ਪਟਿਆਲਾ, 4 ਮਈ 2022
ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਤਿੰਨ ਪੰਜਾਬ ਪਟਿਆਲਾ ਵੱਲੋਂ ਐਵੀਏਸ਼ਨ ਕਲੱਬ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਡੀ.ਜੀ. ਐਨ.ਸੀ.ਸੀ. ਹੈਡਕੁਆਟਰ ਦਿੱਲੀ ਦੀਆਂ ਹਦਾਇਤਾਂ ‘ਤੇ ਸ਼ਤ ਸ਼ਤ ਨਮਨ ਕੜੀ ਦੇ ਤਹਿਤ ਕਰਵਾਏ ਇਸ ਸਮਾਰੋਹ ‘ਚ ਸ਼ਹੀਦਾਂ ਦੇ ਪਰਿਵਾਰਾਂ ਤੇ ਐਨ.ਸੀ.ਸੀ. ਦੇ ਕੈਡਿਟਾਂ ਨੇ ਸ਼ਮੂਲੀਅਤ ਕੀਤੀ।
ਹੋਰ ਪੜ੍ਹੋ :-ਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ
ਇਸ ਮੌਕੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਕਮਾਂਡਿੰਗ ਅਫ਼ਸਰ ਤਿੰਨ ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਪਟਿਆਲਾ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਤ ਕਰਦਿਆ ਕਿਹਾ ਕਿ ਦੇਸ਼ ਦੇ ਵੀਰ ਸੈਨਿਕਾਂ ਵੱਲੋਂ ਦੇਸ਼ ਦੀ ਏਕਤਾ ਦੇ ਅਖੰਡਤਾ ਲਈ ਦਿੱਤੀ ਕੁਰਬਾਨੀ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਸਮਾਗਮ ਦੌਰਾਨ ਲਾਸ ਨਾਇਕ ਮਨਸਾ ਸਿੰਘ, ਸਿਪਾਹੀ ਮੂਲ ਸਿੰਘ, ਹੌਲਦਾਰ ਰਾਮ ਸਰੂਪ, ਸਿਪਾਹੀ ਧਰਮਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਐਨ.ਸੀ.ਸੀ. ਕੈਡਿਟ ਵੀ ਮੌਜੂਦ ਸਨ।