ਰਵਿੰਦਰਪਾਲ ਸਿੰਘ ਸੰਧੂ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

Ravinderpal Singh Sandhu ADC
ਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ ਗੁਰਦਾਸਪੁਰ, 4 ਮਈ () ਪਾਵਰਕਾਮ ਵੱਲੋਂ ਉਚ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਸਰਕਲ ਗੁਰਦਾਸਪੁਰ ਵਿਚ ਡਿਪਟੀ ਚੀਫ ਇੰਜੀਨੀਅਰ ਵਜੋਂ ਤੈਨਾਤ ਕੀਤੇ ਗਏ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਖੇ ਐਸਈ (ਪੀ ਐਂਡ ਐਮ) ਵਜੋਂ ਤੈਨਾਤ ਸਨ। ਅੱਜ ਗੁਰਦਾਸਪੁਰ ਸਰਕਲ ਵਿਚ ਅਹੁੱਦਾ ਸੰਭਾਲਣ ਮੌਕੇ ਪਾਵਰਕਾਮ ਦੇ ਐਕਸੀਅਨ ਦੀਪਕ ਕੁਮਾਰ, ਮੋਹਤਮ ਸਿੰਘ, ਜਗਜੋਤ ਸਿੰਘ, ਜਗਤਾਰ ਸਿੰਘ, ਗਗਨ ਭਾਸਕਰ, ਸੇਵਾ ਮੁਕਤ ਐਕਸੀਅਨ ਸਤਨਾਮ ਸਿੰਘ ਬੁੱਟਰ, ਐਕਸੀਅਨ ਸੁਰੇਸ਼ ਕਸ਼ਯਪ, ਐਸਡੀਓ ਜਸਦੀਪ ਸਿੰਘ, ਸੁਦਰਸ਼ਨ ਸਿੰਘ ਰੰਧਾਵਾ ਅਤੇ ਰਵਿੰਦਰ ਸਿੰਘ ਬੁੱਟਰ ਆਦਿ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਇੰਜੀ.ਬੋਪਾਰਾਏ ਦਾ ਮੂੰਹ ਮਿੱਠਾ ਕਰਵਾਇਆ। ਇਸ ਉਪਰੰਤ ਬੋਪਾਰਾਏ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਮਾਮਲੇ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਵਰਕਾਮ ਦਫਤਰਾਂ ਦਾ ਕੰਮ ਕਾਜ ਹੋਰ ਬਿਹਤਰ ਬਣਾਇਆ ਜਾਵੇ ਤੇ ਦਫਤਰ ਵਿਚ ਆਉਣ ਵਾਲੇ ਲੋਕਾਂ ਦੇ ਕੰਮ ਬਿਨਾਂ ਦੇਰੀ ਦੇ ਤੁਰੰਤ ਕੀਤੇ ਜਾਣ। ਉਨਾਂ ਸਮੂਹ ਸਟਾਫ ਨੂੰ ਭਰੋਸਾ ਦਵਾਇਆ ਕਿ ਮੁਲਾਜਮਾਂ ਦੇ ਮਸਲੇ ਵੀ ਹੱਲ ਕੀਤੇ ਜਾਣਗੇ। -------------

ਗੁਰਦਾਸਪੁਰ, 4 ਮਈ 2022

ਸ. ਰਵਿੰਦਰਪਾਲ ਸਿੰਘ ਸੰਧੂ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੋਕੇ ਸ. ਸੰਧੂ ਨੇ ਗੱਲਬਾਤ ਦੋਰਾਨ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਹੇਠਲੇ ਪੱਧਰ ਤਕ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਹਰੇਕ ਵਿਅਕਤੀ ਦੀ ਸਮੱਸਿਆ ਪਹਿਲ ਦੇ ਆਧਾਰ ’ਤੇ ਹੱਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ. ਰਵਿੰਦਰਪਾਲ ਸਿੰਘ ਸੰਧੂ  ਮੋਗਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਸੇਵਾਵਾਂ ਨਿਭਾ ਰਹੇ ਸ. ਬਲਰਾਜ ਸਿੰਘ ਦਾ ਤਬਾਦਲਾ ਮੁੱਖ ਦਫਤਰ, ਚੰਡੀਗੜ੍ਹ ਪੰਜਾਬ ਵਿਖੇ ਹੋਇਆ ਹੈ।

ਹੋਰ ਪੜ੍ਹੋ :-ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਵਲੋਂ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜਾ

ਵਧੀਕ ਡਿਪਟੀ ਕਮਿਸ਼ਨਰ ਸ. ਸੰਧੂ ਨੇ ਦਫਤਰ ਦੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਅਤੇ ਸਰਕਾਰ ਦੀਆਂ ਸਕੀਮਾਂ ਸੁਚਾਰੂ ਢੰਗ ਨਾਲ ਲਾਗੂ ਕੀਤੀਆਂ ਜਾਣ। ਉਨਾਂ ਕਿਹਾ ਕਿ ਮਗਨਰੇਗਾ ਅਤੇ ਹੋਰ ਵੱਖ-ਵੱਖ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਪੁਹੰਚਾਉਣ ਵਿਚ ਕੋਈ ਢਿੱਲਮੱਠ ਨਾ ਵਰਤੀ ਜਾਵੇ।

ਸ. ਰਵਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ।