ਲੁਧਿਆਣਾ 29 ਅਕਤੂਬਰ, 2021
‘ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਿਸਂ ਯੂਨੀਅਨ ਲੁਧਿਆਣਾ’ (ਪੀ.ਐਸ.ਐਮ.ਯੂ.) ਵੱਲੋਂ ਅੱਜ 29 ਅਕਤੂਬਰ, 2021 ਨੂੰ ਸਵੇਰੇ 10 ਵਜੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ਼ ਵਜੋਂ ਪੈਦਲ ਸੜਕ ਮਾਰਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਮੁੱਚੇ ਪੰਜਾਬ ਦੇ ਜੁਝਾਰੂ ਕਲੈਰੀਕਲ ਕਾਮੇਂ 08 ਅਕਤੂਬਰ, 2021 ਤੋਂ ਆਪਣੀਆਂ ਹੱਕੀ ਮੰਗਾਂ ਲਈ ਪੈਨ ਡਾਊਨ, ਟੂਲ ਡਾਊਨ ਹੜਤਾਲ ‘ਤੇ ਚੱਲਦੇ ਹੋਏ ਹਰ ਜਿਲ੍ਹੇ ਦੇ ਖਜਾਨਾ ਦਫਤਰਾਂ ਬਾਹਰ ਭਾਰੀ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਜਿਸ ਸਬੰਧੀ ਹਰ ਇੱਕ ਸਾਥੀ ਵਧਾਈ ਦਾ ਪਾਤਰ ਹੈ। ਸੂਬਾ ਕਮੇਟੀ ਆਪਣੇ ਹਰ ਜੁਝਾਰੂ ਸਾਥੀ ਤੇ ਮਾਣ ਮਹਿਸੂਸ ਕਰਦੀ ਹੈ।
ਸੂਬਾ ਕਮੇਟੀ ਵੱਲੋਂ ਸਰਕਾਰ ਵਿਰੁੱਧ ਚੱਲਦੇ ਰੋਸ਼ ਪ੍ਰਦਰਸ਼ਨਾਂ ਵਿੱਚ ਵਾਧਾ ਕਰਦੇ ਹੋਏ ਅੱਜ 29 ਅਕਤੂਬਰ, 2021 ਦਿਨ ਸ਼ੁਕਰਵਾਰ ਨੂੰ ਪੈਦਲ ਸੜਕ ਮਾਰਚ ਕਰਨ ਦਾ ਫੈਂਸਲਾ ਲਿਆ ਹੈ। ਸੋ ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ. ਲੁਧਿਆਣਾ ਦੇ ਹਰ ਇਕ ਜਿਲ੍ਹਾ ਪ੍ਰਧਾਨ / ਜਨਰਲ ਸਕੱਤਰ / ਜੋਨਲ ਸਕੱਤਰ ਅਤੇ ਵਿਭਾਗੀ ਸੂਬਾ ਪ੍ਰਧਾਨ / ਜਨਰਲ ਸਕੱਤਰ ਸਾਹਿਬਾਨ ਭਰਵੀਂ ਸ਼ਮੂਲੀਅਤ ਰਾਹੀਂ ਜਿਲ੍ਹਾ ਬਾਡੀ ਵੱਲੋਂ ਮਿੱਥੇ ਰੂਟ ਤੇ ਕਾਲੀਆਂ ਝੰਡੀਆਂ ਲੈਕੇ ਸ਼ਹਿਰ ਦੀਆਂ ਸੜਕਾਂ ਤੇ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਜੋ ਜਿਲ੍ਹਾ ਪ੍ਰਸ਼ਾਸ਼ਨ ਦੇ ਨਾਲ-ਨਾਲ ਆਮ ਅਵਾਮ ਨੂੰ ਵੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ।