ਡਿਪਟੀ ਕਮਿਸ਼ਨਰ ਨੇ ਦਿਖਾਈ ਹਰੀ ਝੰਡੀ, 100 ਦੇ ਕਰੀਬ ਦੌੜਾਕਾਂ ਨੇ ਲਿਆ ਹਿੱਸਾ
‘ਰਨ ਫਾਰ ਯੂਨਿਟੀ’ ਰਾਹੀਂ ਦਿੱਤਾ ਗਿਆ ਏਕਤਾ ਅਤੇ ਸਿਹਤਯਾਬੀ ਦਾ ਸੁਨੇਹਾ
ਬਰਨਾਲਾ, 1 ਅਕਤੂਬਰ 20221
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ‘ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਤਹਿਤ ਪ੍ਰੋਗਰਾਮਾਂ ਦੀ ਲੜੀ ਦਾ ਆਗਾਜ਼ ਕਰਦੇ ਹੋਏ ਅੱਜ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਦੌੜ ਕਰਵਾਈ ਗਈ, ਜਿਸ ਨੂੰ ਹਰੀ ਝੰੰਡੀ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿਖਾਈ। ਇਸ ਦੌੜ ਵਿਚ ਲਗਭਗ 100 ਦੌੜਾਕਾਂ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ ਮਜ਼ਬੂਤ ਪ੍ਰਸ਼ਾਸਨ ਲਈ ਡਾਟਾ ਪਾਲਿਸੀ ਲਾਗੂ
ਇਸ 5 ਕਿਲੋਮੀਟਰ ਲੰਬੀ ਦੌੜ ਰਾਹੀਂ ਦੌੜਾਕ ਲੜਕੇ ਅਤੇ ਲੜਕੀਆਂ ਵੱਲੋਂ ਜਿੱਥੇ ਏਕਤਾ ਦਾ ਸੁਨੇਹਾ ਦਿੱਤਾ ਗਿਆ, ਉਥੇ ਸਿਹਤਯਾਬ ਰਹਿਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਤਹਿਤ ਅਜਿਹੀਆਂ ਗਤੀਵਿਧੀਆਂ ਅੱਗੇ ਵੀ ਜਾਰੀ ਰਹਿਣਗੀਆਂ। ਇਸ ਮੌਕੇ ਲੜਕਿਆਂ ਦੀ ਦੌੜ ਵਿਚੋਂ ਪਹਿਲਾ ਸਥਾਨ ਪ੍ਰਦੀਪ ਸਿੰਘ ਵਾਸੀ ਧੌਲਾ ਨੇ, ਦੂਜਾ ਸਥਾਨ ਸੌਰਭ ਸਿੰਗਲਾ ਵਾਸੀ ਭਦੌੜ ਤੇ ਤੀਜਾ ਸਥਾਨ ਅਸ਼ਵਨੀ ਕੁਮਾਰ ਵਾਸੀ ਬਰਨਾਲਾ ਨੇ ਹਾਸਲ ਕੀਤਾ। ਲੜਕੀਆਂ ਵਿਚੋਂ ਪਹਿਲਾ ਸਥਾਨ ਅਰਸ਼ਪ੍ਰੀਤ ਸ਼ਰਮਾ, ਦੂਜਾ ਸਥਾਨ ਡਿੰਕੀ ਤੇ ਤੀਜਾ ਸਥਾਨ ਪੂਜਾ ਨੇ ਹਾਸਲ ਕੀਤਾ, ਜਿਨਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਦੇਵਦਰਸ਼ਦੀਪ ਸਿੰਘ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈੈ ਭਾਸਕਰ, ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ, ਕੋਚ ਜਸਪ੍ਰੀਤ ਸਿੰਘ, ਗੁਰਵਿੰਦਰ ਕੌਰ, ਅਜੈ ਨਾਗਰ, ਜਸਪ੍ਰੀਤ ਸਿੰਘ, ਬਰਿੰਦਰਜੀਤ ਕੌਰ ਤੇ ਸਿੱਖਿਆ ਵਿਭਾਗ ਤੋਂ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।