ਅੰਤਰਰਾਸ਼ਟਰੀ ਦਿਵਸ ਮੌਕੇ ਸੜਕੀ ਹਾਦਸਿਆਂ ‘ਚ ਵਿਛੜ ਗਇਆਂ ਨੂੰ ਕੀਤਾ ਯਾਦ

ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦਾ ਵਿਦਿਆਰਥੀਆਂ ਵਲੋਂ ਕੀਤਾ ਪ੍ਰਣ

ਬਟਾਲਾ, 20 ਨਵੰਬਰ :- “27ਵਾਂ ਅੰਤਰਰਾਸ਼ਟਰੀ ਦਿਵਸ – ਸੜਕੀ ਹਾਦਸਿਆਂ ‘ਚ ਵਿਛੜ ਗਇਆਂ ਨੂੰ ਸ਼ਰਧਾਂਜਲੀ ਅਤੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ” ਮੌਕੇ ਸੜਕ ਸੁਰੱਖਿਆ ਜਾਗਰੂਕਤਾ ਕੈਂਪ, ਗੁਰੂ ਰਾਮਦਾਸ ਸਕੂਲ, ਚੂਹੇਵਾਲ ਵਿਖੇ ਲਗਾਇਆ ਗਿਆ।
ਇਹ ਕੈਂਪ ਵਾਰਡਨ ਸਰਵਿਸ, ਸਿਵਲ ਡਿਫੈਂਸ, ਬਟਾਲਾ ਵਲੋ ਲਗਾਇਆ ਗਿਆ ਜਿਸ ਦਾ ਸਹਿਯੋਗ ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਤੇ ਜ਼ੋਨ-4-ਸਲੂਸ਼ਨ, ਨਵੀਂ ਦਿੱਲੀ ਦਾ ਰਿਹਾ । ਇਸ ਮੌਕੇ ਨੋਲੇਜ਼ ਪਾਰਟਨਰ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ, ਐਮ.ਡੀ. ਅਮਰੀਕ ਸਿੰਘ ਪਨੇਸਰ, ਪ੍ਰਿੰਸੀਪਲ ਕੁਲਵੰਤ ਸਿੰਘ ਨਾਗੀ, ਵਾਇਸ ਪ੍ਰਿੰਸੀਪਲ ਮਨਜਿੰਦਰ ਕੌਰ, ਅਧਿਆਪਕਾ ਨਵਦੀਪ ਕੌਰ, ਸਿਮਰਨ, ਰਮਨਦੀਪ ਕੌਰ ਤੇ ਵਿਦਿਆਰਥੀ ਮੋਜੂਦ ਸਨ।

ਇਸ ਮੌਕੇ ਗੁਰਮੁੱਖ ਸਿੰਘ ਨੇ ਕਿਹਾ ਕਿ ਇਹ ਦਿਨ ਨਵੰਬਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੜਕ, ਰੇਲ, ਹਵਾਈ ਜਾਂ ਸਮੁੰਦਰੀ ਅਤੇ ਪੈਦਲ ਚਲਦੇ ਹੋਏ, ਹਾਦਸਿਆਂ ਕਾਰਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੇ ਜਿਉਦੇ ਲੋਕਾਂ ਨੂੰ ਆਪਣੇ ਬਚਾਓ ਅਤੇ ਪੀੜਤਾਂ ਦੀ ਮਦਦ ਕਰਨ ਸਬੰਧੀ, ਜਾਗਰੂਕ ਕਰਨ ਹਿਤ, ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਵਲੋ ਵਾਤਾਵਰਣ ਉਪਰ ਟਰੈਫਿਕ ਦੇ ਵੱਧ ਹਰੇ ਪ੍ਰਭਾਵ ਬਾਰੇ ਵਿਸਥਾਰ ਨਾਲ ਵਰਨਣ ਕੀਤਾ।

ਇਸ ਤੋ ਅਗੇ ਹਰਬਖਸ਼ ਸਿੰਘ (ਪੰਜਾਬ ਅੰਬੈਸਡਰ ਪੰਜਾਬ ਅੰਬੈਸਡਰ-ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ) ਨੇ ਕਿਹਾ ਕਿ ਕਿ ਹਾਦਸਿਆਂ ਦਾ ਮੁੱਖ ਕਾਰਣ ਸੜਕੀ ਨਿਯਮਾਂ ਦੀ ਅਣਦੇਖੀ ਜਾਂ ਕਾਹਲੀ ਹੈ ਜਿਸ ਕਾਰਣ ਮੋਤਾਂ ਹੋ ਰਹੀਆਂ ਹਨ । ਹਾਦਸੇ ਕਾਰਣ ਜਖਮੀਆਂ ਨੂੰ ਹਸਪਤਾਲਾਂ ਵਿਚ ਤੇ ਮੌਤ ਹੋਣ ਤੇ ਵਹੀਕਲ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਾਰਨ ਪਿਛੇ ਪਰਿਵਾਰਾਂ ਦਾ ਜੀਵਨ ਨਰਕ ਬਣ ਜਾਂਦਾ ਹੈ ।ਹਾਦਸੇ ‘ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ । ਜਿਸ ਨਾਲ ਦੋਨੋ ਪਰਿਵਾਰਾਂ ਦਾ ਆਰਥਿਕ ਪੱਖ ਕਮਜੋਰ ਹੋ ਜਾਂਦਾ ਹੈ।

ਉਹਨਾਂ ਵਲੋ ਅਗੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਕਿ ਕਿਸੇ ਵੀ ਹਾਦਸੇ ਮੌਕੇ ਪੀੜਤ ਨੂੰ ਡਾਕਟਰੀ ਸਹਾਇਤਾ ਜਾਂ ਐਂਬੂਲੈਂਸ ਨੂੰ ਕਾਲ ਕਰਕੇ ਬੁਲਾੳੇਣਾ ਹੈ ਜਿਸ ਨਾਲ ਪੀੜਤ ਦੀ ਜਾਨ ਬੱਚ ਸਕੇ ।ਇਹ ਸਾਡੀ ਨੈਤਿਕ ਜਿੰਮੇਦਾਰੀ ਵੀ ਹੈ ਹਰੇਕ ਨਾਗਰਿਕਂ ਮੁੱਢਲੀ ਸਹਾਇਤਾ ਦੇ ਗੁਰਾਂ ਤੋ ਜਾਣੂ ਹੋਵੇ ਜਿਸ ਨਾਲ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ।

ਆਖਰ ਵਿਚ ਐਮ.ਡੀ. ਅਮਰੀਕ ਸਿੰਘ ਵਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਖਾਸਕਰ ਬੱਚਿਆਂ ਨੂੰ ਸਵੈ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਜਰੂਰੀ ਹੈ । ਉਹਨਾਂ ਵਲੋ ਟੀਮ ਦਾ ਸਨਮਾਨ ਕੀਤਾ ਗਿਆ ।

 

ਹੋਰ ਪੜ੍ਹੋ :- ਯੂ ਟੀ ਪ੍ਰਸ਼ਾਸਕ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਲਈ ਹਰਿਆਣਾ ਦੀ ਤਜਵੀਜ਼ ਪ੍ਰਵਾਨ ਨਾ ਕਰਨ : ਬਿਕਰਮ ਸਿੰਘ ਮਜੀਠੀਆ