ਇੰਟਰ ਸਟੇਟ ਬਾਰਡਰ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਵਰਿੰਦਰ ਕੁਮਾਰ ਮੀਨਾ(ਆਈ.ਏ.ਐਸ. ) ਕਮਿਸਨਰ ਜਲੰਧਰ ਡਿਵੀਜਨਲ ਨੇ ਕੀਤੀ
ਮੀਟਿੰਗ ਵਿੱਚ ਜਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ ਦੇ ਸਰਹੱਦੀ ਜਿਲਿ੍ਹਆਂ ਦੇ ਉੱਚ ਅਧਿਕਾਰੀ ਹੋਏ ਹਾਜਰ
ਡਿਵੀਜਨਲ ਕਮਿਸਨਰ ਜਲੰਧਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ-2022 ਅਧੀਨ ਅਧਿਕਾਰੀਆਂ ਨੁੰ ਦਿੱਤੀਆਂ ਹਦਾਇਤਾਂ
ਪਠਾਨਕੋਟ, 19 ਦਸੰਬਰ 2021
ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਅਧੀਨ ਇੰਟਰ ਸਟੇਟ ਬਾਰਡਰ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰੀ ਵਰਿੰਦਰ ਕੁਮਾਰ ਮੀਨਾ(ਆਈ.ਏ.ਐਸ. ) ਕਮਿਸਨਰ ਜਲੰਧਰ ਡਿਵੀਜਨਲ ਨੇ ਕੀਤੀ ।
ਹੋਰ ਪੜ੍ਹੋ :-ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨੀ ਹੋਈ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ
ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ,ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ, ਸੰਦੀਪ ਸਨੋਤਰਾ ਏ.ਸੀ.,ਏ.ਡੀ.ਐਮ. ਕਠੂਆ, ਰੋਹਿਤ ਰਾਠੋਰ ਏ.ਡੀ.ਐਮ. ਕਾਂਗੜਾ ਹਿਮਾਚਲ ਪ੍ਰਦੇਸ, ਜਸਨ ਠਾਕੁਰ ਐਸ.ਡੀ.ਐਮ. ਡਲਹੋਜੀ, ਅਨਿਲ ਭਾਰਦਵਾਜ ਐਸ.ਡੀ.ਐਮ. ਨੂਰਪੁਰ, ਅਰਜਿਤ ਠਾਕੁਰ ਐਸ.ਪੀ. ਜਿਲ੍ਹਾ ਊਨਾ,ਸੁਰੇਸ ਕੁਮਾਰ ਐਸ.ਪੀ. ਕਠੂਆ, ਵਿਨੋਦ ਕੁਮਾਰ ਐਸ.ਪੀ. ਚੰਬਾ, ਸਰਿਸਟੀ ਪਾਂਡੇ ਏ.ਐਸ.ਪੀ. ਕਾਂਗੜਾ ਹਿਮਾਚਲ ਪ੍ਰਦੇਸ, ਪੁਨੀਤ ਰਘੂ ਆਡੀਸਨਲ ਐਸ.ਪੀ. ਕਾਂਗੜਾ, ਬ੍ਰਜ ਮੋਹਣ ਸਿੰਘ ਈ.ਓ. ਹੁਸਿਆਰਪੁਰ, ਵਰਿੰਦਰ ਕੁਮਾਰ ਈ.ਟੀ.ਓ. ਕਠੂਆ, ਗੁਰਸਿਮਰਨ ਸਿੰਘ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਐਸ.ਡੀ.ਐਮ. ਧਾਰਕਲ੍ਹਾ, ਸਰਬਜੀਤ ਸਿੰਘ ਇਲੈਕਸਨ ਤਹਿਸੀਲਦਾਰ ਪਠਾਨਕੋਟ, ਹਰਮਨਿੰਦਰ ਸਿੰਘ ਇਲੈਕਸਨ ਤਹਿਸੀਲਦਾਰ ਹੁਸਿਆਰਪੁਰ ਅਤੇ ਹੋਰ ਜਿਲ੍ਹਾ ਪਠਾਨਕੋਟ ਨਾਲ ਲਗਦੇ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਜਿਲਿ੍ਹਆਂ ਦੇ ਉੱਚ ਅਧਿਕਾਰੀ ਹਾਜਰ ਸਨ।
