ਰਾਧਾ ਸੁਆਮੀ ਸਤਸੰਗ ਘਰ ਦੇ ਨਜ਼ਦੀਕ ਬਣੇ ਪੁੱਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਈ ਲੋਅ ਹੈੱਡ ਬੈਰੀਅਰ ਲਗਾਏ ਜਾਣਗੇ:ਐਸ ਡੀ ਐਮ ਗੁਰਵਿੰਦਰ ਜੌਹਲ 

news makahni
news makhani
ਰੂਪਨਗਰ, 23 ਅਪ੍ਰੈਲ 2022
ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਰਾਧਾ ਸੁਆਮੀ ਸਤਸੰਗ ਘਰ ਦੇ ਨਜ਼ਦੀਕ ਬਣੇ ਪੁੱਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਈ ਲੋਅ ਹੈੱਡ ਬੈਰੀਅਰ ਲਗਾਏ ਜਾਣਗੇ।

ਹੋਰ ਪੜ੍ਹੋ :-‘ਆਪ’ ਦੀ ਸਰਕਾਰ ਅਧੂਰੀ ਪਈ ਭਰਤੀ ਪ੍ਰਕਿਰਿਆ ਅਤੇ ਖਾਲੀ ਅਸਾਮੀਆਂ ਪਹਿਲ ਦੇ ਆਧਾਰ ‘ਤੇ ਭਰੇਗੀ: ਹਰਪਾਲ ਸਿੰਘ ਚੀਮਾ

ਉਨ੍ਹਾਂ ਦੱਸਿਆ ਕਿ ਸਰਹਿੰਦ ਨਹਿਰ ‘ਤੇ ਬਣੇ ਪੁੱਲ ਤੋਂ ਆਉਣ ਵਾਲੀ ਭਾਰੀ ਵਾਹਨਾਂ ਦੀ ਆਵਾਜਾਈ ਦੇ ਨਾਲ ਇਸ ਸਰਕੁਲਰ ਰੋਡ ਦੀ ਸਥਿਤੀ ਦਿਨ ਬ ਦਿਨ ਖਰਾਬ ਹੋ ਰਹੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੂਪਨਗਰ ਸ਼ਹਿਰ ਦੇ ਰਾਧਾ ਸੁਆਮੀ ਡੇਰੇ ਦੇ ਨਜ਼ਦੀਕ ਬਣੇ ਸਰਹਿੰਦ ਨਹਿਰ ‘ਤੇ ਬਣੇ ਨਵੇਂ ਪੁੱਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ।
ਜਿਸ ਲਈ ਇਸ ਪੁੱਲ ਸਮੇਤ ਤਿੰਨ ਥਾਵਾਂ ਉੱਤੇ ਲੋਅ ਹੈੱਡ ਬੈਰੀਅਰ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਵੀ ਨਹਿਰ ਦੇ ਨਾਲ-ਨਾਲ ਜਾਣ ਵਾਲੀ ਸੜਕ ਰਾਹੀਂ ਨਹੀਂ ਲੰਘਣਗੀਆਂ। ਇਹ ਬੱਸਾਂ ਕੇਵਲ ਗਿਆਨੀ ਜੈਲ ਸਿੰਘ ਨਗਰ ਰਾਹੀਂ ਹੋ ਕੇ ਬੱਚਿਆਂ ਨੂੰ ਵੱਖ-ਵੱਖ ਥਾਵਾਂ ‘ਤੇ ਜਾ ਕੇ ਛੱਡਣਗੀਆਂ।
ਉਨ੍ਹਾਂ ਦੱਸਿਆ ਕਿ ਹੁਣ ਨੰਗਲ, ਊਨਾ, ਮੰਨਾਲੀ ਨੂੰ ਆਉਣ ਜਾਣ ਵਾਲਾ ਟ੍ਰੈਫਿਕ ਨਿਰੰਕਾਰੀ ਭਵਨ ਨੇੜੇ ਨੰਗਲ ਫਲਾਈ ਓਵਰ ਅਤੇ ਰੇਲਵੇ ਸਟੇਸ਼ਨ ਦੇ ਨੇੜੇ (ਨੰਗਲ ਰੇਲਵੇ ਫਾਟਕ) ਰਾਹੀਂ ਜਾਵੇਗਾ। ਇਸੇ ਤਰ੍ਹਾਂ ਹੀ ਜਲੰਧਰ ਵਲੋਂ ਆਉਣ ਜਾਣ ਵਾਲਾ ਟ੍ਰੈਫਿਕ ਰੋਪੜ ਹੈੱਡ ਪੁੱਲ ਰਾਹੀਂ ਸ਼ਹਿਰ ਵਿੱਚ ਦਾਖਲ ਹੋਵੇਗਾ, ਬੱਸ ਸਟੈਂਡ ਤੋਂ ਹੋ ਕੇ ਡੀ.ਸੀ. ਦਫਤਰ ਦੇ ਸਾਹਮਣੇ ਤੋਂ ਆਈ.ਆਈ.ਟੀ. ਰੋਪੜ ਰੋਡ ਰਾਹੀਂ ਬਾਈਪਾਸ ‘ਤੇ ਹੁੰਦੇ ਹੋਏ ਚੰਡੀਗੜ੍ਹ ਦੀ ਤਰਫ ਨੂੰ ਜਾਵੇਗਾ ਅਤੇ ਇਸੇ ਰਸਤੇ ਰਾਹੀਂ ਹੀ ਜਲੰਧਰ ਦੀ ਤਰਫ ਨੂੰ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਰਹਿੰਦ ਨਹਿਰ ‘ਤੇ ਬਣੇ ਇਸ ਪੁੱਲ ਤੋਂ ਕੋਈ ਵੀ ਕਮਰਸ਼ੀਅਲ ਵਾਹਨ ਨਹੀਂ ਗੁਜਰੇਗਾ ਅਤੇ ਇਸ ਸੜਕ ‘ਤੇ ਸਿਰਫ ਕਿਸਾਨਾਂ ਦੇ ਵਾਹਨਾਂ ਨੂੰ ਹੀ ਲੰਘਣ ਦੀ ਇਜ਼ਾਜਤ ਹੋਵਗੀ।