ਜਿਲ੍ਹਾ ਪ੍ਰਸਾਸਨ ਦਾ ਚਮਰੋੜ(ਪਠਾਨਕੋਟ) ਖੇਤਰ ਨੂੰ ਸਮਰਪਿਤ ਖੇਡ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਹਰੇਕ ਸਾਲ-ਡਿਪਟੀ ਕਮਿਸਨਰ
ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਨਕਦ ਰਾਸੀ ਅਤੇ ਯਾਦਗਾਰ ਚਿੰਨ੍ਹ ਦੇ ਕੇ ਕੀਤਾ ਸਨਮਾਨਤ
ਪਠਾਨਕੋਟ 14 ਮਾਰਚ 2022
ਜਿਲ੍ਹਾ ਪ੍ਰਸਾਸਨ ਵੱਲੋਂ ਚਮਰੋੜ (ਪਠਾਨਕੋਟ) ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਦੋ ਦਿਨ੍ਹਾਂ ਸਪੋਰਟਸ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਅੰਤਿਮ ਦਿਨ ਐਤਵਾਰ ਦੀ ਸਾਮ ਨੂੰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ।
ਹੋਰ ਪੜ੍ਹੋ :-ਕਿਸ਼ੋਰ ਸਿਖਿਆ ਪੋ੍ਰੋਗਰਾਮ ਤਹਿਤ ਐਸ.ਕੇ.ਬੀ.ਡੀ.ਏ.ਵੀ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਇਕ ਰੋਜ਼ਾ ਟੇ੍ਰਨਿੰਗ ਆਯੋਜਿਤ
ਇਸ ਮੋਕੇ ਤੇ ਦੋ ਦਿਨ੍ਹਾਂ ਦੋਰਾਨ ਕਰਵਾਏ ਖੇਡ ਮੁਕਾਬਲਿਆਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਯਾਦਗਾਰ ਚਿੰਨ੍ਹ ਅਤੇ ਨਕਦ ਰਾਸੀ ਦੇ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਪ੍ਰੋਗਰਾਮ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸੁਰਿੰਦਰਾਂ ਲਾਂਬਾ ਐਸ.ਐਸ.ਪੀ. ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਾਜੇਸ ਗੁਲਾਟੀ ਵਣ ਮੰਡਲ ਅਫਸਰ ਪਠਾਨਕੋਟ, ਸੰਜੀਵ ਤਿਵਾੜੀ ਵਣਪਾਲ ਨਾਰਥ ਸਰਕਲ, ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਮਹਾਜਨ ਵਾਈਲਡ ਲਾਈਫ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜਰ ਸਨ।
ਜਿਕਰਯੌਗ ਹੈ ਕਿ ਦੋ ਦਿਨ੍ਹਾਂ ਤੱਕ ਚੱਲਣ ਵਾਲੇ ਖੇਡ ਮੁਕਾਬਲਿਆਂ ਦੋਰਾਨ ਬਾਲੀਵਾਲ ਲੜਕੇ ਵਿੱਚ ਖਾਲਸਾ ਕਾਲਜ ਅ੍ਰੰਮਿਤਸਰ ਨੇ ਪਹਿਲਾ ਸਥਾਨ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਕੂਥੈੜ ਪਠਾਨਕੋਟ ਨੇ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਬਾਲੀਵਾਲ ਲੜਕਿਆਂ ਵਿੱਚ ਫਰੀਦਕੋਟ ਨੇ ਪਹਿਲਾ ਸਥਾਨ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਕੇ.ਐਮ.ਵੀ. ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਖਾਲਸਾ ਕਾਲਜ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 11ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਕਬੱਡੀ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਫਾਜਿਲਕਾ ਨੇ ਪ੍ਰਾਪਤ ਕੀਤਾ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਤਰਨਤਾਰਨ ਨੇ ਪ੍ਰਾਪਤ ਕੀਤਾ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਫਰੀਦਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਇਸ ਤੋਂ ਇਲਾਵਾ ਕੁਸਤੀ ਮੁਕਾਬਲਿਆਂ ਦੋਰਾਨ 65 ਕਿਲੋਗ੍ਰਾਮ ਵਰਗ ਵਿੱਚ ਪਹਿਲਾ ਸਥਾਨ ਸਾਹਿਲ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਹਰਵਿੰਦਰ ਸਿੰਘ ਤਰਨਤਾਰਨ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਪਰਵਿੰਦਰ ਯਾਦਵ ਰੋਪੜ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਵਰਗ 75 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਹਰਵਿੰਦਰ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਸਾਹਿਲ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਰਣਜੀਤ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, 90 ਕਿਲੋਗ੍ਰਾਮ ਵਰਗ ਤੋਂ ਉਪਰ ਕਰਵਾਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੋਨੂੰ ਕੁਮਾਰ ਫਿਰੋਜਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਫਾਰੂਕ ਪਠਾਨਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਰੁਪਿੰਦਰ ਸਿੰਘ ਗੁਰਦਾਸਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ।
ਇਸ ਤੋਂ ਇਲਾਵਾ ਲੜਕਿਆਂ ਦੇ ਕੁਸਤੀ ਮੁਕਾਬਲਿਆਂ ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਮਨਪ੍ਰੀਤ ਕੌਰ ਫਰੀਦਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਨਵਦੀਪ ਕੌਰ ਫਰੀਦਕੋਟ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਨੇਹਾ ਕਪੂਰਥਲਾ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ , ਵਰਗ 60 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਫਿਰੋਜਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਰਾਜਨਦੀਪ ਕੌਰ ਫਰੀਦਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਤੰਨੂੰ ਗੁਰਦਾਸਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ , ਵਰਗ 75 ਕਿਲੋਗ੍ਰਾਮ ਤੋਂ ਉਪਰ ਦੇ ਕੁਸਤੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਯਸਨਵੀਰ ਅ੍ਰੰਮਿਤਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਰਾਜਵੀਰ ਕੌਰ ਅ੍ਰੰਮਿਤਸਰ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਵੀਰਪਾਲ ਕੌਰ ਜਲੰਧਰ ਨੂੰ 5 ਹਜਾਰ ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤਂੋ ਇਲਾਵਾ ਵੱਖ ਵੱਖ ਅਧਿਕਾਰੀਆਂ ਵੱਲੋਂ ਦੋ ਦਿਨ੍ਹਾਂ ਦੇ ਇਸ ਖੇਡ ਅਤੇ ਸੱਭਿਆਚਾਰਕ ਮੇਲੇ ਦੋਰਾਨ ਅਪਣਾ ਸਹਿਯੋਗ ਦੇਣ ਲਈ ਵੀ ਯਾਂਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਜਿਕਰਯੋਗ ਹੈ ਕਿ ਐਤਵਾਰ ਦੀ ਸਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ। ਵੱਖ ਵੱਖ ਗਾਇਕਾਂ ਵੱਲੋਂ ਪ੍ਰੇਸ ਕੀਤੇ ਗਏ ਗੀਤਾਂ ਤੇ ਹਾਜਰ ਦਰਸਕ ਨੱਚਦੇ ਹੋਏ ਨਜਰ ਆਏ ਇੱਥੋਂ ਤੱਕ ਕਿ ਜਿਲ੍ਹੇ ਦੇ ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਗੀਤਾਂ ਦੀ ਥਾਪ ਤੇ ਨੱਚਣ ਲੱਗ ਪਏ। ਮੇਲੇ ਦੇ ਅੰਤ ਵਿੱਚ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਲਾਇਆ ਕਿ ਚਮਰੋੜ ਖੇਤਰ ਦੀ ਪਹਿਚਾਣ ਸਾਰੀ ਦੁਨੀਆਂ ਅੰਦਰ ਬਣਾਈ ਜਾਵੇਗੀ ਅਤੇ ਅਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਟੂਰਿਜਮ ਹੱਬ ਨੂੰ ਦੂਨੀਆਂ ਮਸਹੂਰ ਬਣਾਇਆ ਜਾ ਸਕੇ।