ਜ਼ਿਲੇ੍ ਵਿਚ ਤਿੰਨ ਸਾਲਾਂ ਦੌਰਾਨ 47584 ਕਿਰਤੀਆਂ ਦੇ ਕਾਰਡ ਕੀਤੇ ਗਏ ਰਜਿਸਟਰਡ – ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ

PN Lucky
ਜ਼ਿਲੇ੍ ਵਿਚ ਤਿੰਨ ਸਾਲਾਂ ਦੌਰਾਨ 47584 ਕਿਰਤੀਆਂ ਦੇ ਕਾਰਡ ਕੀਤੇ ਗਏ ਰਜਿਸਟਰਡ - ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ
10969 ਲਾਭਪਾਤਰੀਆਂ ਨੂੰ 11,35,31136/-ਰੁਪਏ ਦੀ ਵੰਡੀ ਰਾਸ਼ੀ

ਅੰਮ੍ਰਿਤਸਰ 16 ਦਸੰਬਰ 2021

ਜ਼ਿਲੇ ਵਿਚ ਤਿੰਨ ਸਾਲਾਂ ਦੌਰਾਨ 47584 ਕਿਰਤੀਆਂ ਦੇ ਕਾਰਡ ਰਜਿਸਟਰਡ ਕੀਤੇ ਗਏ ਹਨ ਅਤੇ  10969 ਲਾਭਪਾਤਰੀਆਂ ਨੂੰ 11,35,31136/-ਰੁਪਏ ਦੀ  ਰਾਸ਼ੀ ਵੰਡੀ ਗਈ ਹੈ

ਹੋਰ ਪੜ੍ਹੋ :-ਫਿਰੋਜ਼ਪੁਰ ਸ਼ਹਿਰੀ ਦੇ ਬੂਥਾਂ ਵਿਖੇ ਈ.ਵੀ.ਐਮ, ਵੀ.ਵੀ.ਪੈਟ ਦੀ ਜਾਣਕਾਰੀ ਲਈ ਲਗਾਏ ਜਾ ਰਹੇ ਹਨ ਜਾਗਰੂਕ ਕੈਂਪ

