੀਤੀ ਅਤੇ ਸਰਕਾਰ ਦਾ ਪੁਤਲਾ ਵੀ ਫੂਕਿਆ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਅਧੂਰਾ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ ਉਥੇ ਭਤਿਆਂ ਨੂੰ ਵੀ ਖਤਮ ਕਰਨ `ਚ ਲਗੀ ਹੋਈ ਹੈ।

ਕਲੈਰੀਕਲ ਕਾਮਿਆਂ ਵੱਲੋਂ ਡੀ.ਸੀ.ਦਫਤਰ ਦੇ ਬਾਹਰ ਪਿਟ ਸਿਆਪਾ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਿਛਲੇ ਦਿਨੀ ਜਾਰੀ ਕੀਤੀਆਂ ਮੁਲਾਜਮਾਂ ਮਾਰੂ ਨੋਟੀਫਿਕੇਸ਼ਨਾਂ ਨੂੰ ਜਲਦ ਤੋਂ ਜਲਦ ਰਦ ਕੀਤਾ ਜਾਵੇ ਨਹੀਂ ਤਾਂ ਹੋਰ ਤੀਖੇ ਨਾਲ ਸੰਘਰਸ਼ ਵਿਢਿਆ ਜਾਵੇਗਾ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਤੋਂ ਇਲਾਵਾ ਬਾਰਡਰ ਏਰੀਆ ਭੱਤੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, ਏ.ਸੀ.ਪੀ. ਦੇ ਲਾਭ ਨੂੰ ਚਾਲੂ ਰੱਖਣਾ ਅਤੇ ਰੂਰਲ ਭੱਤੇ ਨੂੰ ਬੰਦ ਕਰਨ ਦੀ ਚਿਠੀ ਨੂੰ ਰੱਦ ਕਰਕੇ ਮੁੜ ਤੋਂ ਜਾਰੀ ਰੱਖਣਾ, ਪ੍ਰੋਬੇਸ਼ਨ `ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਉਨ੍ਹਾਂ ਦੀ ਬਣਦੀ ਯੋਗ ਤਨਖਾਹ ਦੇਣਾ ਤੇ 1 ਜਨਵਰੀ 2016 ਤੋਂ ਬਾਅਦ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਏਰੀਅਰ ਦੇਣਾ ਆਦਿ ਹੋਰ ਮੰਗਾਂ ਨੂੰ ਮੰਨ ਕੇ ਜਲਦ ਨੋਟੀਫਿਕੇਸ਼ਨਾ ਜਾਰੀਆਂ ਕੀਤੀਆਂ ਜਾਣ।

ਇਸ ਤੋਂ ਇਲਾਵਾ ਮੁਲਾਜਮਾਂ ਦੀ ਹੋਰ ਜਾਇਜ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਵੀ ਜਲਦ ਕੀਤੀ ਜਾਵੇ।

ਇਸ ਮੌਕੇ ਗੌਰਵ ਸੇਤੀਆ, ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਰਵਿੰਦਰ ਕੁਮਾਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਮੀਤ ਕੈਸ਼ੀਅਰ ਜਤਿੰਦਰ, ਮੀਤ ਪ੍ਰੈਸ ਸਕੱਤਰ ਸੁਮਿਤ ਕੁਮਾਰ, ਸਕੱਤਰ ਸੰਦੀਪ ਸਿੰਘ, ਅਜੈ ਕੰਬੋਜ਼, ਮੋਹਨ ਲਾਲ, ਸਤਪ੍ਰੀਤ, ਜ਼ਸਵਿੰਦਰ ਸਿੰਘ, ਅੰਕਿਤ ਕੁਮਾਰ, ਸੁਖਵਿੰਦਰ ਸਿੰਘ, ਮਨਤਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਸ਼ਰਮਾ, ਸੁਰਿੰਦਰ ਕੁਮਾਰ, ਗੁਰਮੀਤ ਕੁਮਾਰ ਪੰਚਾਇਤੀ ਰਾਜ, ਰਾਬਿਆ, ਹਰੀਸ਼ ਕੁਮਾਰ ਵਾਟਰ ਸਪਲਾਈ ਵਿਭਾਗ, ਪ੍ਰਦੀਪ ਸ਼ਰਮਾ, ਰਾਮ ਰਤਨ, ਰਾਕੇਸ਼, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਅਭਿਸ਼ੇਕ ਗੁਪਤਾ, ਮਨੀਲਾ, ਸ਼ਵੇਤਾ, ਉਸ਼ਾ, ਮਾਲਤੀ, ਗੁਰਮੀਤ ਕੌਰ, ਮੈਡਮ ਕਮਲਾ, ਪਰਮਜੀਤ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Spread the love