ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਸੈਲਫ ਹੈਲਪ ਗਰੁੱਪਾਂ ਨੂੰ ਪਾਈਟੈਕਸ ਵਿਚ ਮਿਲੀ ਪਛਾਣ

Self-help groups
ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਸੈਲਫ ਹੈਲਪ ਗਰੁੱਪਾਂ ਨੂੰ ਪਾਈਟੈਕਸ ਵਿਚ ਮਿਲੀ ਪਛਾਣ
ਕਿਸੇ ਨੇ ਕੀਤਾ ਪਤੀ ਦਾ ਸਪਨਾ ਪੂਰਾ ਤੇ ਕਈ ਮਹਿਲਾਵਾਂ ਦੇ ਰਹੀਆਂ ਹਨ ਰੁਜ਼ਗਾਰ
ਸਿਡਬੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਪਹੁੰਚੀਆਂ ਮਹਿਲਾਵਾਂ ਦੇ 30 ਸੈਲਪ ਹੈਲਪ ਗਰੁੱਪ

ਅੰਮ੍ਰਿਤਸਰ 11 ਦਸੰਬਰ 2022 

ਅੰਮ੍ਰਿਤਸਰ ਵਿੱਚ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਵਿੱਚ ਪੁੱਜੀਆਂ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਇੱਕ ਨਵੀਂ ਪਛਾਣ ਮਿਲੀ ਹੈ। ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੀਆਂ ਮਹਿਲਾਵਾਂ ਸੈਲਫ ਹੈਲਪ ਗਰੁੱਪਾਂ ਸਿਡਬੀ ਦੀ ਮਦਦ ਨਾਲ ਪਾਈਟੈਕਸ ਪਹੁੰਚ ਚੁੱਕੀਆਂ ਹਨ। ਇਨ੍ਹਾਂ ਗਰੁੱਪਾਂ ਨਾਲ ਸਬੰਧਿਤ ਮਹਿਲਾਵਾਂ ਆਪਣੇ ਉਤਪਾਦ ਵੇਚ ਰਹੀਆਂ ਹਨ।

ਹੋਰ ਪੜ੍ਹੋ – ਬਾਗਬਾਨੀ ਵਿਭਾਗ ਖੇਤੀ ਵਿੱਚ ਫਸਲੀ ਵਿਭਿੰਨਤਾ ਲਿਆਉਣ ਲਈ ਯਤਨਸ਼ੀਲ – ਬਰਾੜ

ਪੀ. ਐਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਪੰਜਾਬ ਚੈਪਟਰ ਦੇ ਚੇਅਰ ਆਰ. ਐਸ. ਸਚਦੇਵਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਵਾਰ ਸਿਡਬੀ ਦੇ ਸਹਿਯੋਗ ਨਾਲ 30 ਸਟਾਲ ਬੁੱਕ ਕੀਤੇ ਗਏ ਹਨ, ਜਿੱਥੇ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੇ ਆਪਣੇ ਉਤਪਾਦ ਲਿਆਂਦੇ ਹਨ। ਇੱਥੇ ਉਡਾਨ ਸੈਲਫ ਹੈਲਪ ਗਰੁੱਪ ਗੁਰਦਾਸਪੁਰ ਦੀ ਪ੍ਰਧਾਨ ਹਰਜਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਜਿਥੇ ਮਹਿਲਾਵਾਂ ਸਿਰਫ਼ ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਸਨ, ਉੱਥੇ ਹੁਣ ਪੇਂਡੂ ਮਹਿਲਾਵਾਂ ਵੀ ਉਦਮੀ ਵਜੋਂ ਅੱਗੇ ਆਈਆਂ ਹਨ। ਉਨ੍ਹਾਂ ਦਾ ਗਰੁੱਪ ਫੁੱਲਕਾਰੀ ਅਤੇ ਊਨੀ ਦੇ ਹੱਥਾਂ ਨਾਲ ਬਣੇ ਸਾਮਾਨ ਬਣਾ ਰਿਹਾ ਹੈ।
ਹਿਮਾਚਲ ਦੇ ਸੋਲਨ ’ਚ ਆਰ. ਐਸ. ਫੂਡ ਪ੍ਰੋਡਕਟਸ ਨਾਂਅ ਦਾ ਗਰੁੱਪ ਚਲਾਉਣ ਵਾਲੀ ਨੀਲਮ ਵਰਮਾ ਨੇ ਦੱਸਿਆ ਕਿ ਉਸਦੇ ਪਤੀ ਦਾ ਸਪਨਾ ਨਾ  ਸਿਰਫ ਆਤਮਨਿਰਭਰ ਬਣਨਾ ਸੀ ਸਗੋਂ ਹੋਰ ਮਹਿਲਾਵਾਂ ਨੂੰ ਵੀ ਆਤਮ ਨਿਰਭਰ ਬਣਾਉਣਾ ਸੀ। ਅੱਜ ਉਹ ਆਪਣੇ ਪਤੀ ਦਾ ਸਪਨਾ ਪੂਰਾ ਕਰ ਰਹੀ ਹੈ। ਉਹ ਚਟਨੀ, ਮੁਰੱਬਾ, ਅਚਾਰ ਆਦਿ ਲੈ ਕੇ ਪਾਈਟੈਕਸ ਪਹੁੰਚ ਗਈ ਹੈ।

