ਬਟਾਲਾ 29 ਅਪ੍ਰੈਲ 2022
ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਚੰਡੀਗੜ੍ਹ ਤੇ ਡਿਵੀਜਨ ਕਮਾਂਡਰ ਜਲੰਧਰ ਰੇਂਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਨੰ.2ਬਨ, ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ ਗਏ ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ
ਇਸ ਮੌਕੇ ਬਟਾਲੀਅਨ ਸਟਾਫ ਅਫ਼ਸਰ ਮਨਪ੍ਰੀਤ ਸਿੰਘ ਰੰਧਾਵਾ ਨੇ ਦਸਿਆ ਕਿ ਕਿਸੇ ਵੀ ਗਾਰਡ ਦੀ ਕੁਦਰਤੀ ਮੌਤ ਹੋਣ ਤੇ 3.25 ਲੱਖ ਰੁਪੈ ਤੇ ਕਿਸੇ ਵੀ ਹਾਦਸੇ ‘ਚ ਮੌਤ ਹੋਣ ‘ਤੇ 30 ਲੱਖ ਰੁਪੈ ਐਚ.ਡੀ.ਐਫ.ਸੀ. ਬੀਮਾ ਦੀ ਸਹਾਇਤਾ ਵਾਰਸ ਪਰਿਵਾਰ ਨੂੰ ਦਿੱਤੀ ਜਾਂਦੀ ਹੈ । ਇਸ ਦੇ ਨਾਲ ਵਿਭਾਗ ਦੇ ਵੈਲਫੇਅਰ ਫੰਡ ‘ਚ ਵੀ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ ।
ਇਸ ਮੌਕੇ ਨਿਰਮਲਾ ਦੇਵੀ ਪਤਨੀ ਮ੍ਰਿਤਕ ਗਾਰਡ ਪ੍ਰਸ਼ੌਤਮ ਲਾਲ ਨੂੰ 30 ਲੱਖ ਰੁਪੈ ਦਾ ਬੀਮਾ ਚੈੱਕ ਭੇਟ ਕੀਤਾ ਤੇ ਇਸ ਦੇ ਨਾਲ ਵੈਲਫੇਅਰ ਫੰਡ ‘ਚ ਚੈਕ ਦਿੱਤਾ ਗਿਆ । ਇਸ ਤੋ ਬਾਅਦ ਮ੍ਰਿਤਕ ਗਾਰਡ ਸੇਵਾ ਸਿੰਘ ਦੇ ਵਾਰਸ ਨੂੰ 3.25 ਲੱਖ ਦਾ ਚੈੱਕ ਦਿੱਤਾ ।
ਇਸ ਮੌਕੇ ਬਲਕਾਰ ਚੰਦ ਕੰ/ਕਮਾਂਡਰ, ਦਵਿੰਦਰ ਸਿੰਘ ਕਲਰਕ, ਮਨਜੀਤ ਸਿੰਘ ਪੀ/ਸੀ, ਜਗਪ੍ਰੀਤ ਸਿੰਘ ਤੇ ਵਾਰਸ ਪਰਿਵਾਰ ਹਾਜ਼ਰ ਸਨ ।