ਸਿਹਤ ਵਿਭਾਗ ਵੱਲੋਂ ਦੋ ਕਰੋੜ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਣ ਤੇ ਸਿਹਤ ਅਧਿਕਾਰੀਆਂ ਦਾ  ਸਨਮਾਨ

OP SONI
ਸਿਹਤ ਵਿਭਾਗ ਵੱਲੋਂ ਦੋ ਕਰੋੜ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਣ ਤੇ ਸਿਹਤ ਅਧਿਕਾਰੀਆਂ ਦਾ  ਸਨਮਾਨ
ਚੰਡੀਗੜ੍ਹ 28 ਅਕਤੂਬਰ 2021

ਪੰਜਾਬ ਰਾਜ ਵਿਚ  ਕੋਵਿਡ ਵੈਕਸੀਨ ਦੀਆਂ 2 ਕਰੋੜ ਤੋਂ ਵੱਧ ਖੁਰਾਕਾਂ ਦੇਣ ਦੇ ਮੀਲਪੱਥਰ ਨੂੰ ਪਾਰ ਕਰਨ ਦੀ ਪ੍ਰਾਪਤੀ ਤੇ   ਉਪ ਮੁੱਖ ਮੰਤਰੀ ਓ.ਪੀ.ਸੋਨੀ ਦੀ ਅਗਵਾਈ ਵਿੱਚ ਮੋਹਾਲੀ ਵਿਖੇ ਇੱਕ  ਸਨਮਾਨ ਸਮਾਰੋਹ ਕਰਵਾਇਆ ਗਿਆ।

ਹੋਰ ਪੜ੍ਹੋ :-ਇਕ ਛੱਤ ਹੇਠ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਇਆ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ
 ਇਸ ਮੌਕੇ ਬੋਲਦਿਆਂ  ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਸਾਰੇ ਸਿਹਤ ਅਧਿਕਾਰੀਆਂ ਅਤੇ ਹੋਰ ਹਿੱਸੇਦਾਰ ਵਿਭਾਗਾਂ ਅਤੇ ਸੰਸਥਾਵਾਂ ਜਿਵੇਂ ਕਿ ਡਬਲਯੂ.ਐਚ.ਓ., ਯੂ.ਐੱਸ.ਏ.ਆਈ.ਡੀ. ਆਦਿ ਦਾ ਸਮੂਹਿਕ ਯਤਨ ਹੈ, ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੀ ਬਾਲਗ ਆਬਾਦੀ ਨੂੰ ਕਵਰ ਕਰਨ ਲਈ ਰਾਜ ਭਰ ਵਿੱਚ ਵਿਆਪਕ ਤੌਰ ‘ਤੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ।
ਐਮ.ਡੀ. ਪੀ.ਐਚ.ਐਸ.ਸੀ. ਅਮਿਤ ਕੁਮਾਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਅੰਦੇਸ਼, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ.  ਓਮ ਪ੍ਰਕਾਸ਼ ਗੋਜਰਾ, ਰਾਜ ਟੀਕਾਕਰਨ ਅਫਸਰ ਡਾ. ਬਲਵਿੰਦਰ ਕੌਰ, ਸਟੇਟ ਨੋਡਲ ਅਫਸਰ ਕੋਵਿਡ ਡਾ. ਰਾਜੇਸ਼ ਭਾਸਕਰ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਟੀਕਾਕਰਨ ਅਧਿਕਾਰੀ (ਡੀ.ਆਈ.ਓ.) ਹਰੇਕ ਜ਼ਿਲ੍ਹੇ ਵਿੱਚ ਇਸ ਟੀਕਾਕਰਨ ਪ੍ਰੋਗਰਾਮ ਦੇ ਨੋਡਲ ਅਫਸਰ ਹਨ। ਇਨ੍ਹਾਂ ਡੀ.ਆਈ.ਓਜ਼. ਨੂੰ ਅੱਜ ਇਸ ਸਫਲ ਟੀਕਾਕਰਨ ਮੁਹਿੰਮ ਵਿੱਚ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸ੍ਰੀ ਸੋਨੀ ਨੇ ਸਮੂਹ ਸਿਹਤ ਕਰਮਚਾਰੀਆਂ/ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੋਵਿਡ ਟੀਕਾਕਰਨ ਮੁਹਿੰਮ 100 ਪ੍ਰਤੀਸ਼ਤ ਟੀਕਾਕਰਨ ਟੀਚਾ ਪ੍ਰਾਪਤ ਕਰਨ ਦੇ ਰਾਹ ‘ਤੇ ਹੈ, ਜਿਸ ਨਾਲ ਕਿ ਤੀਜੀ ਲਹਿਰ ਦੀ ਸੰਭਾਵਨਾ ਨੂੰ ਘਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਲੋਕਾਂ ਨੂੰ ਕੋਵਿਡ ਰੋਕੂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਸੂਬੇ ਵਿੱਚ ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਇਸ ਸਮਾਗਮ ਤੋਂ ਇਲਾਵਾ, ਸ੍ਰੀ ਸੋਨੀ ਨੇ ਯੂ.ਐਸ.ਏ.ਆਈ.ਡੀ. ਦੇ ਪ੍ਰੋਜੈਕਟ RISE (ਰੀਚਿੰਗ ਇਮਪੈਕਟ, ਸੈਚੁਰੇਸ਼ਨ ਐਂਡ ਐਪੀਡੈਮਿਕ ਕੰਟਰੋਲ) ਦੀ ਤਕਨੀਕੀ ਅਗਵਾਈ ਹੇਠ ਸਥਾਪਿਤ ਕੀਤੇ ਗਏ ਮਾਡਲ ਟੀਕਾਕਰਨ ਕੇਂਦਰ ਦਾ ਉਦਘਾਟਨ ਵੀ ਕੀਤਾ।ਯੂਐਸਏਆਈਡੀ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਅਜਿਹੇ ਮਾਡਲ ਟੀਕਾਕਰਨ ਕੇਂਦਰ  ਖੋਲ੍ਹੇਗਾ। ਇਸ ਸੰਸਥਾ ਵੱਲੋਂ ਰਾਜ ਵਿੱਚ 20 ਆਰ.ਟੀ.ਪੀ.ਸੀ.ਆਰ. ਲੈਬਾਂ ਦੀ ਸਥਾਪਨਾ ਵੀ ਕੀਤੀ ਜਾਵੇਗੀ ਅਤੇ ਆਕਸੀਜਨ ਪਲਾਂਟਾਂ ਵਿੱਚ ਕਰਮਚਾਰੀਆਂ ਨੂੰ ਤਕਨੀਕੀ ਸਹਾਇਤਾ ਅਤੇ ਸਿਖਲਾਈ ਵੀ ਪ੍ਰਦਾਨ ਕਰੇਗੀ।