ਚੰਡੀਗੜ੍ਹ ਤੋਂ ਇਥੇ ਪਹੁੰਚੀ ਸੁਨੀਤਾ ਪੱਥਰ ਨਾਲ ਬਣੇ ਗਹਿਣੇ ਲੈ ਕੇ ਪਹੁੰਚੀ ਹੈ।ਉਹ ਅਤੇ ਉਸ ਦੀਆਂ ਸਹਿਯੋਗੀ ਡਿਮਾਂਡ ਅਨੁਸਾਰ ਪੱਥਰ ਦੇ ਗਹਿਣੇ  ਬਣਾ ਕੇ ਵੇਚ ਰਹੀਆਂ ਹਨ। ਅੰਮ੍ਰਿਤਸਰ ਵਿਚ ਪ੍ਰੀਤ ਸੇਲਫ ਹੈਲਪ ਗਰੁੱਪ ਨਾਲ ਜੁੜੀ ਸਿਮਰਨ ਕੌਰ ਦੀ ਕਹਾਣੀ ਸੰਘਰਸ਼ ਭਰੀ ਹੈ। ਇਸ ਮੌਕੇ ਸਿਡਬੀ ਦੇ ਮੁੱਖ ਪ੍ਰਬੰਧਕ ਬਲਬੀਰ ਿਸੰਘ ਅਤੇ ਸਹਾਇਕ ਪ੍ਰਬੰਧਕ ਹਿਮਾਸ਼ੂ ਸ਼ਰਦ ਜਸਵਾਲ ਨੇ ਦੱਸਿਆ ਕਿ ਸਿਡਬੀ ਵਲੋਂ ਆਯੋਜਿਤ ਕੀਤੇ ਜਾ ਰਹੇ ਸਵਾਵਲੰਬਨ ਮੇਲਿਆਂ ਰਾਹੀਂ ਔਰਤਾਂ ਅਤੇ ਮਰਦਾਂ ਦੇ ਸਮੂਹਾਂ ਨੂੰ ਆਤਮਨਿਰਭਰ ਬਣਾਉਣ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਾਈਟੈਕਸ ਵਿਚ ਪਹੁੰਚੇ 60 ਲੋਕਾਂ ਦੇ ਸਮੂਹ ਨੂੰ ਪਾਈਟੈਕਸ ਵਿਚ ਨਾ ਕੇਵਲ ਮੰਚ ਮੁਹੱਇਆ ਕਰਵਾਇਆ ਜਾ ਰਿਹਾ ਹੈ ਬਲਕਿ ਉਨ੍ਹਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਸਿਡਬੀ ਵਲੋਂ ਕੀਤਾ ਜਾ ਰਿਹਾ ਹੈ।