ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੋਕਾਂ ਨੂੰ ਬੱਚਾ ਗੋਦ ਲੈਣ ਸਬੰਧੀ ਜਾਗਰੂਕ ਕਰਨ ਲਈ ਵਰਕਸ਼ਾਪਾਂ 10 ਤੋਂ ਚਾਰ ਜ਼ੋਨਾਂ ਵਿੱਚ ਲਗਾਈਆਂ ਜਾਣਗੀਆਂ ਵਰਕਸ਼ਾਪਾਂ

ਚੰਡੀਗੜ•, 7 ਦਸੰਬਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਾ ਗੋਦ ਲੈਣ (ਅਡਾਪਸ਼ਨ) ਸਬੰਧੀ ਜਾਗਰੂਕਤਾ ਫੈਲਾਉਣ ਲਈ ਟਰੇਨਿੰਗ-ਕਮ-ਵਰਕਸ਼ਾਪਾਂ ਲਗਾਈਆਂ ਜਾਣਗੀਆਂ, ਜਿਸ ਵਿੱਚ ਆਮ ਲੋਕਾਂ ਨੂੰ ਬੱਚਾ ਗੋਦ ਲੈਣ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿੱਚ ਕਾਨੂੰਨੀ ਪ੍ਰਕਿਰਿਆ ਰਾਹੀਂ ਬੱਚਾ ‘ਹਿੰਦੂ ਅਡਾਪਸ਼ਨ ਐਂਡ ਮੈਨਟੇਨੈਂਸ ਐਕਟ 1956’ ਅਤੇ ‘ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਤਹਿਤ ਗੋਦ ਲੈਣ ਦਾ ਉਪਬੰਧ ਹੈ ਪਰ ਦੋਵੇਂ ਕਾਨੂੰਨ ਹੋਣ ਦੇ ਬਾਵਜੂਦ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗੋਦ ਲਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਬੱਚਾ ਗੋਦ ਲੈਣ ਸਬੰਧੀ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਚਾਰ ਜ਼ੋਨਾਂ ਜ਼ਿਲ•ਾ ਐਸ. ਬੀ. ਐਸ. ਨਗਰ, ਪਟਿਆਲਾ, ਬਠਿੰਡਾ ਅਤੇ ਜਲੰਧਰ ਵਿਖੇ ਟਰੇਨਿੰਗ-ਕਮ-ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।
ਵਰਕਸ਼ਾਪਾਂ ਦੀ ਸਮਾਂ ਸਾਰਣੀ ਅਤੇ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪਹਿਲੀ ਵਰਕਸ਼ਾਪ 10 ਦਸੰਬਰ 2019 ਨੂੰ ਕੇ. ਸੀ. ਗਰੁੱਪ ਆਫ ਇੰਸਟੀਚਿਊਸ਼ਨ ਗੇਟ ਨੰ. 2 ਕਰਿਆਮ ਰੋਡ, ਐਸ. ਬੀ. ਐਸ. ਨਗਰ ਵਿਖੇ ਲਗਾਈ ਜਾਵੇਗੀ, ਜਿਸ ਵਿੱਚ ਜ਼ਿਲ•ਾ ਗੁਰਦਾਸਪੁਰ, ਰੂਪਨਗਰ, ਹੁਸ਼ਿਆਰਪੁਰ ਅਤੇ ਐਸ. ਬੀ. ਐਸ. ਨਗਰ ਦੇ ਲੋਕ ਸ਼ਾਮਲ ਹੋ ਸਕਦੇ ਹਨ। ਇਸੇ ਤਰ•ਾਂ ਦੂਜੀ ਵਰਕਸ਼ਾਪ 16 ਦਸੰਬਰ 2019 ਨੂੰ ਥਾਪਰ ਯੂਨੀਵਰਸਿਟੀ, ਆਦਰਸ਼ ਨਗਰ, ਭਾਦਸੋਂ ਰੋਡ ਪਟਿਆਲਾ ਵਿਖੇ ਲਗਾਈ ਜਾਵੇਗੀ, ਜਿਸ ਵਿੱਚ ਜ਼ਿਲ•ਾ ਸੰਗਰੂਰ, ਪਟਿਆਲਾ, ਐਸ. ਏ. ਐਸ. ਨਗਰ, ਫਤਿਹਗੜ• ਸਾਹਿਬ ਅਤੇ ਬਰਨਾਲਾ ਦੇ ਲੋਕ ਸ਼ਾਮਲ ਹੋ ਸਕਣਗੇ ਜਦਕਿ ਤੀਜੀ ਵਰਕਸ਼ਾਪ 20 ਦਸੰਬਰ 2019 ਨੂੰ ਬਠਿੰਡਾ ਵਿਖੇ ਛਾਬੜਾ ਪੈਲੇਸ, ਬੈਕਸਾਈਡ ਸਪੋਰਟਸ ਸਟੇਡੀਅਮ ਵਿਖੇ ਲਗਾਈ ਜਾ ਰਹੀ ਹੈ, ਜਿਸ ਵਿੱਚ ਜ਼ਿਲ•ਾ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਅਤੇ ਮਾਨਸਾ ਦੇ ਲੋਕ ਸ਼ਮੂਲੀਅਤ ਕਰ ਸਕਣਗੇ। ਇਸ ਤੋਂ ਇਲਾਵਾ 26 ਦਸੰਬਰ 2019 ਨੂੰ ਰੈੱਡ ਕਰਾਸ ਭਵਨ, ਲਾਜਪਤ ਨਗਰ ਜਲੰਧਰ ਵਿਖੇ ਚੌਥੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜ਼ਿਲ•ਾ ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਲੁਧਿਆਣਾ ਅਤੇ ਮੋਗਾ ਦੋ ਲੋਕ ਸ਼ਾਮਿਲ ਹੋ ਕੇ ਅਡਾਪਸ਼ਨ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਡਾਪਸ਼ਨ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਵਿਅਕਤੀ ਇਨ•ਾਂ ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਲਈ ਨਿਰਧਾਰਿਤ ਮਿਤੀ ਤੋਂ ਦੋ ਦਿਨ ਪਹਿਲਾਂ ਆਪਣੇ ਜ਼ਿਲ•ੇ ਦੇ ਪ੍ਰੋਗਰਾਮ ਅਫ਼ਸਰ ਜਾਂ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਨਾਲ ਈਮੇਲ ਆਈ. ਡੀ. ਜਾਂ ਟੈਲੀਫੋਨ ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ, ਜਿਸ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਬੁਲਾਰੇ ਨੇ ਦੱਸਿਆ ਕਿ ਜ਼ਿਲ•ਾ ਐਸ. ਬੀ.ਐਸ ਨਗਰ ਵਿਖੇ ਲਗਾਈ ਜਾ ਰਹੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਈਮੇਲ ਆਈ. ਡੀ. dcposbsnagar੦੦੭0gmail.com, ਫੋਨ ਨੰਬਰਾਂ ੮੩੬੦੭੧੭੦੯੧, ੯੮੫੫੯੭੨੭੦੧, ਪਟਿਆਲਾ ਵਿਖੇ ਲਗਾਈ ਜਾ ਰਹੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ dcpo.patiala0gmail.com, ਫੋਨ ਨੰਬਰਾਂ 9530878952, 9914559208, ਬਠਿੰਡਾ ਵਿਖੇ ਲਗਾਈ ਜਾ ਰਹੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ dcpobathinda0gmail.com, ਫੋਨ ਨੰਬਰਾਂ 9780599045, 8847039270 ਅਤੇ ਜਲੰਧਰ ਵਿਖੇ ਲਗਾਈ ਜਾ ਰਹੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ dcpojal੨੦੧੬0gmail.com, ਫੋਨ ਨੰਬਰਾਂ 8968383028 ਤੇ 8283080250 ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।