ਕਿਸਾਨਾਂ ਦੇ ਰੇਲ ਰੋਕਣ ਨਾਲ ਵਪਾਰੀਆਂ ਨੂੰ ਪੈ ਰਿਹਾ ਹੈ ਘਾਟਾ
ਅੰਮ੍ਰਿਤਸਰ 27 ਦਸੰਬਰ 2021
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦੇਵੀਦਾਸਪੁਰਾ ਰੇਲਵੇ ਫਾਟਕ ’ਤੇ 20 ਦਸੰਬਰ ਤੋਂ ਲਗਾਤਾਰ ਧਰਨਾ ਚਲ ਰਿਹਾ ਹੈ, ਜਿਸ ਕਰਕੇ ਨਵੇਂ ਸਾਲ ਦੀ ਆਮਦ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਹੋਰ ਪੜ੍ਹੋ :-ਮੈਡੀਕਲ ਪ੍ਰੈਕਟੀਸ਼ਨਰਾਂ ਲਈ ਵਿਸ਼ੇਸ਼ ਮੈਡੀਕਲ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗੀ ‘ਆਪ’ ਦੀ ਸਰਕਾਰ: ਹਰਪਾਲ ਸਿੰਘ ਚੀਮਾ
ਇਸ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ ਅਤੇ ਮਹਾਮੰਤਰੀ ਸ੍ਰੀ ਸਮੀਰ ਜੈਨ ਨੇ ਦੱਸਿਆ ਕਿ ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੂਆਂ ਲਈ ਕਿਸਾਨਾਂ ਨੂੰ ਆਪਣਾ ਧਰਨਾ ਚੁੱਕ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਹਿਲਾਂ ਕੋਰੋਨਾ ਕਾਲ ਕਰਕੇ ਜਿਲ੍ਹੇ ਦੀ ਹੋਟਲ ਇੰਡਸਟਰੀ ਅਤੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਯਾਤਰੂ ਨਾ ਆਉਣ ਕਰਕੇ ਆਟੋ ਰਿਕਸ਼ਾ, ਟੈਕਸੀ ਹੋਟਲ ਅਤੇ ਢਾਬੇ ਆਦਿ ਵਪਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਈਆਂ ਨੂੰ ਤਾਂ ਆਪਣੇ ਪਰਿਵਾਰ ਪਾਲਣੇ ਵੀ ਮੁਸ਼ਕਿਲ ਹੋ ਰਹੇ ਹਨ।
ਸ੍ਰੀ ਸੇਠ ਨੇ ਸ: ਸਤਨਾਮ ਸਿੰਘ ਪੰਨੂ ਪੰਜਾਬ ਪ੍ਰਧਾਨ ਅਤੇ ਸ: ਸਵਰਨ ਸਿੰਘ ਪੰਧੇਰ, ਸੂਬਾ ਸਕੱਤਰ ਸੰਘਰਸ਼ ਕਮੇਟੀ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਹਿੱਤਾਂ ਨੂੰ ਵੇਖਦੇ ਹੋਏ, ਉਹ ਆਪਣਾ ਧਰਨਾ ਚੁੱਕ ਲੈਣ ਤਾਂ ਜੋ ਆਮ ਲੋਕਾਂ ਨੂੰ ਆ ਰਹੀਆਂ ਉਕਤ ਮੁਸ਼ਕਿਲਾਂ ਤੋਂ ਬੱਚ ਸਕਣ।
ਫੋਟੋ : ਪਿਆਰੇ ਲਾਲ ਸੇਠ ਅਤੇ ਸਮੀਰ ਜੈਨ