ਇਸ ਸਬੰਧੀ ਸ਼੍ਰ: ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ  ਵੱਲੋਂ ਸਹਾਇਕ ਲੇਬਰ ਕਮਿਸ਼ਨਰ ਸ੍ਰ: ਸੰਤੋਖ ਸਿੰਘ ਨਾਲ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਸਕੀਮਾਂ ਦੀ ਸਮੀਖਿਆ ਕਰਨ ਸਬੰਧੀ  ਰੀਵਿਊ ਮੀਟਿੰਗ ਦੋਰਾਨ ਜਾਣਕਾਰੀ ਦਿੱਤੀ  ਗਈ। ਮੀਟਿੰਗ ਦੋਰਾਨ ਉਸਾਰੀ ਮਜ਼ਦੂਰ ਅਤੇ ਹੋਰ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ  ਦਿੰਦਿਆਂ ਚੇਅਰਮੈਨ ਨੇ ਦੱਸਿਆ ਕਿ ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਮਜ਼ਦੂਰਾਂ ਦਾ ਲੇਬਰ ਕਾਰਡ ਸੇਵਾ ਕੇਂਦਰ ਤੋਂ ਅਪਲਾਈ ਕਰਕੇ ਬਣਵਾਇਆ ਜਾ ਸਕਦਾ ਹੈ ਅਤੇ  ਪੰਜਾਬ ਸਰਕਾਰ ਵੱਲੋਂ ਉਸਾਰੀ ਕਾਮਿਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਕਿਰਤ ਭਲਾਈ ਸਕੀਮਾਂ  ਦਾ ਲਾਭ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ  ਕਿਰਤੀ  ਭਾਵ ਕਾਮਾ ਜਿਸਨੇ ਨਿਰਮਾਣ ਕਾਰਜਾਂ ਵਿੱਚ ਪੰਜਾਬ ਵਿੱਚ ਕਿਸੇ ਵੀ ਥਾਂ ਤੇ 90 ਦਿਨ ਜਾਂ ਉਸ ਤੋਂ ਵੱਧ ਬਤੌਰ ਕਿਰਤੀ ਕੰਮ ਕੀਤਾ ਹੋਵੇ ਆਪਣਾ ਲੇਬਰ ਕਾਰਡ ਬਣਵਾ ਸਕਦਾ ਹੈ। ਚੇਅਰਮੈਨ ਨੇ ਦੱਸਿਆ ਕਿ ਰਜਿਸਟਰਡ ਲੇਬਰ ਕਿਰਤੀ ਨੂੰ  ਐਕਸਗ੍ਰੇਸ਼ੀਆ ਸਕੀਮ ਲਾਭਪਾਤਰੀਆਂ ਦੀ ਮੌਤ ਹੋਣ ਤੇ ਅਤੇ ਪੂਰਣ ਤੌਰ ਤੇ ਉਸਦੇ ਕਾਨੂੰਨੀ ਵਾਰਿਸ ਨੂੰ 300000 (ਤਿੰਨ ਲੱਖ ਰੁਪਏ)ਦੁਰਘਟਨਾ ਵਜੋਂ 400,000 ( ਚਾਰ ਲੱਖ ਰੁਪਏ) ਅੰਸ਼ਕ ਅਪੰਗ ਹੋਣ ਤੇ 300000/- ਦੀ ਪ੍ਰਤੀਸ਼ਤਤਾ ਅਨੁਸਾਰ ਐਕਸਗ੍ਰੇਸ਼ੀਆ ਦਿੱਤੀ ਜਾਂਦੀ ਹੈ ਅਤੇ  ਰਜਿਸਟਰਡ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ ਲਈ ਸਹੂਲਤ( ਦੋ ਸਾਲਾਂ ਵਿੱਚ ਇੱਕ ਵਾਰ 2000/- ਰੁਪਏ) ਅਤੇ  ਉਸਾਰੀ ਕਿਰਤੀ ਦੇ ਬੱਚਿਆਂ ਲਈ ਵਿਦਿਅਕ ਯੋਗਤਾ ਦੇ ਹਿਸਾਬ ਨਾਲ ਵਜੀਫੇ ਵੀ ਪ੍ਰਦਾਨ ਕੀਤੇ ਜਾਂਦੇ ਹਨ। ਚੇਅਰਮੈਨ ਨੇ ਦੱਸਿਆ ਕਿ ਰਜਿਸਟਰਡ ਕਿਰਤੀਆਂ ਦੇ ਲੜਕਿਆਂ ਨੂੰ ਪਹਿਲੀ ਕਲਾਸ ਤੋ ਪੰਜਵੀ ਕਲਾਸ ਤੱਕ 3000/-ਰੁਪਏ ਲੜਕੀਆ ਨੂੰ 4000/-ਰੁਪਏ,

ਛੇਂਵੀਂ ਕਲਾਸ ਤੋਂ ਅੱਠਵੀਂ ਕਲਾਸ ਲਈ ਲੜਕਿਆਂ ਨੂੰ 5000/- ਅਤੇ ਲੜਕੀਆਂ ਨੂੰ 7000/-ਰੁਪਏ,ਨੌਂਵੀ ਅਤੇ ਦਸਵੀਂ ਕਲਾਸ ਲਈ  ਲੜਕਿਆਂ ਨੂੰ 10000/-ਅਤੇ ਲੜਕੀਆਂ ਨੂੰ 13000/-ਰੁਪਏ,ਗਿਆਰਵੀਂ ਅਤੇ ਬਾਰਵੀਂ ਕਲਾਸ ਲਈ ਲੜਕਿਆਂ ਨੂੰ 20000/- ਅਤੇ ਲੜਕੀਆਂ ਨੂੰ 25000/-ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ  ਕਾਲਜ ਵਿਦਿਆਰਥੀ ਹਰ ਤਰ੍ਹਾਂ ਦੀ ਗ੍ਰੇਜੂਏਸ਼ਨ/ਪੋਸਟ ਗ੍ਰੇਜੂਏਸ਼ਨ

