ਰੂਪਨਗਰ, 28 ਅਕਤੂਬਰ 2021
ਭਾਸ਼ਾ ਵਿਭਾਗ, ਪੰਜਾਬ ਜ਼੍ਹਿਲਾ ਪੱਧਰ `ਤੇ ਪੰਜਾਬੀ ਸਾਹਿਤ ਸਿਰਜਨ ਮੁਕਾਬਲੇ ਅਤੇ ਕਵਿਤਾ ਗਾਇਨ ਮੁਕਾਬਲ ਗਏ ਜਿਸ ਵਿੱਚ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਸੰਤੁਲਿਤ ਜੀਵਨਸ਼ੈਲੀ ਅਪਣਾ ਕੇ ਸਟਰੋਕ ਦੇ ਖ਼ਤਰੇ ਤੋਂ ਹੋ ਸਕਦੈ ਬਚਾਅ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ
ਇਨ੍ਹਾਂ ਮੁਕਾਬਲਿਆਂ ਲਈ ਮੁਲਾਂਕਣ ਵਾਸਤੇ ਮੈਡਮ ਕਮਲਜੀਤ ਕੌਰ ਨੇ ਬਤੌਰ ਜੱਜ ਭੂਮਿਕਾ ਨਿਭਾਈ। ਪੰਜਾਬੀ ਸਾਹਿਤ ਸਿਰਜਣ ਮੁਕਾਬਲਿਆਂ ਵਿਚ ਵੰਨਗੀ ਲੇਖ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ ਦੀ ਵਿਦਿਆਰਥਣ ਧਰਨੀਤ ਕੌਰ ਨੇ ਦੂਜਾ ਸਥਾਨ ਜੀ.ਐਮ.ਐਨ.ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੇ ਵਿਦਿਆਰਥੀ ਸੁਮਿਤ ਨੇ ਅਤੇ ਤੀਜਾ ਸਥਾਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਅਕਵਿੰਦਰ ਕੌਰ ਨੇ ਪ੍ਰਾਪਤ ਕੀਤਾ।
ਵੰਨਗੀ ਕਹਾਣੀ ਵਿਚੋਂ ਪਹਿਲਾਂ ਜੀ.ਜੀ.ਐਸ.ਐਸ.ਟੀ.ਪੀ.ਹਾਈ ਸਕੂਲ ਨੂੰਹੋਂ ਕਲੋਨੀ, ਰੂਪਨਗਰ ਦੀ ਵਿਦਿਆਰਥਣ ਕਾਜਲ ਕੁਮਾਰੀ, ਦੂਜਾ ਸਥਾਨ ਜੀ.ਜੀ.ਐਸ.ਐਸ.ਟੀ.ਪੀ.ਹਾਈ ਸਕੂਲ ਨੂੰਹ ਕਲੋਨੀ, ਰੂਪਨਗਰ ਹੇਠਾਂ ਗਿਰੀ ਅਤੇ ਤੀਜਾ ਸਥਾਨ ਜੀ.ਜੀ.ਐਸ.ਐਸ.ਟੀ.ਪੀ.ਹਾਈ ਸਕੂਲ, ਮੂੰਹ ਕਲੋਨੀ, ਰੂਪਨਗਰ ਦੀ ਵਿਦਿਆਰਥਣ ਕਿਰਨ ਨੇ ਪ੍ਰਾਪਤ ਕੀਤਾ।
ਵੰਨਗੀ ਕਵਿਤਾ ਵਿਚੋਂ ਪਹਿਲਾ ਸਥਾਨ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਦੂਜਾ ਸਥਾਨ ਡੀ.ਏ.ਵੀ.ਪਬਲਿਕ ਸੀਨੀਅਰ ਨੌਕਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਤਨਵੀਰ ਕੌਰ ਨੇ ਅਤੇ ਤੀਜਾ ਸਥਾਨ ਥਾਨ ਜੀ.ਜੀ.ਐਮ.ਐਸ.ਟੀ.ਪੀ ਹਾਈ ਸਕੂਲ ਰਹੇ ਕਲੋਨੀ, ਰੂਪਨਗਰ ਦੀ ਵਿਦਿਆਰਥਣ ਪਲਵਿੰਦਰ ਕੌਰ ਨੇ ਪ੍ਰਾਪਤ ਕੀਤਾ।
ਪੰਜਾਬੀ ਕਵਿਤਾ ਗਾਇਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਜੀ.ਐਮ.ਐਨ.ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੇ ਵਿਦਿਆਰਥੀ ਯੋਗਸ ਨਾਹਰ ਨੇ ਦੂਜਾ ਸਥਾਨ ਸੀਨੀਅਰ ਸੈਕੰਡਰੀ ਸਕੂਲ, ਭਗਵਤਪੁਰਾ ਦੀ ਵਿਦਿਆਰਥਣ ਸੁਖਮਨੀ ਨੇ ਅਤੇ ਤੀਜਾ ਸਥਾਨ ਜੀ.ਜੀ.ਐੱਸ.ਐੱਸ.ਟੀ.ਪੀ. ਮਾਡਲ ਸਕੂਲ ਮੂੰਹੋਂ ਕਲੋਨੀ, ਰੂਪਨਗਰ ਦੀ ਵਿਦਿਆਰਥਣ ਨਵਨੀਤ ਕੌਰ ਨੇ ਪ੍ਰਾਪਤ ਕੀਤਾ। ਉਪਰੰਤ ਸ੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਰੂਪਨਗਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ, ਜਿਨ੍ਹਾਂ ਵਿਚ ਵਿਭਾਗੀ ਪੁਸਤਕਾਂ ਅਤੇ ਨਕਦ ਇਨਾਮ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੁਦਾਗਰ ਸਿੰਘ ਇਨਸਟਰਕਟਰ ਨੇ ਬਾਖੂਬੀ ਨਿਭਾਈ ਅਤੇ ਸ੍ਰੀਮਤੀ ਸਵਰਨਜੀਤ ਕੌਰ ਸੀਨੀਅਰ ਸਹਾਇਕ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹਿਯੋਗੀ ਕਲਾਕਾਰਾਂ ਦਾ ਧੰਨਵਾਦ ਕੀਤਾ।