ਫਾਜ਼ਿਲਕਾ 11 ਮਈ 2022
ਅਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਰਾਸ਼ਟਰੀ ਬਾਲ ਸਵਾਸਥਯ ਕਾਰਿਯਾਕ੍ਰਮ ਸਕੂਲੀ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਸਕੀਮ ਤਹਿਤ ਵਿਦਿਆਰਥੀਆਂ ਦਾ ਹੈਲਥ ਚੈੱਕਅੱਪ ਕਰਨ ਤੋਂ ਇਲਾਵਾ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਵੀ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਨੇ ਦਿੱਤੀ ਹੈ।
ਹੋਰ ਪੜ੍ਹੋ :-ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਸਥਿਤੀ ਦਾ ਜਾਇਜ਼ਾ ਲਿਆ
ਡਾ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੈੱਕ ਅਪ ਦੌਰਾਨ ਆਮ ਬੀਮਾਰੀਆਂ ਦਾ ਇਲਾਜ ਡਾਕਟਰਾਂ ਦੀ ਟੀਮ ਦੁਆਰਾ ਓਥੇ ਹੀ (ਸਕੂਲ ਵਿਚ) ਕਰ ਦਿੱਤਾ ਜਾਂਦਾ ਹੈ। ਪਰ ਗੰਭੀਰ ਬੀਮਾਰੀਆਂ ਜਿਵੇਂ ਕੇ ਦਿਲ ਦੇ ਰੋਗ ਆਦਿ ਦੇ ਮਰੀਜ਼ਾਂ ਨੂੰ ਰੈਫਰ ਕਰ ਕੇ ਉਨ੍ਹਾਂ ਦਾ ਇਲਾਜ਼ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।
ਡਾ ਢਿੱਲੋਂ ਨੇ ਕਿਹਾ ਕਿ ਇਸੇ ਪ੍ਰੋਗਰਾਮ ਵਿਚ ਸਰਕਾਰੀ ਹਾਈ ਸਕੂਲ ਆਸਫ ਵਾਲਾ ਵਿਖੇ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਸੀ, ਦੀ ਸਕ੍ਰੀਨਿੰਗ ਜੋ ਕਿ ਸਕੂਲ ਵਿਚ ਚੈੱਕਅਪ ਦੌਰਾਨ ਕੀਤੀ ਗਈ ਸੀ ਓਸ ਸਮੇਂ ਜਨਮ ਜਾਤ ਦਿਲ ਦੇ ਰੋਗ (ਸੀ ਐਚ ਡੀ) ਨਾਲ ਪੀੜਿਤ ਪਾਇਆ ਗਿਆ ਸੀ। ਓਸ ਤੋਂ ਬਾਅਦ ਜਿਲਾ ਹਸਪਤਾਲ ਫਾਜ਼ਿਲਕਾ ਵਿਖੇ ਰੈਫਰ ਕੀਤਾ ਗਿਆ ਤੇ ਓਥੇ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਓਸ ਬੱਚੇ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ। ਓਥੇ ਦਿਲ ਦਾ ਆਪ੍ਰੇਸ਼ਨ ਕਰਨ ਬਾਰੇ ਇਸ ਬੱਚੇ ਦੇ ਮਾਂ ਬਾਪ ਨੂੰ ਦੱਸਿਆ ਗਿਆ। ਉਹਨਾਂ ਕੋਲ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਪੰਜਾਬ ਬੀਮਾ ਯੋਜਨਾ ਦਾ ਕਾਰਡ ਸੀ ਜਿਸ ਕਰਕੇ ਆਦੇਸ਼ ਹਸਪਤਾਲ ਬਠਿੰਡਾ ਤੋਂ ਸਰਜਰੀ ਕਰਵਾ ਲਈ ਗਈ ਜੋ ਕਿ ਬਿਲਕੁਲ ਮੁਫਤ ਹੋਈ ਸੀ। ਸਰਜਰੀ ਤੋਂ ਬਾਅਦ ਬੱਚਾ ਹੁਣ ਬਿਲਕੁਲ ਤੰਦਰੁਸਤ ਹੈ ਅਤੇ ਆਮ ਬੱਚਿਆਂ ਦੀ ਤਰਾਂ ਸਕੂਲ ਵਿਚ ਪੜ੍ਹਨ ਲਈ ਆ ਰਿਹਾ ਹੈ।
ਇਸ ਬੱਚੇ ਦੀ ਮੁੱਢਲੀ ਜਾਂਚ ਡਾ ਆਸ਼ੀਸ਼ ਗਰੋਵਰ ਅਤੇ ਕਿਰਨਾ ਰਾਣੀ ਸਟਾਫ ਨਰਸ ਦੀ ਟੀਮ ਵਲੋਂ ਕੀਤੀ ਗਈ। ਬੱਚੇ ਦੀ ਮਾਂ ਨੇ ਸਿਹਤ ਵਿਭਾਗ ਵਲੋ ਕੀਤੇ ਗਏ ਇਲਾਜ਼ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਮਾਲੀ ਹਾਲਤ ਐਹੋ ਜਿਹੀ ਨਹੀਂ ਸੀ ਕਿ ਉਹ ਬੱਚੇ ਦਾ ਇਲਾਜ਼ ਅਪਣੇ ਆਪ ਕਰਾ ਸਕਣ। ਉਹਨਾਂ ਨੇ ਸਰਕਾਰ ਦੇ ਇਸ ਪ੍ਰੋਗਰਾਮ ਨੂੰ ਲੋਕਾਂ ਲਈ ਸੰਜੀਵਨੀ ਪ੍ਰੋਗਰਾਮ ਕਿਹਾ। ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਉਪਰੋਕਤ ਪ੍ਰੋਗਰਾਮ ਅਧੀਨ ਬਹੁਤ ਬੱਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਜਰੂਰਤ ਹੈ ਜਾਗਰੂਕ ਹੋਣ ਦੀ ਅਤੇ ਓਸ ਦਾ ਲਾਭ ਲੈਣ ਦੀ।