ਆਈ.ਟੀ.ਆਈ/ਪੌਲੀਟੈਕਨਿਕ ਵਿੱਚ ਤਕਨੀਕੀ ਹੋਰ ਪੇਸ਼ੇਵਰ ਪੜ੍ਹਾਈ ਏ.ਐਨ.ਐਮ.ਜੀ. ਜੀ.ਐਨ.ਐਮ     ਲਈ ਲੜਕਿਆਂ ਨੂੰ 25000/-ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੈ ਤਾਂ ਕੁੱਲ 40000/- ਰੁਪਏ ਅਤੇ ਲੜਕੀਆਂ ਨੂੰ 30000/-  ਅਤੇ ਹੋਸਟਲ ਵਿੱਚ 45000/-ਰੁਪਏ , ਹਰ ਤਰ੍ਹਾਂ ਦੀ ਮੈਡੀਕਲ/ਇੰਜੀਨੀਅਰਿੰਗ ਡਿਗਰੀ ਕਰਨ ਤੇ ਲੜਕਿਆਂ ਨੂੰ 40000/-ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੈ ਤਾਂ ਕੁੱਲ 60000/- ਰੁਪਏ ਅਤੇ ਲੜਕੀਆਂ ਨੂੰ 50000/-ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੈ ਤਾਂ ਕੁੱਲ 70000/- ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।

ਚੇਅਰਮੈਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਕਾਮੇ ਦੀ ਮੋਤ  ਮੌਤ  ਹੋਣ  ਉਪਰੰਤ ਪੰਜਾਬ ਰਾਜ ਵਿੱਚ  ਦਾਹ ਸੰਸਕਾਰ ਅਤੇ ਕਿ੍ਰਆ-ਕ੍ਰਮ ਦੇ ਖਰਚੇ ਲਈ ਵਿੱਤੀ ਸਹਾਇਤਾ 20000/-ਰੁਪਏਲਾਭਪਾਤਰੀ ਜਾਂ ਉਸਦੇ  ਪਰਿਵਾਰਕ  ਮੈਂਬਰਾਂ ਨੂੰ ਕੋਈ ਵੀ ਆਮ ਸਧਾਰਨ ਸਰਜਰੀ ਲਈ ਵਿੱਤੀ ਸਹਾਇਤਾ 50000/- ਅਤੇ  ਲਾਭਪਾਤਰੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਖਤਰਨਾਕ ਬੀਮਾਰੀਆਂ ਦੇ ਇਲਾਜ਼ ਲਈ ਵਿੱਤੀ ਸਹਾਇਤਾ 100000/- ਰੁਪਏ ਲਾਭਪਾਤਰੀ ਲਈ ਪ੍ਰਸੂਤਾ ਸਕੀਮ(ਲਾਭਪਾਤਰੀ ਦੇ ਘਰ ਜਨਮੇ ਬੱਚੇ ਲਈ) 5000/-  ਜੇਕਰ ਲਾਭਪਾਤਰੀ ਇਸਤਰੀ ਹੈ ਤਾਂ 21000/- ਰੁਪਏ ਦੀ ਵੀ ਸਹਾਇਤ ਦਿੱਤੀ ਜਾਂਦੀ ਹੈ।

ਚੇਅਰਮੈਨ ਜ਼ਿਲਾ੍ਹ ਯੋਜਨਾ ਕਮੇਟੀ ਨੇ ਸਹਾਇਕ  ਲੇਬਰ ਕਮਿਸ਼ਨਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹਨਾਂ ਸਕੀਮਾਂ ਤੋਂ ਮਜ਼ਦੂਰਾਂ ਨੂੰ ਜਾਗਰੂਕ ਕਰਵਾਉਣ ਲਈ ਕੈਂਪ  ਲਗਾਏ ਜਾਣ  ਅਤੇ  ਮਜ਼ਦੂਰਾਂ ਦੀ ਰਜਿਸਟਰੇਸ਼ਨ ਅਤੇ ਸਹੂਲਤਾਂ ਦੇਣ ਸਬੰਧੀ ਕਾਰਵਾਈ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਇਆ ਕਰੇ।

ਕੈਪਸ਼ਨ: ਸ਼੍ਰ: ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨਜ਼ਿਲ੍ਹਾ ਯੋਜਨਾ ਕਮੇਟੀ ਂ ਸਹਾਇਕ ਲੇਬਰ ਕਮਿਸ਼ਨਰ ਸ੍ਰ: ਸੰਤੋਖ ਸਿੰਘ ਨਾਲ ਕਿਰਤੀਆਂ ਦੀ ਭਲਾਈ ਸਬੰਧੀ ਚੱਲ ਰਹੀਆਂ ਸਕੀਮਾਂ ਦੀ ਮੀਟਿੰਗ ਕਰਦੇ ਹੋਏ।

Spread the love