ਬਰਨਾਲਾ 29 ਦਸੰਬਰ 2021
ਦਫ਼ਤਰ ਰੈਡ ਕਰਾਸ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵੱਲੋਂ ਆਰਜ਼ੀ ਤੌਰ ’ਤੇ ਠੇਕਾ ਆਧਾਰਿਤ, ਇੰਡੀਅਨ ਰੈਡ ਕਰਾਸ ਸੁਸਾਇਟੀ, ਜ਼ਿਲਾ ਬ੍ਰਾਂਚਿਜ਼, ਪੰਜਾਬ ਸਟੇਟ, ਸਰਵਿਸ ਰੂਲਜ਼ 2015 ਅਧੀਨ ਕਲਰਕ ਦੀ ਆਸਾਮੀ ਭਰੇ ਜਾਣ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।ਰੈੱਡ ਕਰਾਸ ਦਫ਼ਤਰ ’ਚ ਕਲਰਕ ਦੀ ਆਸਾਮੀ ਲਈ ਦਰਖਾਸਤਾਂ ਦੀ ਮੰਗ
ਹੋਰ ਪੜ੍ਹੋ :-ਡਾ.ਵਿਜੈ ਕੁਮਾਰ ਬੈਂਸ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਆਹੁੱਦਾ ਸੰਭਾਲਿਆ
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਕਲਰਕ ਦੀ ਆਸਾਮੀ ਲਈ ਆਪਣੀਆਂ ਦਰਖਾਸਤਾਂ ਦਸਤਾਵੇਜ਼ੀ ਸਬੂਤਾਂ ਸਮੇਤ ਨਿੱਜੀ ਤੌਰ ’ਤੇ ਜਾਂ ਡਾਕ ਰਾਹੀਂ ਦਫ਼ਤਰੀ ਸਮੇਂ ਦੌਰਾਨ 29 ਦਸੰਬਰ 2021 ਤੋਂ ਲੈ ਕੇ 7 ਜਨਵਰੀ 2022 ਤੱਕ ਦਫ਼ਤਰ ਰੈੱਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਆਸਾਮੀ ਸਬੰਧੀ ਵੇਰਵੇ ਜ਼ਿਲਾ ਪ੍ਰਸ਼ਾਸ਼ਨ ਦੀ ਵੈਬਸਾਈਟ www.barnala.gov.in ਤੇ ਵੇਖੇ ਜਾ ਸਕਦੇ ਹਨ।