ਫਾਜ਼ਿਲਕਾ, 25 ਅਪ੍ਰੈਲ 2022
ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਪੱਧਰੀ ਵਫਦ ਵੱਲੋਂ ਅੱਜ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਮਾਲ ਮੰਤਰੀ, ਪੰਜਾਬ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਡੀ.ਸੀ. ਦਫ਼ਤਰਾਂ, ਐੱਸ.ਡੀ.ਐਮ ਦਫਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਹੋਰ ਪੜ੍ਹੋ :-ਕਣਕ ਦੀ ਖਰੀਦ 417098 ਲੱਖ ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 88 ਫੀਸਦ ਭਾਵ 615.78 ਕਰੋੜ ਰੁਪਏ ਦੀ ਕੀਤੀ ਅਦਾਇਗੀ
ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਮੌਜੋਂ, ਸੂਬਾ ਪ੍ਰੈੱਸ ਸਕੱਤਰ, ਪੰਜਾਬ ਅਤੇ ਜਿਲ੍ਹਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਾਨਸਾ ਨੇ ਦੱਸਿਆ ਕਿ ਮਾਲ ਮੰਤਰੀ, ਪੰਜਾਬ ਜੀ ਵੱਲੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਬਾਰੇ ਅਧਿਕਾਰੀਆਂ ਤੋਂ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪ੍ਰਾਪਤ ਕਰਨਗੇ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਯੋਗ ਮੰਗਾਂ ਨੂੰ ਲਾਗੂ ਕਰਨ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਗੁਰਿੰਦਰ ਕੌਰ, ਸੂਬਾ ਜਨਰਲ ਸਕੱਤਰ, ਸ੍ਰੀ ਸਤੀਸ਼ ਬਹਿਲ, ਸੂਬਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਨਰਿੰਦਰ ਸਿੰਘ ਚੀਮਾ, ਸੂਬਾ ਮੀਤ ਪ੍ਰਧਾਨ, ਸ੍ਰੀ ਕਰਵਿੰਦਰ ਸਿੰਘ ਚੀਮਾ, ਸੂਬਾ ਮੁੱਖ ਸਲਾਹਕਾਰ, ਸ੍ਰੀ ਅਸ਼ੋਕ ਕੁਮਾਰ, ਸੂਬਾ ਮੀਤ ਪ੍ਰਧਾਨ, ਸ੍ਰੀ ਅਸ਼ਨੀਲ ਕੁਮਾਰ, ਸੂਬਾ ਸੰਯੁਕਤ ਸਕੱਤਰ, ਸ੍ਰੀ ਗੁਰਮੁੱਖ ਸਿੰਘ, ਸੂਬਾ ਵਿੱਤ ਸਕੱਤਰ, ਸ੍ਰੀ ਵਿਕਰਮ ਆਦਿਆ, ਡੀ.ਸੀ. ਦਫ਼ਤਰ ਹਸ਼ਿਆਰਪੁਰ, ਸ੍ਰੀ ਦੀਪਕ ਤ੍ਰੇਹਣ, ਜਿਲਾ ਪ੍ਰਧਾਨ ਹਸ਼ਿਆਰਪੁਰ, ਸ੍ਰੀ ਕੁਲਵੀਰ ਸਿੰਘ, ਜਿਲਾ ਜਨਰਲ ਸਕੱਤਰ ਬਠਿੰਡਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਹਾਜ਼ਰ ਸਨ।