ਅੰਮ੍ਰਿਤਸਰ 26 ਜਨਵਰੀ 2024
ਨੇਸ਼ਨਲ ਲਿਗਲ ਸੇਵਾਵਾਂ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੇਸ਼ਨਜ—ਕਮ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਦੀਆਂ ਹਦਾਇਤਾ ਅਨੁਸਾਰ ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)—ਕਮ—ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਅੱਜ ਗਣਤੰਤਰਤਾ ਦਿਵਸ ਦੇ ਮੌਕੇ ਤੇਂ ਮੁਹਫ ਕਾਨੁੰਨੀ ਸੇਵਾਵਾਂ ਅਤੇ ਲੋਕ ਅਦਾਲਤ ਦੇ ਮਨੋਰਥ ਨੂੰ ਦਰਸ਼ਾਉਣ ਵਾਸਤੇ ਇਕ ਵੱਡਾ ਬੇਨਰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿੱਖੇ ਲਗਇਆ ਗਿਆ, ਜਿਸ ਰਾਹੀਂ ਲੋਕਾਂ ਨੂੰ ਇਸ ਸਾਲ ਲਗਣ ਵਾਲੀਆ ਲੋਕ ਅਦਾਲਤਾ ਸਬੰਧੀ ਜਾਗਰੁਕ ਕੀਤਾ ਗਿਆ। ਆਮ ਜਨਤਾ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੋਤੇ/ ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣ ਹੈ ਤਾਂ ਜੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ। ਗੰਭੀਰ ਕੀਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ।ਪੰਜਾਬ ਰਾਜ ਦੀਆਂ ਸਾਰੀਆਂ ਅਦਾਲਤਾਂ ਵਿੱਚ ਹਰ ਮਹੀਨੇ ਦੇ ਆਖਰੀਲੇ ਸ਼ਨੀਵਾਰ ਨੂੰ ਲੋਕ ਅਦਾਲਤ ਲਗਾਈ ਜਾਂਦੀ ਹੈ। ਹਰ ਉਹ ਵਿਅਕਤੀ ਜਿਸ ਦਾ ਅਦਾਲਤ ਵਿੱਚ ਕੇਸ ਲੰਭੀਤ/ਚਲਦਾ ਹੈ ਅਤੇ ਲੋਕ ਅਦਾਲਤ ਰਾਹੀਂ ਫੇਸਲਾ ਕਰਵਾਉਣ ਦਾ ਇਛੁੱਕ ਹੇ, ਇਸ ਸਬੰਧੀ ਦਰਖਾਸਤ ਸਬੰਧਤ ਅਦਾਲਤ ਦੇ ਜੱਜ ਸਾਹਿਬ ਨੂੰ ਪੇਸ਼ ਕਰ ਸਕਦਾ ਹੈ। ਜੇਕਰ ਕੇਸ ਅਦਾਲਤ ਵਿੱਚ ਲੰਭਿਤ ਨਹੀ ਹੈ ਤਾਂ ਅਜਿਹੇ ਮਾਮਲੀਆਂ ਸਬੰਧੀ ਦਰਖਾਸਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਨਾਲਸਾ ਵੱਲੋਂ ਜਾਰੀ ਹਦਾਇਤਾ ਅਨੁਸਾਰ ‘‘PAN-INDIA CAMPAIGN-RESTORING THE YOUTH” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮਨੋਰਥ ਜੇਲ੍ਹ ਵਿੱਚ ਬੰਦ ਉਹਨਾ ਬੰਦੀਆਂ—ਹਵਾਲਾਤੀਆਂ ਜਿਹਨਾਂ ਦੀ ਉਮਰ ਜੁਰਮ ਕਰਨ ਸਮੇਂ ਜਾਂ ਜਿਸ ਸਮੇਂ ਉਹਨਾਂ ਤੇ ਮੁਕਦੱਮਾ ਦਰਜ ਹੋਇਆ ਉਸ ਸਮੇਂ 18 ਸਾਲ ਤੋਂ ਘੱਟ ਸੀ ਅਤੇ ਉਹ ਨਾ—ਬਾਲਗ ਸਨ, ਉਹਨਾ ਦੀ ਪਹਿਚਾਣ ਕਰਨਾ ਅਤੇ ਉਹਨਾ ਦੇ ਕੇਸਾਂ ਨੂੰ ਜੁਵੇਨਾਇਲ ਜਸਟਿਸ ਬੋਰਡ ਨੂੰ ਭੇਜਣਾਂ ਅਤੇ ਉਹਨਾ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣਾ ਹੈ ਤਾਂ ਜੋ ਨੌਜਵਾਨ ਲੜਕੇ—ਲੜਕੀਆਂ ਦਾ ਸੁਧਾਰ ਕਰਕੇ ਮੁੜ ਉਹਨਾ ਨੂੰ ਸਮਾਜ ਵਿੱਚ ਵਿਚਰਣ—ਯੋਗ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਜਿਲ੍ਹਾ ਅਤੇ ਸੇਸ਼ਨਜ—ਕਮ—ਚੇਅਰਮੈਨ ਜੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)—ਕਮ—ਸਕੱਤਰ ਵੱਲੋ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਸਮੇਂ ਉਹਨਾ ਦੇ ਨਾਲ ਸ਼੍ਰੀ ਸੰਜੇ ਹੀਰ, ਜੁਨਿਅਰ ਸਹਾਇਕ, ਸ਼੍ਰੀ ਮਨਜੀਤ ਸਿੰਘ ਕਲਰਕ, ਸ੍ਰੀ ਰੰਧੀਰ ਸ਼ਰਮਾ, ਵੀਕਲ, ਸ਼੍ਰੀ ਸੰਦੀਪ ਸਿੰਘ ਰੰਧਾਵਾ, ਵਕੀਲ, ਸ਼੍ਰੀ ਨਿਰਮਲਪ੍ਰੀਤ ਸਿੰਘ ਹੀਰਾ, ਵਕੀਲ, ਸ਼੍ਰੀ ਅਭੀਜੀਤ ਸਿੰਘ ਸੰਧੂ, ਵਕੀਲ, ਸ਼੍ਰੀ ਸੁਨੀਲ ਕੁਮਾਰ, ਵਕੀਲ, ਸ਼੍ਰੀ ਹਰਪ੍ਰੀਤ ਸਿੰਘ ਜੋਸਨ, ਵਕੀਲ, ਸ੍ਰੀ ਇਸ਼ਵਿੰਦਰ ਸਿੰਘ ਮਹਿਤਾ, ਵਕੀਲ ਮੁਫਤ ਕਾਨੁੰਨੀ ਸੇਵਾਂਵਾ ਵੱਲੋ ਮੌਜੁਨ ਸਨ। ਇਸ ਮੌਕੇ ਪਰ ਸ਼੍ਰੀ ਅਨੁਰਾਗ ਕੁਮਾਰ ਅਜ਼ਾਦ, ਸੁਪਰਡੈਂਟ, ਕੇਂਦਰੀ ਜੇਲ੍ਹ, ਅੰਮ੍ਰਿਤਸਰ ਅਤੇ ਹੋਰ ਜੇਲ੍ਹ ਅਫਸਰਾਨ ਵੀ ਮੌਜੁਦ ਸਨ ਅਤੇ ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ।
ਸ੍ਰੀ ਰਸ਼ਪਾਲ ਸਿੰਘ, ਜੱਜ ਸਾਹਿਬ ਵੱਲੋਂ ਵੱਖ—ਵੱਖ ਬੇਰਕਾਂ ਦਾ ਦੌਰਾ ਕਰਕੇ ਹਰੇਕ ਬੰਦੀ/ਹਵਾਲਾਤੀ ਨਾਲ ਮੁਲਾਕਾਤ ਕੀਤੀ ਗਈ ਅਤੇ ਉੁਹਨਾਂ ਨੂੰ ਇਸ ਮੁਹਿੰਮ ਬਾਰੇ ਜਾਗਰੁਕ ਕੀਤਾ ਗਿਆ ਅਤੇ ਸੁਚਿਤ ਕੀਤਾ ਗਿਆ ਕੀ ਜਿਸ ਸਮੇਂ ਉਸ ਤੇ ਮੁਕਦਮਾ ਦਰਜ ਹੋਇਆ ਸੀ, ਕੀ ਉਸ ਸਮੇਂ ਉਸਦੀ ਉਮਰ 18 ਸਾਲ ਤੋਂ ਘੱਟ ਸੀ, ਕੀ ਉਹ ਨਾ—ਬਾਲਗ ਸਨ, ਜੇਕਰ ਹਾਂ ਤਾਂ ਉਹ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਜੇਲ੍ਹ ਵਿੱਚ ਬਣੇ ਮੁਫਤ ਕਾਨੁੰਨੀ ਸੇਵਾਵਾਂ ਕਲੀਨਿਕ ਵਿੱਚ ਪੇਸ਼ ਹੋ ਕੇ ਜੁੁਬਾਨੀ ਦੱਸ ਸਕਦੇ ਹਨ ਜਾ ਲਿਖਤੀ ਦਰਖਾਸਤ ਦੇ ਸਕਦੇ ਹਨ। ਇਹ ਕੀ 18 ਸਾਲ ਤੋਂ ਘੱਟ ਉਮਰ ਵਾਲੇ ਬੰਦੀ/ਹਵਾਲਾਤੀ ਆਪਣੇ ਕਿਸੇ ਪਰਿਵਾਰਕ ਮੈਂਬਰ ਰਾਹੀਂ ਅਦਾਲਤਾਂ ਵਿੱਚ ਬਣੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਅੰਮ੍ਰਿਸਤਰ ਦੇ ਦਫਤਰ ਵਿੱਚ ਵੀ ਦਰਖਾਸਤ ਦੇ ਸਕਦੇ ਹਨ। ਇਸ ਤੋਂ ਇਲਾਵਾਂ ਉਹ ਸੰਬਧਤ ਅਦਾਲਤਾਂ ਜਿਸ ਵਿੱਚ ਉਹਨਾ ਦਾ ਕੇਸ ਚੱਲਦਾ ਹੇ ਜਾਂ ਜਿਲ੍ਹਾ ਅਤੇ ਸੇਸ਼ਨਜ ਜੱਜ ਸਾਹਿਬ ਨੂੰ ਵੀ ਦਰਖਾਤਸ ਦੇ ਸਕਦੇ ਹਨ। ਉਮਰ ਦੀ ਤਸਦੀਕ ਵਾਸਤੇ ਉਹ ਆਪਣੀ ਉਮਰ ਦੀ ਸਬੁਤ ਵੱਜੋ ਸ਼ਨਾਖਤੀ ਕਾਰਡ, ਸਕੁਲ ਦਾ ਸਰਟੀਫਿਕੇਟ ਆਦਿ ਵੀ ਅਦਾਲਤ ਵਿੱਚ ਪੇਸ਼ ਕਰ ਸਕਦਾ ਹੈ। ਇਸ ਵਾਸਤੇ ਉਸ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਹਰ ਸੰਭਵ ਕਾਨੁੰਨੀ ਮਦਦ ਦਿੱਤੀ ਜਾਵੇਗੀ। ਜਿਲ੍ਹਾ ਕਾਨੁੰਨੀ ਸੇਵਾਵਾਂ ਦਾ ਟਿੱਚਾ ਹੀ ਹੇ “ਇਨਸਾਫ ਸਭਨਾਂ ਲਈ”ਅਤੇ ਇਸ ਤਹਿਤ ਸਮੁਹ ਬੰਦੀਆਂ ਅਤੇ ਹਵਾਲਾਤੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕੀ ਹਰ ਬੰਦੀ ਅਤੇ ਹਵਾਲਾਤੀ ਨੂੰ ਹੱਕ ਹੇ ਇਹ ਕਹਿਣ ਦੇ ਕਿ “ਇਨਸਾਫ ਦਾ ਹੱਕ ਮੇਰਾ ਵੀ ਹੈ”। ਕਿਸੇ ਵੀ ਤਰ੍ਹਾ ਦੀ ਕਾਨੁੰਨੀ ਮਦਦ ਲਈ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਕੈਂਪ ਦੌਰਾਨ ਬੰਦੀਆਂ/ਹਵਾਲਾਤੀਆਂ ਵੱਲੋਂ ਸ਼੍ਰੀ ਰਸ਼ਪਾਲ ਸਿੰਘ, ਜੱਜ ਸਾਹਿਬ ਨੂੰ ਭਰੋਸਾ ਦਵਾਇਆ ਗਿਆ ਕੀ ਉਹ ਇਸ ਮੁਹਿੰਮ ਵਿੱਚ ਵੱਧ—ਚੱੜ ਕੇ ਹਿੱਸਾ ਲੇਣਗੇ ਤੇ ਇਮਾਨਦਾਰੀ ਅਤੇ ਸਚਾਈ ਨਾਲ ਹੀ ਆਪਣੀ ਉਮਰ ਦੇ ਕਲੇਮ ਸਬੰਧੀ ਦਰਖਾਸਤ ਜਾ ਬੇਨਤੀ ਪੱਤਰ ਦੇਣਗੇ।