ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਪੇਂਡੂ ਹੁਨਰ ਵਿਕਾਸ ਕੇਂਦਰ ਖੋਲ੍ਹੇ: ਡਾ. ਸੰਦੀਪ ਸਿੰਘ ਕੌਰਾ

Punjab is the first state in the country to establish Rural Skill Development Centre: Dr Sandeep Singh Kaura

ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਪੇਂਡੂ ਹੁਨਰ ਵਿਕਾਸ ਕੇਂਦਰ ਖੋਲ੍ਹੇ: ਡਾ. ਸੰਦੀਪ ਸਿੰਘ ਕੌਰਾ

ਚੰਡੀਗੜ, 10 ਦਸੰਬਰ

ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਦੇ ਟੀ.ਆਈ.ਜੀ.ਆਰ. 2 ਈ ਐੱਸ.ਐੱਸ. ਪ੍ਰੋਜੈਕਟ ਦੀ ਟੀਮ ਵਲੋਂ ” ਪੰਜਾਬ  ਹੁਨਰ ਵਿਕਾਸ ਸੰਦਰਭ ਕੌਮੀ ਸਿੱਖਿਆ ਨੀਤੀ 2020″ ਦੇ ਵਿਸ਼ੇ ਤੇ ਇਕ ਵੈਬਿਨਾਰ ਕਰਵਾਇਆ ਗਿਆ।  ਇਸ  ਪ੍ਰੋਜੈਕਟ ਦਾ ਨਾਮ “ਸਥਿਰ ਭੋਜਨ ਸਪਲਾਈਆਂ ਲਈ ਖੋਜ ਅਤੇ ਸਸ਼ਕਤੀਕਰਨ ਦੁਆਰਾ ਭਾਰਤ ਦੀ ਹਰੀ ਕ੍ਰਾਂਤੀ ਦਾ ਪੁਨਰ ਰੂਪਾਂਤਰਣ” ਹੈ, ਜਿਸ ਦੀ ਅਗਵਾਈ ਕੈਮਬ੍ਰਿਜ਼ ਯੂਨੀਵਰਸਿਟੀ ਕਰ ਰਹੀ ਹੈ। ਡਾ. ਸੰਦੀਪ ਸਿੰਘ ਕੌਰਾ , ਸਲਾਹਕਾਰ ਪੰਜਾਬ ਹੁਨਰ ਵਿਕਾਸ ਮਿਸ਼ਨ, ਪੰਜਾਬ ਸਰਕਾਰ ਨੇ ਇਸ ਵੈਬਿਨਾਰ ਵਿਚ ਮੁਖ ਬੁਲਾਰੇ ਵਜੋਂ ਸ਼ਾਮਿਲ ਹੋਏ।  ਪ੍ਰੋਜੈਕਟ ਦੇ ਪੀ ਆਈ ਪ੍ਰੋਫੈਸਰ ਰਮਨਜੀਤ ਕੌਰ ਜੋਹਲ ਨੇ ਡਾ. ਸੰਦੀਪ ਸਿੰਘ ਕੌਰਾ ਦਾ ਸਵਾਗਤ  ਕੀਤਾ ਅਤੇ ਉਹਨਾਂ ਨੇ ਪ੍ਰੋਜੈਕਟ ਅਤੇ ਵੈਬਿਨਾਰ ਦੇ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਸਾਂਝਾ ਕੀਤੀ।

ਡਾ. ਸੰਦੀਪ ਸਿੰਘ ਕੌਰਾ ਨੇ 2014 ਤੋਂ ਹੁਣ ਤਕ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਫਰ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਹੁਨਰ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।  ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਪੇਂਡੂ ਹੁਨਰ ਵਿਕਾਸ ਕੇਂਦਰ ਖੋਲ੍ਹੇ ਹਨ।  ਸਿਖਲਾਈ ਦੇਣ ਵਾਲੀਆਂ ਦੀ ਸਮਰੱਥਾ ਵਧਾਉਣ ਲਈ ਭਾਰਤ ਨੇ ਕਈ ਦੇਸ਼ਾਂ ਨਾਲ ਸਮਝੌਤੇ ਕੀਤੇ ਹਨ ਇਸ ਦੇ ਤਹਿਤ ਭਾਰਤ ਦੇ ਟ੍ਰੇਨਰਸ ਵਿਦੇਸ਼ਾਂ ਵਿਚ ਜਾ ਕੇ ਲੋੜੀਂਦੀ ਸਿਖਲਾਈ ਹਾਸਿਲ ਕਰਨਗੇ  ਮੌਜੂਦਾ ਸਮੇਂ ਵਿਚ ਪੰਜਾਬ ਯੂ.ਕੇ. ਅਤੇ ਕੈਨੇਡਾ ਦੇ ਅਲਬ੍ਰੇਟ ਸੂਬੇ ਨਾਲ ਇਸ ਵਿਸ਼ੇ ਤੇ ਕਮ ਕਰ ਰਿਹਾ ਹੈ।  ਇਸ ਨਾਲ ਭਾਰਤ ਨੂੰ ਵਿਸ਼ਵ ਪੱਧਰੀ ਹੁਨਰ ਸਿਖਲਾਈ ਮਿਲੇਗੀ ਅਤੇ ਭਾਰਤ ਦੁਨੀਆਂ ਵਿਚ ਹੁਨਰ ਵਿਕਾਸ ਦੀ ਰਾਜਧਾਨੀ ਬਣ ਸਕਦਾ ਹੈ। ਪੰਜਾਬ ਆਪਣੇ ਨੌਜਵਾਨਾਂ ਨੂੰ ਕਾਨੂੰਨੀ ਤੌਰ ਤੇ ਵਿਦੇਸ਼ ਜਾਣ ਲਈ ਸਹਾਇਤਾ ਕਰ ਰਿਹਾ ਹੈ ਇਸ ਨਾਲ ਨੌਜਵਾਨ ਵਿਦੇਸ਼ਾਂ ਵਿਚ ਪੈਸਾ ਕਮਾ ਕੇ ਪੰਜਾਬ ਵਿਚ ਆਪਣੇ ਘਰਾਂ ਦੇ ਆਰਥਿਕ ਹਾਲਾਤ ਸੁਧਾਰ ਸਕਦੇ ਹਨ।