ਮੀਟਿੰਗ ਦੋਰਾਨ ਪੰਜਾਬ ਵਿਧਾਨ ਸਭਾ ਚੋਣਾਂ -2022 ਦੇ ਅਧੀਨ ਇੰਟਰ ਸਟੇਟ ਬਾਰਡਰ ਤੇ ਲਗਾਏ ਜਾਣ ਵਾਲੇ ਨਾਕਿਆਂ ਸਬੰਧੀ ਚਰਚਾ ਕੀਤੀ ਗਈ। ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ -2022 ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ। ਇਸ ਸਬੰਧੀ ਚੋਣਾਂ ਦੋਰਾਨ ਇੰਟਰ ਸਟੇਟ ਬਾਰਡਰ ਤੇ ਸਰਾਬ ਅਤੇ ਹੋਰ ਨਸੀਲੇ ਪਦਾਰਥਾਂ ਦੀ ਰੋਕਥਾਮ ਲਈ ਵਿਸੇਸ ਨਾਕੇ ਲਗਾਏ ਜਾਣਗੇ।
ਇਸ ਤੇ ਸ੍ਰੀ ਵਰਿੰਦਰ ਕੁਮਾਰ ਮੀਨਾ(ਆਈ.ਏ.ਐਸ. ) ਕਮਿਸਨਰ ਜਲੰਧਰ ਡਿਵੀਜਨਲ ਨੇ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਲਗਾਏ ਨਾਕਿਆਂ ਤੇ ਜਿਲ੍ਹਾ ਪਠਾਨਕੋਟ ਦੀ ਪੁਲਿਸ ਅਤੇ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਦੇ ਪਠਾਨਕੋਟ ਨਾਲ ਲਗਦੇ ਜਿਲਿ੍ਹਆਂ ਦੀ ਪੁਲਿਸ ਵੱਲੋਂ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛੰਨੀ ਬੇਲੀ ਖੇਤਰ ਜੋ ਕਿ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ ਦੀ ਸਰਹੱਦ ਦੇ ਨਾਲ ਲਗਦੇ ਹੈ ਇਸ ਖੇਤਰ ਵਿੱਚ ਹਿਮਾਚਲ ਪੁਲਿਸ ਅਤੇ ਪੰਜਾਬ ਪੁਲਿਸ ਮਿਲ ਕੇ ਸਰਚ ਅਭਿਆਨ ਚਲਾਏਗੀ ਤਾਂ ਜੋ ਕੱਚੀ ਸਰਾਬ (ਲਾਹਨ) ਦੀ ਤਸਕਰੀ ਨੁੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਤੀ ਦਿਨ ਮਨੋਟਰਿੰਗ ਕੀਤੀ ਜਾਵੇ ਕਿ ਕੋਈ ਵਿਅਕਤੀ ਵਿਸੇਸ ਸਰਾਬ ਸਟੋਰ ਨਾ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ -2022 ਨੁੰ ਧਿਆਨ ਵਿੱਚ ਰੱਖਦਿਆਂ ਪੁਲਿਸ ਪ੍ਰਸਾਸਨ ਅਤੇ ਜਿਲ੍ਹਾ ਪਸਾਸਨ ਮਿਲ ਕੇ ਕਾਰਜ ਕਰਨ ਤਾਂ ਜੋ ਚੋਣ ਕਮਿਸਨਰ ਦੀਆਂ ਹਦਾਇਤਾਂ ਨੁੰ ਧਿਆਨ ਵਿੱਚ ਰੱਖਦਿਆਂ ਸਾਂਤੀਪੂਰਵਕ ਚੋਣਾਂ ਨੁੰ ਨੇਪਰੇ ਚਾੜਿਆ ਜਾ ਸਕੇ।