ਡਾਟਾ ਐਂਟਰੀ ਓਪਰੇਟਰ ਕੋਰਸ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ
ਪਟਿਆਲਾ, 29 ਅਪ੍ਰੈਲ 2022
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਐਨ.ਯੂ.ਐਲ.ਐਮ. ਸਕੀਮ ਤਹਿਤ ਸੋਲਾਇਟਰ ਇਨਫੋਸਿਸ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲਾ ਵਿਖੇ ਡਾਟਾ ਐਟਰੀ ਓਪਰੇਟਰ ਕੋਰਸ ਦੀ ਟਰੇਨਿੰਗ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਕੋਰਸ ਲਈ ਜ਼ਰੂਰੀ ਕਿੱਟ ਅਤੇ ਕਿਤਾਬਾਂ ਦੀ ਵੰਡ ਕੀਤੀ ਗਈ।
ਹੋਰ ਪੜ੍ਹੋ :-ਵੱਖ ਵੱਖ ਪਾਬੰਦੀਆ ਦੇ ਹੁਕਮ ਲਾਗੂ ਕੀਤੇ – ਵਧੀਕ ਜਿਲਾ ਮੈਜਿਸਟਰੇਟ
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਐਨ.ਐਸ.ਡੀ.ਸੀ.) ਨਾਲ ਜੁੜੇ ਨੌਜਵਾਨ ਹੁਨਰਮੰਦ ਬਣਕੇ ਸਵੈਰੋਜ਼ਗਾਰ ਦੇ ਯੋਗ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਟਰੇਨਿੰਗ ਦੇਕੇ ਰੋਜ਼ਗਾਰ ਤੇ ਸਵੈਰੋਜ਼ਗਾਰ ਦੇ ਯੋਗ ਬਣਾਉਣਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਕੋਰਸ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਹਾਈ ਹਨ।
ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ ਵਿਦਿਆਰਥੀਆਂ ਨੂੰ ਕੀਤੀ ਜਾ ਰਹੀ ਕਿਤਾਬਾਂ ਦੀ ਵੰਡ।