ਡਾ. ਸੰਦੀਪ ਸਿੰਘ ਕੌਰਾ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ 2020 ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਨੂੰ ਸਕੂਲਾਂ , ਕਾਲਜਾਂ ਅਤੇ ਸਿੱਖਿਆ ਅਦਾਰਿਆਂ ਤੋਂ ਲੋੜੀਂਦੇ ਵਿਦਿਆਰਥੀ ਵੱਧ ਗਿਣਤੀ ਵਿਚ ਮਿਲ ਸਕਦੇ ਹਨ।  ਅੱਗੇ, ਉਹਨਾਂ ਦੱਸਿਆ ਕਿ ਕੌਮੀ ਸਿੱਖਿਆ ਨੀਤੀ 2020 ਭਾਰਤੀ ਸਮਾਜ ਦੀ ਮਾਨਸਿਕਤਾ ਵਿੱਚ ਬਹੁਤ ਲੋੜੀਂਦੀ ਤਬਦੀਲੀ ਲਿਆ ਸਕਦੀ ਹੈ ਕਿਉਂਕਿ ਇਹ ਮੁੱਖ ਧਾਰਾ ਦੀ ਸਿਖਿਆ ਦੇ ਨਾਲ ਕਿੱਤਾਮੁਖੀ ਸਿੱਖਿਆ ਨੂੰ ਜੋੜਦੀ ਹੈ। ਇਹ ਸਕੂਲਾਂ ਵਿਚੋਂ ਨੌਜਵਾਨਾਂ ਦੀ ਉੱਚ ਸਿੱਖਿਆ ਛੱਡਣ ਦੀ ਦਰ ਨੂੰ ਘੱਟ ਕਰਨ ਵਿਚ ਵੀ ਸਹਾਇਤਾ ਕਰੇਗਾ। ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਖੇਤੀਬਾੜੀ ਅਧਾਰਤ ਨੌਜਵਾਨਾਂ ਦੇ ਹੁਨਰਮੰਦ ਹੋਣ ਅਤੇ ਪੇਂਡੂ ਯੁਵਾ ਕਲੱਬਾਂ ਨੂੰ ਤਕਨਾਲੋਜੀ ਨਾਲ ਜੋੜਣ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਜੈਵਿਕ ਖੇਤੀ ਭਵਿੱਖ ਵਿਚ ਪ੍ਰਚਲਿਤ ਹੋਣ ਵਾਲਾ ਖੇਤਰ ਹੈ ਅਤੇ ਪ੍ਰਸਤਾਵ ਪੇਸ਼ ਕੀਤਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਟੀਆਈਜੀਆਰ 2 ਈੱਸ ਦੀ ਟੀਮ ਨਾਲ ਮਿਲ ਕੇ ਖੋਜ ਕਰ ਸਕਦੀ ਹੈ ਅਤੇ ਪੰਜਾਬ ਦੇ ਕਿਸਾਨੀ ਭਾਈਚਾਰੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਤ ਕਰ ਸਕਦੀ ਹੈ।

ਵੈਬਿਨਾਰ ਵਿਚ 150 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ. ਡਾ: ਮੋਨਿਕਾ ਅਗਰਵਾਲ (ਐਸੋਸੀਏਟ ਪ੍ਰੋ. ਯੂ.ਆਈ.ਐੱਮ.ਐੱਸ.) ਨੇ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਿਆ। ਹੋਰ ਪੈਨਲਿਸਟਾਂ ਵਿਚ ਡਾ: ਸ਼ੈਲਾਜਾ ਫੈਨਲ ਅਤੇ ਡਾ. ਐਸ. ਰੇ (ਟੀਮ ਟੀ.ਆਈ.ਜੀ.ਆਰ .2, ਯੂਨੀਵਰਸਿਟੀ, ਕੈਂਬਰਿਜ) ਅਤੇ ਡਾ. ਭਾਵਨਾ ਗੁਪਤਾ (ਸਹਾਇਕ ਪ੍ਰੋਫੈਸਰ, ਲੋਕ ਪ੍ਰਸ਼ਾਸਨ ਵਿਭਾਗ) ਅਤੇ ਡਾ: ਰਾਧਾ ਕੰਵਲ ਸ਼ਰਮਾ (ਡਾਕਟੋਰਲ ਰਿਸਰਚ ਐਸੋਸੀਏਟ, ਟੀਮ ਟੀ.ਆਈ.ਜੀ.ਆਰ. 2 ਈ ਐੱਸ.ਐੱਸ. ਪੰਜਾਬ ਯੂਨੀਵਰਸਿਟੀ) ਸ਼ਾਮਿਲ ਸਨ।