ਮੋਹਾਲੀ 8 ਅਗਸਤ
ਵਿਦਿਆਰਥੀਆਂ, ਅਨਏਡਿਡ ਕਾਲਜਾਂ, ਮੈਨੇਜਮੈਂਟ ਅਤੇ ਸਰਕਾਰ ਵਿਚਾਲੇ ਬਿਹਤਰ ਸੰਪਰਕ ਬਣਾਉਨ ਲਈ ਚੰਡੀਗੜ• ਦੇ ਨਾਮਵਰ ਐਜੂਕੇਸ਼ਨਿਸਟ ਨੂੰ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦੇ ਅਹੁਦੇਦਾਰ ਚੁਣਿਆ ਗਿਆ।
ਇਨਾਂ ਚੋਣਾਂ ਵਿੱਚ ਚਾਂਸਲਰ, ਚੰਡੀਗੜ• ਯੂਨੀਵਰਸਿਟੀ, ਸਰਦਾਰ ਸਤਨਾਮ ਸਿੰਘ ਸੰਧੂ ਨੂੰ ਮੁੱਖ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ; ਨਰਸਿੰਗ ਕਾਲੇਜਾਂ ਐਸੋਸੀਏਸ਼ਨ ਦੇ ਚਰਨਜੀਤ ਸਿੰਘ ਵਾਲੀਆ ਨੂੰ ਸਰਪ੍ਰਸਤ ਵਜੋਂ; ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੂੰ ਸਹਿ ਚੇਅਰਮੈਨ ਅਤੇ ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ ਨੂੰ ਬਤੌਰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
ਸਰਦਾਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਦਰਪੇਸ਼ ਸੰਕਟ ਨੂੰ ਦੂਰ ਕਰਨ ਲਈ ਅਤੇ ਪੰਜਾਬ ਦੀਆਂ ਸੰਸਥਾਵਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ ਦਾ ਗਠਨ ਕੀਤਾ ਗਿਆ ਹੈ। ਡਾ. ਅੰਸ਼ੂ ਕਟਾਰੀਆ ਨੇ ਅੱਗੇ ਕਿਹਾ ਕਿ ਸਾਡੀ ਐਸੋਸੀਏਸ਼ਨ ਦਾ ਦ੍ਰਿਸ਼ਟੀਕੋਣ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਵਿਦਿਆਰਥੀ ਆਪਣੇ ਵਧੀਆ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ਵਵਿਆਪੀ ਪੱਧਰ ਦੇ ਮਾਹੌਲ ਵਿੱਚ ਚੰਗੀ ਸਿਖਿਆ ਹਾਸਲ ਕਰ ਸਕੇ।
ਸ਼੍ਰੀ ਚਰਨਜੀਤ ਸਿੰਘ ਵਾਲੀਆ ਅਤੇ ਸਰਦਾਰ ਨਿਰਮਲ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸੰਸਥਾਵਾਂ ਵਲੋ ਦਰਪੇਸ਼ ਮੁਸ਼ਕਲਾਂ ਨੂੰ ਵਿਦਿਆਰਥੀਆਂ, ਮਾਪਿਆਂ, ਸਟਾਫ, ਮੈਨੇਜਮੇਂਟ ਅਤੇ ਸਰਕਾਰ ਦਰਮਿਆਨ ਪਾੜੇ ਨੂੰ ਦੂਰ ਕਰਦਿਆਂ ਹੱਲ ਕਰਨ ਲਈ ਕੰਮ ਕਰਾਂਗੇ।
ਜੈਕ ਦੇ ਹੋਰ ਮੈਂਬਰਾਂ ਨੂੰ ਵੀ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ: ਫੈਡਰੇਸ਼ਨ ਸਕੂਲ ਐਸੋਸੀਏਸ਼ਨਾਂ ਦੇ ਪ੍ਰਧਾਨ, ਸਰਦਾਰ ਜਗਜੀਤ ਸਿੰਘ ਨੂੰ ਪ੍ਰਧਾਨ; ਪੁਟੀਆ ਦੇ ਪ੍ਰਧਾਨ ਡਾ: ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਵਜੋਂ; ਸ਼੍ਰੀ ਜਸਨਿਕ ਸਿੰਘ, ਬੀ.ਐਡ ਐਸੋਸੀਏਸ਼ਨ; ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ ਜੀਐਨਡੀਯੂ ਕਾਲੇਜਾਂ ਅਤੇ ਸ਼੍ਰੀ ਵਿਪਨ ਸ਼ਰਮਾ, ਕਨਫੈਡਰੇਸ਼ਨ ਆਫ ਅਨਏਡਿਡ ਕਾਲੇਜ ਐਸੋਸੀਏਸ਼ਨ ਨੂੰ ਉਪ-ਪ੍ਰਧਾਨਾਂ ਵਜੋਂ; ਸਰਦਾਰ ਸੁਖਮੰਦਰ ਸਿੰਘ ਚੱਠਾ, ਪ੍ਰਧਾਨ, ਪੰਜਾਬ ਅਨਏਡਿਡ ਡਿਗਰੀ ਕਾਲੇਜਿਜ਼ ਐਸੋਸੀਏਸ਼ਨ (ਪੂਡਕਾ) ਨੂੰ ਜਨਰਲ ਸੱਕਤਰ; ਸ਼੍ਰੀ ਸ਼ੀਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ ਨੂੰ ਵਿੱਤ ਸਕੱਤਰ ਅਤੇ ਸਰਦਾਰ ਰਾਜਿੰਦਰ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ ਦੇ ਐਸੋਸੀਏਸ਼ਨ ਦੇ ਸਕੱਤਰ ਵਜੋਂ ਸ਼ਾਮਲ ਹੋਏ।
ਵਧੇਰੇ ਜਾਣਕਾਰੀ ਲਈ
98781-08888