ਰੂਪਨਗਰ, 9 ਮਾਰਚ 2022
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਧਾ ਸਵਾਮੀ ਸਤਸੰਗ ਭਵਨ ਨੇੜੇ ਸਟੀਲ ਬ੍ਰਿਜ ਉੱਤੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲੰਘਣ ਤੇ ਸ਼ਖਤ ਪਾਬੰਦੀ ਲਗਾਈ ਹੈ।
ਹੋਰ ਪੜ੍ਹੋ :- ਨੋਜਵਾਨਾਂ ਨੂੰ ਉਤਸਾਹਿਤ ਕਰਨ ਲਈ ਕੀਤੀ ਗਈ ਕਿਤਾਬ ਰਿਲੀਜ਼
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸਰਹਿੰਦ ਨਹਿਰ ਪੁੱਲ ਨੂੰ ਢਾਹ ਕੇ ਦੁਬਾਰਾ ਪੁੱਲ ਦੀ ਉਸਾਰੀ ਕੀਤੀ ਜਾ ਰਹੀਂ ਹੈ। ਜਿਸ ਕਾਰਨ ਸਰਹਿੰਦ ਪੁੱਲ ਤੋਂ ਜਾਣ ਵਾਲੀ ਟ੍ਰੈਫਿਕ ਸਟੀਲ ਬ੍ਰਿਜ ਨੇੜੇ ਰਾਧਾ ਸਵਾਮੀ ਸਤੰਸਗ ਭਵਨ ਵੱਲ ਡਾਇਵਰਟ ਕੀਤੀ ਗਈ ਸੀ ਪਰ ਟ੍ਰੈਫਿਕ ਡਾਇਵਰਟ ਕਰਨ ਨਾਲ ਓਵਰਲੋਡ ਟਿੱਪਰ ਅਤੇ ਭਾਰੀ ਵਾਹਨ ਇਸ ਪੁੱਲ ਤੋਂ ਗੁਜਰਨ ਲੱਗੇ ਹਨ।
ਉਨ੍ਹਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੁੱਲ ਦੀ ਮਜਬੂਤੀ ਜ਼ਿਆਦਾ ਨਾ ਹੋਣ ਕਰਕੇ ਪੁੱਲ ਦੇ ਟੁੱਟਣ ਜਾਂ ਖਸਤਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਪੁੱਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਟੀਲ ਬ੍ਰਿਜ ਉੱਤੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲੰਘਣ ਤੇ ਸ਼ਖਤ ਪਾਬੰਦੀ ਲਗਾਈ ਹੈ।