ਲੁਧਿਆਣਾ 28 ਅਪ੍ਰੈਲ 2022
ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਪੰਜਾਬੀਨਗਾਇਕ ਅਤੇ ਫਿਲਮ ਅਦਾਕਾਰ ਸ਼੍ਰੀ ਸੁਰਿੰਦਰ ਸ਼ਿੰਦਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਸਾਡਾ ਸਹਿਯੋਗ ਹਮੇਸ਼ਾਂ ਹਾਜ਼ਰ ਹੈ। ਸਃ ਮਾਨ ਨੂੰ ਉਨ੍ਹਾਂ ਆਖਿਆ ਕਿ ਸਾਡੀ ਉਮਰ ਭਰ ਦੀ ਤਪੱਸਿਆ ਦਾ ਲਾਭ ਪੰਜਾਬੀਆਂ ਨੂੰ ਦੇਣ ਲਈ ਅਸੀਂ ਕਲਾਕਾਰ ਲੋਕ ਕੋਈ ਕਸਰ ਨਹੀਂ ਛੱਡਾਂਗੇ ਕਿਉਂਕਿ ਸੂਬੇ ਦੀ ਵਾਗਡੋਰ ਹੁਣ ਸਾਡੇ ਆਰਟਿਸਟ ਵੀਰ ਦੇ ਹੱਥ ਵਿੱਚ ਹੈ।
ਹੋਰ ਪੜ੍ਹੋ :-ਜ਼ਿਲੇ ਅੰਦਰ 466634 ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 93 ਫੀਸਦ ਭਾਵ 799.37 ਕਰੋੜ ਰੁਪਏ ਦੀ ਕੀਤੀ ਅਦਾਇਗੀ
ਸਃ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਸਭ ਖੇਤਰਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਨਾਲ ਹੀ ਪੰਜਾਬ ਨੂੰ ਰੰਗਲਾ ਤੇ ਸਦਾਬਹਾਰ ਵਿਕਾਸ ਮੁਖੀ ਪੰਜਾਬ ਬਣ ਸਕੇਗਾ। ਉਨ੍ਹਾਂ ਸੁਰਿੰਦਰ ਸ਼ਿੰਦਾ ਪਰਿਵਾਰ ਤੇ ਕਲਾਕਾਰ ਭਾਈਚਾਰੇ ਦੀ ਹਾਲ ਚਾਲ ਜਾਣਿਆ।