ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਐਸ ਆਈ ਟੀ ਦੀਆਂ ਰਿਪੋਰਟਾਂ ਵਿਚ ਕਦੇ ਵੀ ਪੁਲਿਸ ਫਾਇਰਿੰਗ ਤੇ ਬੇਅਦਬੀ ਕੇਸਾਂ ਲਈ ਤਤਕਾਲੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਦੋਸ਼ੀ ਨਹੀਂ ਠਹਿਰਾਇਆ : ਬਿਕਰਮ ਸਿੰਘ ਮਜੀਠੀਆ

ਹਾਈ ਕੋਰਟ ਦਾ ਫੈਸਲਾ ਗੁਰੂ ਸਾਹਿਬਾਨ ਵੱਲੋਂ ਇਲਾਹੀ ਇਨਸਾਫ ਦੀ ਸ਼ੁਰੂਆਤ
ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਖੁਦਾਈ ਫੈਸਲੇ ਤੇ ਗੁਰੂ ਸਾਹਿਬਾਨ ਦੇ ਫੈਸਲੇ ਦੀ ਸ਼ੁਰੂਆਤ
ਸਿੱਧੂ ਰਾਮ ਰਹੀਮ ਦੀ ਤੁਲਨਾ ਗੁਰੂ ਨਾਨਕ ਦੇਵ ਨਾਲ ਕਰਦਾ ਫੜਿਆ ਗਿਆ
ਮਜੀਠੀਆ ਨੇ ਸਿੱਧੂ ਵੱਲੋਂ ਰਾਮ ਰਹੀਮ ਦੇ ਪੈਰੀਂ ਹੱਥ ਲਾਉਣ ਦੀਆਂ ਤਸਵੀਰਾਂ ਤੇ ਵੀਡੀਓ ਵਾਲੇ ਵਿਸਫੋਟਕ ਸਬੂਤ ਕੀਤੇ ਜਾਰੀ
ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਲੋਕਾਂ ਦੀ ਕੋਰੋਨਾ ਪੀੜਾ ਪ੍ਰਤੀ ਬੇਰਹਿਮ ਬੇਰੁਖੀ ਖਤਮ ਕਰਨ
ਕਿਹਾ ਕਿ ਲੋਕਾਂ ਨੂੰ ਬਚਾਉਣ ਲਈ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਕੰਮ ਕਰੋ
ਅਕਾਲੀ ਦਲ ਨੇ ਸਿਆਸੀ ਬਦਲਾਖੋਰੀ ਲਈ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਦਾ ਕੀਤਾ ਵਿਰੋਧ; ਕਿਹਾ ਕਿ ਬਦਲਾਖੋਰੀ ਦੀ ਇਸ ਰਾਜਨੀਤੀ ਦਾ ਸਾਡੇ ਤੋਂ ਵੱਧ ਸ਼ਿਕਾਰ ਹੋਰ ਕੋਈ ਨਹੀਂ ਹੋਇਆ
1984 ਦੇ ਸਿੱਖ ਕਤਲੇਆਮ ਮਗਰੋਂ ਕਾਂਗਰਸ ਦਾ ਮੁਲਕ ਚਿ ਹੋਂਤ ਗਿਆ
ਹੁਣ ਬੇਅਦਬੀ ’ਤੇ ਝੂਠ ਬੋਲਣ ਮਗਰੋਂ ਪੰਜਾਬ ਵਿਚ ਇਸਦਾ ਖਾਤਮਾ ਹੋ ਜਾਵੇਗਾ
ਚੰਡੀਗੜ੍ਹ, 18 ਮਈ , 2021 : ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਝੂਠ ਦੇ ਉਲਟ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸ ਆਈ ਟੀ ਵੱਲੋਂ ਦਾਇਰ ਰਿਪੋਰਟ ਵਿਚ ਕਦੇ ਵੀ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਗਰੋ. ਹੋ ਰਹੇ ਰੋਸ ਵਿਖਾਵਿਆਂ ’ਤੇ ਪੁਲਿਸ ਫਾਇਰਿੰਗ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੋਵੇਂ ਰਿਪੋਰਟਾਂ ਵਿਚ ਸਪਸ਼ਟ ਤੇ ਜ਼ੋਰਦਾਰ ਢੰਗ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲਿਆਂ ਜਾਂ ਇਸ ਮਗਰੋਂ ਹੋਈ ਪੁਲਿਸ ਫਾਇਰਿੰਗ ਦਾ ਦੋਸ਼ੀ ਠਹਿਰਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। 
ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਰਿਪੋਰਟਾਂ ਦੀਆਂ  ਸਿਫਾਰਸ਼ਾਂ ਵਿਚ ਕਿਤੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਗਲਤ ਕੰਮ ਦਾ ਦੋਸ਼ੀ ਨਹੀਂ ਪਾਇਆ ਗਿਆ ਜਿਵੇਂ ਕਿ ਦਾਅਵੇ ਉਹਨਾਂ ਦੇ ਸਿਆਸੀ ਵਿਰੋਧੀ ਕਰ ਰਹੇ ਹਨ। 
ਸ੍ਰੀ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਕਮਿਸ਼ਨ ਦੀ ਰਿਪੋਰਟ ਮੌਕੇ ’ਤੇ ਪੜ੍ਹ ਕੇ ਸੁਣਾ ਕੇ ਆਪਣੀ ਗੱਲ ਸਾਬਤ ਕੀਤੀ। ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੇ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੰਮ ਕੀਤਾ ਜਦਕਿ ਹਾਈ ਕੋਰਟ ਨੈ ਆਪਣੇ ਫੈਸਲੇ ਵਿਚ ਦੋਵਾਂ ਵਿਚੋਂ ਕਿਸੇ ਨੂੰ ਵੀ ਸੱਚ ਜਾਂ ਸਹੀ ਨਹੀਂ ਪਾਇਆ। 
ਅਕਾਲੀ ਆਗੂ ਨੇ ਇਹ ਵੀ ਜ਼ੋਰ ਦ ਕੇ ਕਾਂਗਰਸ ਜਾਂ ਆਪ ਵਿਚ ਇਸਦੇ ਵਿਰੋਧੀਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ ਮੁੜ ਦੁਹਰਾਈ ਤੇ ਕਿਹਾ ਕਿ ਉਹ ਲੋਕਾ ਦੇ ਸਾਹਮਣੇ ਜਾਂ ਮੀਡੀਆ ਦੇ ਸਾਹਮਣੇ ਉਹ ਸਬੂਤ ਪੇਸ਼ ਕਰਨ ਜਿਸਦਾ ਉਹ ਦਾਅਵਾ ਬੇਅਦਬੀ ਮਾਮਲਿਆਂ ਵਿਚ ਅਕਾਲੀ ਆਗੂਆਂ ਖਿਲਾਫ ਸਬੂਤ ਹੋਣ ਬਾਰੇ ਕਰਦੇ ਹਨ। 
ਉਹਨਾਂ ਕਿਹਾ ਕਿ ਮਾਂ ਦਾ ਦੁੱਧ ਪੀਤਾ ਹੈ ਤਾਂ ਮਦਾਨ ਵਿਚ ਆ ਕੇ ਸਬੂਤ ਪੇਸ਼ ਕਰੋ। 
ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਇਹ ਸਬੂਤ ਸੀ ਜਾਂ ਹੈ ਤਾਂ ਫਿਰ ਉਹਨਾਂ ਨੇ ਇਹ ਕਦੇ ਵੀ ਖਾਲਸਾ ਪੰਥ ਜਾਂ ਐਸ ਆਈ ਟੀ ਜਾਂ ਅਦਾਲਤ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤੇ ਤੇ ਉਹਨਾਂ ਦਾ ਅਜਿਹਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਪੰਥ ਨਾਲ ਧੋਖਾ ਤੇ ਗੱਦਾਰੀ ਹੈ। ਉਹਨਾਂ ਪੁੱਛਿਆ ਕਿ ਕੀ ਇਹ ਬੇਅਬਦੀ ਨਹੀਂ ਕਿ ਦੋਸ਼ੀ ਨੂੰ ਸਜ਼ਾ ਦੁਆਉਣ ਲਈ ਮੌਜੂਦ ਸਬੂਤ ਵਰਤਿਆ ਨਾ ਜਾਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਸੁੱਖੀ ਰੰਧਾਵਾ, ਚੰਨੀ  ਤੇ ਸਿੱਧੂ ਇਹ ਸਾਰੇ ਖਾਲਸਾ ਪੰਥ ਤੇ ਨਿਆਂਪਾਲਿਕਾ ਨੂੰ ਜਵਾਬ ਦੇਹ ਹਨ ਕਿ ਇਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਬਾਰੇ ਸਬੂਤ ਕਿਉਂ ਛੁਪਾ ਕੇ ਰੱਖੇ। 
ਸ੍ਰੀ ਮਜੀਠੀਆ ਨੇ ਇਸ ਮੌਕੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕੀਤੇ ਜਿਹਨਾਂ ਵਿਚ ਨਵਜੋਤ ਸਿੰਘ ਸਿੱਧੂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪੈਰੀਂ ਹੱਥ ਲਾਉਂਦੇ ਦਿਸਦੇ ਹਨ ਅਤੇ ਉਸਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਦਿਸਦੇ ਹਨ। ਉਹਨਾਂ ਕਿਹਾ ਕਿ ਇਹ ਇਸ ਰਾਮ ਰਹੀਮ ਦੇ ਭਗਤ ਦੀ ਅਸਲ ਸੱਚਾਈ ਤੇ ਇਸਦਾ ਕਿਰਦਾਰ ਹੈ। ਉਹਨਾਂ ਕਿਹਾ ਕਿ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਰਗੇ ਵਸਤਰ ਪਾ ਕੇ ਬੇਅਦਬੀ ਕੀਤੀ ਸੀ। ਇਸ ਤੋਂ ਖਫਾ ਜਾਂ ਗੁੱਸਾ ਹੋਣ ਦੀ ਥਾਂ ਸਿੱਧੂ  ਇਸ ਧਾਰਮਿਕ ਠੱਗ ਦੀ ਤਲਨਾ ਗੁਰੂ ਨਾਨਕ ਪਾਤਸ਼ਾਹ ਨਾਲ ਆਪ ਕਰ ਰਿਹਾ ਹੈ। 
ਸ੍ਰੀ ਮਜੀਠੀਆ ਨੇ ਆਪਣੀ ਪੈ੍ਰਸ ਕਾਨਫਰੰਸ ਦੌਰਾਨ ਪੰਜਾਬ ਵਿਚ ਕੋਰੋਨਾ ਮਹਾਮਾਰੀ ਕਾਰਨ ਉਪਜੇ ਹਾਲਾਤ ਨੂੰ ਬੇਹੱਦ ਨਾਜ਼ੁਕ ਤੇ ਖਤਰਨਾਕ ਸਥਿਤੀ ਕਰਾਰ ਦਿੱਤਾ ਹੈ।  ਉਹਨਾਂ ਕਿਹਾ ਕਿ ਇਹ ਮਹਾਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਨੇ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ ਅਤੇ ਇਹ ਸਰਕਾਰ ਪੀੜਤਾਂ ਖਾਸ ਤੌਰ ’ਤੇ ਗਰੀਬਾਂ ਪ੍ਰਤੀ ਬਹੁਤ ਬੇਰਹਿਮ ਬੇਰੁਖੀ ਵਰਤ ਰਹੀ ਹੈ। 
ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਕੋਰੋਨਾ ਧਮਾਕੇ ਦੇ ਹਾਲਾਤਾਂ ’ਤੇ ਬੈਠਾ ਹੈ ਕਿਉਂਕਿ ਇਹ ਮਹਾਮਾਰੀ ਹੁਣ ਪਿੰਡਾਂ ਵਿਚ ਵੜ੍ਹ ਰਹੀ ਹੈ ਜਿਥੇ ਬਹੁ ਗਿਣਤੀ ਲੋਕ ਰਹਿੰਦੇ ਹਨ। ਉਹਨਾਂ ਕਿਹਾ ਕਿ ਹਾਲਾਤ ਬਹੁਤ ਚਿੰਤਾਜਨਕ ਤੇ ਖਤਰਨਾਕ  ਹਨ ਜਿਸ ਲਈ ਪੰਜਾਬੀਆਂ ਨੂੰ ਬਚਾਉਣ ਵਾਸਤੇ ਸਾਨੂੰ ਸਭ ਨੂੰ ਰਲ ਕ ਕੰਮ ਕਰਨਾ ਚਾਹੀਦਾ ਹੈ ਤੇ ਅਸੀਂ ਆਪਣੀਆਂ ਸਿਆਸੀ ਲੜਾਈਆਂ ਬਾਅਦ ਵਿਚ ਲੜ ਸਕਦੇ ਹਾਂ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚਲਦਿਆਂ ਮਨੁੱਖਤਾ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ। 
ਬੇਅਦਬੀ ਮਾਮਲੇ ਦੀ ਗੱਲ ਕਰਦਿਆਂ ਸੀ ਮਜੀਠੀਆ ਨੇ ਕਿਹਾ ਕਿ ਕੁੰਵਰ ਜਿਵੇ ਪ੍ਰਤਾਪ ਸਿੰਘ ਤੇ ਜਸਟਿਸ ਰਣਜੀਤ ਸਿੰਘ ਵੱਲੋਂ ਅਕਾਲੀ ਆਗੂਆਂ ਨੂੰ ਦੋਸ਼ੀ ਠਹਿਰਾਉਣ ਤੇ ਸਿਆਸੀ ਤੌਰ ’ਤੇ ਖਤਮ ਕਰਨ ਦੇ ਯਤਨਾਂ ਵਿਚ ਅਸਫਲਤਾ ਉਸ ਅਕਾਲ ਪੁਰਖ ਵੱਲੋਂ ਇਲਾਹੀ ਨਿਆਂ ਦੀ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਕੈਪਟਨ, ਸਿੱਧੂ, ਜਾਖੜ ਆਦਿ ਤੇ ਇਹਨਾਂ ਦੀ ਪਾਰਟੀ ਨੂੰ ਹੁਣ ਅਕਾਲ ਪੁਰਖ ਦੀ ਮਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ  ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਬਾਰੇ ਝੂਠੇ ਕਸੀਦੇ ਪੜ੍ਹੇ। 
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਰੰਧਾਵਾ, ਪ੍ਰਤਾਪ ਬਾਜਵਾ ਤੇ ਤ੍ਰਿਪਤ ਰਾਜਿੰਦਰ ਬਾਜਵਾ ਤੇ ਬਲਬੀਰ ਤੇ ਨਵਜੋਤ ਸਿੱਧੂ ਆਦਿ ਦੇ ਕੋਰੇ ਝੂਠ ਤੇ ਜਸਟਿਸ ਰਣਜੀਤ ਸਿੰਘ ਸੇਵਾਮੁਕਤ ਦੀਆਂ ਰਿਪੋਰਟਾ ਬਾਰੇ ਤੇ ਇਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ  ਦੀਆਂ ਰਿਪੋਰਟਾਂ ਬਾਰੇ ਬੋਲਿਆ ਝੂਠ ਇਹਨਾਂ ਦੀਆਂ ਰਿਪੋਰਟਾਂ ਨੇ ਹੀ ਬੇਨਕਾਬ ਕਰ ਦਿੱਤਾ ਹੈ। 
ਕਾਂਗਰਸ ਵਿਚ ਚਲ ਰਹੇ ਅੰਦਰਨੀ ਕਲੇਸ਼ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਤੇ ਉਹਨਾਂ ਦਾ ਗੈਂਗ ਇਸ ਮਾਮਲੇ ’ਤੇ ਸਿਆਸੀ ਮਤਭੇਦ ਹੋਣ ਦਾ ਡਰਾਮਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਬਰਸਾਤੀ ਡੱਡੂਆਂ ਵਾਂਗ ਰੱਟ ਸਿਰਫ ਇਸ ਕਰ ਕੇ ਲਗਾਈ ਹੋਈ ਹੈ ਕਿਉਂਕਿ ਉਹਨਾਂ ਨੁੰ ਪਤਾ ਹੈ ਕਿ ਆਉਂਦੀਆਂ ਚੋਣਾਂ ਵਿਚ ਉਹਨਾਂ ਦਾ ਨਮੋਸ਼ੀ ਭਰਿਆ ਸਫਾਇਆ ਤੈਅ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਕਮਿਸ਼ਨ ਤੇ ਐਸ ਆਈ ਟੀ ਦੀਆਂ ਰਿਪੋਰਟਾਂ ਬਾਰੇ ਹੀ ਕੋਠੇ ਝੂਠ ਬੋਲ ਰਹੇ ਹਨ ਤਾਂ ਜੋ ਕਿ ਬੇਅਦਬੀ ਦੇ ਦੁਖਦਾਈ ਮਾਮਲੇ ’ਤੇ ਪਵਿੱਤਰ ਤੇ ਸ਼ਰਧਾਵਾਨ ਸਿੱਖਾਂ ਦੀਆਂ ਅੱਖਾਂ ਵਿਚ ਘਟਾ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਜੁਡੀਸ਼ੀਅਲ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਐਸ ਆਈ ਟੀ ਵੱਲੋਂ ਸਾਫ, ਖੁੱਲ੍ਹੇਆਮ ਤੇ ਸਪਸ਼ਟ ਤੌਰ ’ਤੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਾਇਰਿੰਗ ਕੇਸਾਂ ਜਾਂ ਬੇਅਦਬੀ ਮਾਮਲਿਆਂ ਵਿਚ ਦੋਸ਼ੀ ਠਹਿਰਾਉਣ ਤੋਂ ਨਾਂਹ ਕੀਤੀ ਗਈ ਹੈ। 
