ਰੀਲਾਈਨਿੰਗ ਦੇ ਕੰਮਾਂ ਲਈ ਸਰਹੰਦ ਫੀਡਰ ਦੀ 22 ਨਵੰਬਰ 2021 ਤੋਂ 27 ਦਸੰਬਰ 2021 ਤੱਕ ਨਹਿਰ ਬੰਦੀ

ਅਬੋਹਰ, 9 ਨਵੰਬਰ 2021

ਕਾਰਜਕਾਰੀ ਇੰਜੀਨੀਅਰ ਅਬੋਹਰ ਕੈਨਾਲ ਮੰਡਲ ਹਰਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੰਦ ਫੀਡਰ ਦੀ ਰੀਲਾਈਨਿੰਗ ਦੇ ਕੰਮਾਂ ਲਈ 22 ਨਵੰਬਰ 2021 ਤੋਂ 27 ਦਸੰਬਰ 2021 ਤੱਕ ਸਰਹੰਦ ਫੀਡਰ ਨਹਿਰ ਦੀ ਬੰਦੀ ਕੀਤੀ ਜਾਵੇਗੀ।

ਹੋਰ ਪੜ੍ਹੋ :-ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਐਕਟ ਨੂੰ ਲਾਗੂ ਕਰਵਾਉਣ ਲਈ ਦਿੱਤਾ ਮੰਗ ਪੱਤਰ 

ਉਨ੍ਹਾਂ ਦੱਸਿਆ ਕਿ ਸਰਹੰਦ ਫੀਡਰ ਨਹਿਰ ਦੀ ਬੁਰਜੀ 157306 ਤੋਂ ਹੇਠਲੇ ਪਾਸੇ ਨਿਕਲਣ ਵਾਲੀਆਂ ਨਹਿਰਾਂ ਜ਼ੋ ਕਿ ਅਬੋਹਰ ਨਹਿਰ ਮੰਡਲ ਅਧੀਨ ਆਉਂਦੀਆਂ ਹਨ ਤੇ ਵੀ ਬੰਦੀ ਦਾ ਅਸਰ ਪਵੇਗਾ। ਉਨ੍ਹਾਂ ਬੰਦੀ ਦੇ ਸਮੇਂ ਨੂੰ ਵੇਖਦਿਆਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਆਪਣੀਆਂ ਫਸਲਾਂ ਨੂੰ ਲੈ ਕੇ ਵਿਉਤਬੰਦੀ ਕਰ ਲੈਣ ਤਾਂ ਜ਼ੋ ਕਿਸੇ ਕਿਸਮ ਦੀ ਪ੍ਰੇਸ਼ਾਣੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਸਰਹੰਦੀ ਫੀਡਰ ਨਹਿਰ ਨੂੰ ਬੁਰਜੀ 157306 ਤੋਂ ਬੰਦ ਕੀਤਾ ਜਾਵੇਗਾ। ਜਿਸ ਮਗਰੋਂ ਅਬੋਹਰ ਨਹਿਰ ਮੰਡਲ ਅਧੀਨ ਆਉਂਦੀਆਂ ਅਬੋਹਰ ਬਰਾਂਚ, ਮਲੂਕਪੁਰ ਡਿਸਟ੍ਰੀ, ਰਾਮਸਰਾ ਮਾਈਨਰ, ਦੌਲਤਪੁਰਾ ਮਾਈਨਰ, ਪੰਜਾਵਾ ਡਿਸਟ੍ਰੀ, ਦੋਦਾ ਡਿਸਟ੍ਰੀ, ਮਲੋਟ ਡਿਸਟ੍ਰੀ, ਲਾਲਬਾਈ ਡਿਸਟ੍ਰੀ, ਸੁਖਚੈਨ ਡਿਸਟ੍ਰੀ, ਲੰਬੀ ਡਿਸਟ੍ਰੀ, ਮੁਕਤਸਰ ਡਿਸਟ੍ਰੀ, ਅਰਨੀਵਾਲਾ ਡਿਸਟ੍ਰੀ, ਭਾਗਸਰ ਡਿਸਟ੍ਰੀ, ਆਲਮਵਾਲਾ ਡਿਸਟ੍ਰੀ ਆਦਿ ਨਹਿਰਾਂ ਦੇ ਰੀਲਾਇਨਿੰਗ ਦੇ ਕੰਮ ਦੌਰਾਨ ਬੰਦ ਰਹਿਣਗੀਆਂ।