ਗੁਰਦਾਸਪੁਰ , 23 ਜੂਨ :- ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਕੁਝ ਸਮੇਂ ਤੱਕ ਪੰਜਾਬ ਪੁਲਿਸ ਦੀ ਭਰਤੀ ਦੀਆਂ 10314 ਅਤੇ ਫੌਜ ਦੀਆ ਅਸਾਮੀਆਂ ਭਰੀਆਂ ਜਾਣੀਆ ਹਨ । ਚਾਹਵਾਨ ਯੂਵਕਾਂ ਲਈ ਸੀ-ਪਾਈਟ ਕੈਂਪ ਡੇਰਾਬਾਬਾ ਨਾਨਕ,ਗੁਰਦਾਸਪੁਰ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆ ਪੋਸਟਾ ਲਈ ਫਿਜੀਕਲ ਟੈਸਟ ਦੀ ਤਿਆਰੀ ਸੁਰੂ ਹੈ । ਚਾਹਵਾਨ ਲੜਕੇ ਟਰੇਨਿੰਗ ਲੈਣ ਲਈ ਮਿਤੀ 30 ਅਤੇ 31 ਮਈ 2022 ਤੋਂ ਸਵੇਰੇ 9-00ਵਜੇ ਤੋਂ 12-00 ਵਜੇ ਤੱਕ ਸੀ-ਪਾਈਟ ਕੈਂਪ ਡੇਰਾਬਾਬਾ ਨਾਨਕ,ਗੁਰਦਾਸਪੁਰ ਵਿਖੇ ਆ ਕੇ ਆਪਣੀ ਰਜ਼ਿਸਟਰੇਸਨ ਕਰਵਾ ਸਕਦੇ ਹਨ । ਯੂਵਕ ਆਪਣੇ ਨਾਲ ਬਾਰਵੀਂ ਕਲਾਸ ਦਾ ਸਰਟੀਫਿਕੇਟ,ਅਧਾਰ ਕਾਰਡ,ਪਾਸ ਪੋਰਟ ਸਾਈਜ ਫੋਟੋ, ਜਾਤੀ ਅਤੇ ਪੰਜਾਬ ਦੇ ਵਸਨੀਕ ਦਾ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉਣ । ਟਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਮੁਹੱਇਆ ਕਰਵਾਇਆ ਜਾਵੇਗਾ । ਯੂਵਕਾਂ ਦੀ ਟਰੇਨਿੰਗ ਮਿਤੀ 01 ਜੂਨ 2022 ਤੋਂ ਸੁਰੂ ਹੈ । ਇਹ ਜਾਣਕਰੀ ਕੈਂਪ ਦੇ ਇੰਨਚਾਰਜ ਵੱਲੌਂ ਦਿੱਤੀ ਗਈ ਹੈ ।