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਰੰਧਾਵਾ, ਦੋਵੇਂ ਬਾਜਵੇ ਪ੍ਰਤਾਪ ਤੇ ਤ੍ਰਿਪਤ ਰਾਜਿੰਦਰ ਅਤੇ ਦੋਵੇਂ ਸਿੱਧੂ ਬਲਬੀਰ ਤੇ ਨਵਜੋਤ ਆਦਿ ਵੱਲੋਂ ਜਸਟਿਸ ਰਣਜੀਤ ਸਿੰਘ ਸੇਵਾ ਮੁਕਤ ਦੀ ਰਿਪੋਰਟ ਤੇ ਆਪਣੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਬਾਰੇ ਬੋਲੇ ਜਾ ਰਹੇ ਕੋਰੇ ਝੂਠ ਕਮਿਸ਼ਨ ਤੇ ਕੁੰਵਰ ਵਿਜੇ ਪ੍ਰਤਾਪ ਦੀਆਂ ਅੰਤਿਮ ਰਿਪੋਰਟਾਂ ਵਿਚ ਹੀ ਬੇਨਕਾਬ ਤੇ ਝੂਠੇ ਤੇ ਗਲਤ ਸਾਬਤ ਹੋਏ ਹਨ। 
ਉਹਨਾਂ ਕਿਹਾ ਕਿ ਇਹ  ਆਗੂ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ’ਤੇ ਸਿਰਫ ਸਿਆਸੀ ਹਊਆ ਖੜ੍ਹਾ ਕਰਨ ਜਿਸ ਵਿਚ ਨਵਜੋਤ ਸਿੱਧੂ ਮਾਹਿਰ ਹੈ, ਆਪਣੀ ਘਟੀਆ ਸ਼ਬਦਾਵਾਲੀ ਤੇ ਜਾਅਲੀ ਹੰਝੂਆਂ ਦਾ ਸਮੁੰਦਰ ਬਣਾਉਣ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਇਸ ਵਿਅਕਤੀ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਦੀ ਰੈਲੀ ਵਿਚ ਵੀ ਇਹੀ ਕੀਤਾ ਸੀ ਤੇ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਬਾਦਲ ਫਾਹੇ ਨਹੀਂ ਟੰਗੇ ਜਾਂਦੇ, ਉਹ ਚੈਨ ਨਾਲ ਸੌਂ ਨਹੀਂ ਸਕਦਾ। ਉਹਨਾਂ ਕਿਹਾ ਕਿ ਉਸ ਵੇਲੇ ਤੋਂ ਲੈ ਕੇ ਅਗਲੇ ਦੋ ਸਾਲਾਂ ਤੱਕ ਕਿਸੇ ਨੇ ਵੀ ਇਸਦੇ ਮੂੰਹੋਂ ਬੇਅਦਬੀ ਬਾਰੇ ਕੁਝ ਨਹੀਂ ਸੁਣਿਆ। ਹੁਣ ਇਸ ਵੇਲੇ ਕਾਂਗਰਸੀ ਆਗੂ ਬਰਸਾਤੀ ਡੱਡੂ ਬਣ ਗਏ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਹਨਾਂ ਦਾ ਮੁਕੰਮਲ ਸਫਾਇਆ ਹੋ ਜਾਵੇਗਾ।
ਸ੍ਰੀ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਦੀ ਫਾਇਰਿੰਗ ਘਟਨਾ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਵਿਚ ਸਾਬਕਾ ਜੱਜ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਗਵਾਹਾਂ ਨੇ ਪੁਸ਼ਟੀ ਕੀਤੀ ਹੈ ਕਿ ਸ੍ਰੀ ਬਾਦਲ ਨੇ ਪ੍ਰਸ਼ਾਸਨ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਬੇਅਦਬੀ ਮਾਮਲੇ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਾਣ ਦਿੱਤਾ ਜਾਵੇ ਤੇ ਇਹਨਾਂ ਨੂੰ ਰੋਕਣ ਲਈ ਤਾਕਤ ਦੀ ਬਿਲਕੁਲ ਵੀ ਵਰਤੋਂ ਨਾ ਕੀਤੀ ਜਾਵੇ।  ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕੈਪਟਨ ਦੀ ਅਗਵਾਈ ਵਿਚ ਕਾਂਗਰਸੀ ਆਗੂ ਸ਼ਰਮ ਲਾਹ ਕੇ ਝੂਠ ਬੋਲ ਰਹੇ ਹਨ ਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਕਮਿਸ਼ਨ ਤੇ ਐਸ ਆਈ ਟੀ ਨੇ ਤਤਕਾਲੀ ਮੁੱਖ ਮੰਤਰੀ ਨੂੰ ਇਸਦਾ ਦੋਸ਼ੀ ਪਾਇਆ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਗੁਰੂ ਮਹਾਰਾਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਕਾਲੀ ਦਲ ਤੇ ਖਾਲਸਾ ਪੰਥ ਨੂੰ ਨਿਆਂ ਦਿੱਤਾ ਹੈ ਤੇ ਸਿੱਖਾਂ ਦੇ ਕਾਤਲਾਂ ਤੇ ਸਿੱਖਾਂ ਅਤੇ ਸਾਰੀ ਮਨੁੱਖਤਾ ਦੇ ਦੇ ਸਰਵਉਚ ਪਵਿੱਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਟੈਂਕ ਚੜ੍ਹਾਵੁਣ ਵਾਲਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਸਿੱਖ ਵਿਰੋਧੀ ਗੁੰਡਿਆਂ ਦੇ ਹੱਥ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲ ਨਾਲ ਰੰਗ ਹਨ ਤੇ ਇਹ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਣਗਿਣਤ ਸਰੂਪ ਤਬਾਹ ਕਰਨ ਤੇ ਬੇਅਦਬੀ ਕਰਨ ਦੇ ਦੋਸ਼ੀ ਹਨ।
ਉਹਨਾਂ ਕਿਹਾ ਕਿ ਕਾਂਗਰਸ ਨੇ 1984 ਵਿਚ ਸਿੱਖ ਕਤਲੇਆਮ ਕੀਤਾ ਤੇ ਪਾਰਟੀ ਨੂੰ ਗੁਰੂ ਸਾਹਿਬ ਨੇ ਸਜ਼ਾ ਦਿੱਤੀ ਤੇ ਉਸ ਵੇਲੇ ਤੋਂ ਇਸਦਾ ਪਤਨ ਹੀ ਹੋ ਰਿਹਾ ਹੈ ਤੇ ਇਹ ਸਾਰੇ ਮੁਲਕ ਵਿਚ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਕਾਂਗਰਸ ਦੇ ਖਾਤਮੇ ਦੀ ਵਾਰੀ ਹੈ ਕਿਉਂਕਿ ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਪਾਪ ਕੀਤੇ ਹਨ। 
ਸ੍ਰੀ ਮਜੀਠੀਆ ਨੇ ਇਸ ਗੱਲ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਕਿ ਮੁੱਖ ਮੰਤਰੀ ਦੇ ਪਾਰਟੀ ਦੇ ਅੰਦਰ ਤੇ ਬਾਹਰ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਦਲਾਖੋਰੀ ਦੀ ਇਸ ਰਾਜਨੀਤੀ ਦੀ ਪੀੜਾ ਨੂੰ ਅਕਾਲੀ ਦਲ ਨਾਲੋਂ ਜ਼ਿਆਦਾ ਹੋਰ ਕਿਸੇ ਨੇ ਨਹੀਂ ਹੰਢਾਇਆ। ਉਹਨਾਂ ਕਿਹਾ ਕਿ ਇਸੇ ਕੈਪਟਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ ਵਿਚ ਫਸਾਇਆ ਤੇ ਜੇਲ੍ਹ ਭੇਜਿਆ ਸੀ। ਉਹਨਾਂ ਕਿਹਾ ਕਿ ਅਸੀਂ ਇਸ ਘਿਨੌਣੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ। 
Spread the love