ਪਠਾਨਕੋਟ: 19 ਅਪ੍ਰੈਲ 2022
ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ 22 ਅਪ੍ਰੈਲ ਤੋਂ 27 ਅਪ੍ਰੈਲ ਤੱਕ ਜਿਲ੍ਹਾ ਪਠਾਨਕੋਟ ਵਿਚ ਵੱਖ-ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਕਰਨ ਲਈ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।
ਹੋਰ ਪੜ੍ਹੋ :-ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ
ਉਹਨਾ ਅੱਗੇ ਦੱਸਿਆ ਕਿ ਜਿਲ੍ਹਾ ਪਠਾਂਨਕੋਟ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲਿਆਂ ਤਹਿਤ ਜਿਲ੍ਹਾ ਪਠਾਨਕੋਟ ਵਿਖੇ ਬੀ ਡੀ ਪੀ ਓ ਦਫਤਰ ਵਿਖੇ 22 ਅਪੈ੍ਰਲ ਨੂੰ ਸੁਜਾਨਪੁਰ ਬਲਾਕ, 25 ਅਪ੍ਰੈਲ ਨੂੰ ਘਰੋਟਾ ਬਲਾਕ 26 ਅਪ੍ਰੈਲ ਨੂੰ ਨਰੋਟ ਜੈਮਲ ਸਿੰਘ ਬਲਾਕ ਅਤੇ ਮਿਤੀ 27 ਅਪ੍ਰੈਲ ਨੂੰ ਬਮਿਆਲ ਬਲਾਕ ਵਿਖੇ ਪਲੇਸਮੈਂਟ ਕੈਂਪ ਲਗਣਗੇ।
ਉਹਨਾਂ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ।ਐਸ ਆਈ ਐਸ ਸਕਿਉਰਟੀ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਓੂ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟੇ੍ਰਨਿੰਗ ਦਿੱਤੀ ਜਾਵੇਗੀ, ਟੇ੍ਰਨਿੰਗ ਮੁਕੰਮਲ ਕਰਨ ਉਪਰੰਤ 13000 ਹਜਾਰ ਤੋਂ 16000/ਰੁਪੈ ਤਨਖਾਹ ਮਿਲਣਯੋਗ ਹੋਵੇਗੀ।