ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਨੇ ਕੀਤੀ ਕੰਮਾਂ ਦੀ ਪੜਚੋਲ

_Chairman S Manjit Singh
ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਨੇ ਕੀਤੀ ਕੰਮਾਂ ਦੀ ਪੜਚੋਲ
ਲੋੜਵੰਦਾਂ ਨੂੰ ਸਮੇਂ ਸਿਰ ਦਿੱਤੇ ਜਾਣ ਸਕੀਮਾਂ ਦੇ ਲਾਭ -ਬਿਲਾਸਪੁਰ

ਅੰਮ੍ਰਿਤਸਰ 3 ਜਨਵਰੀ 2023

ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਨੇ ਅੰਮ੍ਰਿਤਸਰ ਜਿਲ੍ਹੇ ਵਿੱਚ ਕੀਤੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਲੋੜਵੰਦ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ। ਕਮੇਟੀ ਦੇ ਚੇਅਰਮੈਨ ਸ: ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਸਾਡੀ ਕਮੇਟੀ ਵਲੋਂ ਹਰੇਕ ਜਿਲ੍ਹੇ ਵਿੱਚ ਜਾ ਕੇ ਸਰਕਾਰੀ ਸਕੀਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅੱਜ ਅੰਮ੍ਰਿਤਸਰ ਤੋਂ ਪਹਿਲੀ ਮੀਟਿੰਗ ਕਰਕੇ ਅਸੀਂ ਇਸ ਕੰਮ ਦੀ ਸ਼ੁਰੂਆਤ ਕਰ ਰਹੇ  ਹਾਂ।

ਹੋਰ ਪੜ੍ਹੋ – ਜੰਡਿਆਲਾ ਗੁਰੂ ਦੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਰਾਸਤ ਵਜੋਂ ਉਭਾਰਨ ਲਈ  ਈ.ਟੀ.ਓ ਵਲੋਂ ਸਵਾ 12 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ

ਉਨਾਂ ਦੱਸਿਆ ਕਿ ਵਿਧਾਨ ਸਭਾ ਸ਼ੈਸ਼ਨ ਵਿੱਚ ਜੋ ਕੰਮ ਬਕਾਇਆ ਰਹਿ ਜਾਂਦੇ ਹੈ ਉਹ ਵਿਧਾਨ ਸਭਾ ਵਲੋਂ ਬਣਾਈਆਂ ਵੱਖ-ਵੱਖ ਕਮੇਟੀਆਂ ਨੂੰ ਸੌਂਪੇ ਜਾਂਦੇ ਹਨ ਅਤੇ ਸਾਨੂੰ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀ ਭਲਾਈ ਦਾ ਕੰਮ ਦਿੱਤਾ ਗਿਆ ਹੈਜਿਸਨੂੰ ਅਸੀਂ ਬੜੀ ਸ਼ਿੱਦਤ ਨਾਲ ਹਰੇਕ ਜਿਲ੍ਹੇ ਵਿੱਚ ਜਾ ਕੇ ਕਰਨ ਦੀ ਯੋਜਨਾ ਉਲੀਕੀ ਹੈ। ਉਨਾਂ ਦੱਸਿਆ ਕਿ ਉਕਤ ਕਮੇਟੀਆਂ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਵਿਧਾਇਕ ਸਾਹਿਬਾਨ ਸ਼ਾਮਲ ਹੁੰਦੇ ਹਨ ਅਤੇ ਕਮੇਟੀ ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਸਰਕਾਰ ਤਰਜੀਹੀ ਆਧਾਰ ਤੇ ਸਵੀਕਾਰ ਕਰਦੀ ਹੈ। ਚੇਅਰਮੈਨ ਸ: ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਸਾਨੂੰ ਜੋ ਜਿੰਮੇਵਾਰੀ ਵਿਧਾਨ ਸਭਾ ਨੇ ਸੌਂਪੀ ਹੈ ਅਸੀਂ ਉਸਨੂੰ ਬਿਹਤਰ ਢੰਗ ਨਾਲ ਨਿਭਾਵਾਂਗੇ। ਉਨਾਂ ਇਸ ਲਈ ਜਿਲ੍ਹਾ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ।

ਅੱਜ ਵਿਧਾਨ ਸਭਾ ਕਮੇਟੀ ਨੇ ਅੰਮ੍ਰਿਤਸਰ ਜਿਲ੍ਹੇ ਵਿੱਚ ਚਲ ਰਹੀਆਂ ਆਸ਼ੀਰਵਾਦ ਸਕੀਮਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾਪੋਸਟ ਮੈਟ੍ਰਿਕ ਸਕਾਲਰਸ਼ਿਪਐਸ.ਸੀ./ਐਸ.ਟੀ. ਐਕਟਬੁਢਾਪਾ ਪੈਨਸ਼ਨਵਿਧਵਾ ਤੇ ਆਸ਼ਰਿਤ ਬੱਚੇ ਤੇ ਅੰਗਹੀਣਾਂ ਦੀ ਪੈਨਸ਼ਨ ਸਕੀਮਾਂ ਦੇ ਵੇਰਵੇ ਲਏ। ਇਸ ਤੋਂ ਇਲਾਵਾ ਕਮੇਟੀ ਮੈਂਬਰ ਡਾ. ਨਛੱਤਰ ਪਾਲ ਨੇ ਨੀਲੇ ਕਾਰਡਾਂ ਦੀ ਚਲ ਰਹੀ ਜਾਂਚ ਦੇ ਵੇਰਵੇ ਲਏ। ਕਮੇਟੀ ਮੈਂਬਰ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਸ੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਐਸ.ਸੀ./ਐਸ.ਟੀ. ਐਕਟ ਅਧੀਨ ਪੀੜ੍ਹਤ ਹੋਏ ਵਿਅਕਤੀਆਂ ਨੂੰ ਮੁਆਵਜਾ ਰਾਸ਼ੀ ਸਮੇਂ ਸਿਰ ਦੇਣ ਦੀ ਵਕਾਲਤ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਭਰੋਸਾ ਦਿੱਤਾ ਕਿ ਸਾਡੇ ਵਲੋਂ ਐਸ.ਸੀ. ਭਾਈਚਾਰੇ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸਵਿਧਾਇਕ ਸ: ਬਲਬੀਰ ਸਿੰਘ ਟੌਂਗਵਿਧਾਇਕ ਸ੍ਰੀ ਜੀਵਨ ਸਿੰਘ ਸੰਘੋਵਾਲਵਿਧਾਇਕ ਸ੍ਰੀ ਜਗਸੀਰ ਸਿੰਘਅੰਡਰ ਸੈਕਟਰੀ ਸ: ਨਰਿੰਦਰ ਸਿੰਘ ਭੱਟੀਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲਐਸ.ਪੀ. ਸ: ਹਰਜੀਤ ਸਿੰਘਜਿਲ੍ਹਾ ਪ੍ਰੋਗਰਾਮ ਅਫ਼ਸਰ ਸ: ਮਨਜਿੰਦਰ ਸਿੰਘਡਿਪਟੀ ਡਾਇਰੈਕਟਰ ਸ੍ਰੀ ਵਰਿਆਮ ਸਿੰਘਲੀਡ ਬੈਂਕ ਮੈਨੇਜ਼ਰ ਸ: ਪ੍ਰੀਤਮ ਸਿੰਘਜਿਲ੍ਹਾ ਸੁਰੱਖਿਆ ਅਫ਼ਸਰ ਸ: ਅਸੀਸ ਸਿੰਘਡੀ.ਐਸ.ਐਸ.ਓ. ਸ੍ਰੀ ਸੰਜੀਵ ਮੰਨਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਚੇਅਰਮੈਨ ਸ: ਮਨਜੀਤ ਸਿੰਘ ਬਿਲਾਸਪੁਰ ਨਾਲ ਹਨ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਹੋਰ ਅਧਿਕਾਰੀ।

Spread the love