68ਵੇਂ ਸਰਬ ਭਾਰਤੀ ਸਹਿਕਾਰੀ ਦਿਵਸ ਸਮਾਗਮ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 19 ਨਵੰਬਰ 2021
ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਹੋਣ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਸ: ਗੁਰਜੀਤ ਸਿੰਘ ਔਜਲਾ ਸਸੰਦ ਮੈਂਬਰ ਨੇ ਕਿਹਾ ਕਿ ਇਹ ਤਿੰਨੇ ਖੇਤੀ ਕਾਲੇ ਕਾਨੂੰਨੀ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਸਨ ਤਾਂ ਜੋ 700 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਨਾ ਹੁੰਦੀ। ਉਨਾਂ ਕਿਹਾ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਹੋਣਾ ਪੰਜਾਬ ਤੇ ਪੰਜਾਬੀਅਤ ਦੀ ਇੱਕ ਵੱਡੀ ਜਿੱਤ ਹੈ। ਉਨਾਂ ਕਿਹਾ ਕਿ ਕਿਸਾਨ ਕੇਵਲ ਆਪਣੇ ਲਈ ਅੰਦੋਲਨ ਨਹੀਂ ਸੀ ਕਰ ਰਹੇ, ਉਹ ਤਾਂ ਆਮ ਲੋਕਾਂ ਲਈ ਅੰਦੋਲਤ ਤਾਂ ਜੋ ਉਨਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ।
ਹੋਰ ਪੜ੍ਹੋ :-ਇਤਿਹਾਸ ਸਿਰਜਣ ਵਾਲਾ ਨਿਰਣਾਇਕ ਦਿਹਾੜਾ : ਪਰਕਾਸ਼ ਸਿੰਘ ਬਾਦਲ
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਗੁਰਜੀਤ ਸਿੰਘ ਔਜਲਾ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਵਲੋਂ 68ਵਾਂ ਸਰਬ ਭਾਰਤੀ ਸਹਿਕਾਰੀ ਦਿਵਸ ਆਰਟ ਗੈਲਰੀ ਅੰਮ੍ਰਿਤਸਰ ਵਿਖੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਸ: ਔਜਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਸਹਿਕਾਰਤਾ ਲਹਿਰ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਫਲਸਫੇ ਦੀ ਸਹੀ ਤਰਜਮਾਨੀ ਕਰਦੀ ਹੋਈ, ਬਰਾਬਰਤਾ, ਸਾਂਝੀਵਾਲਤਾ ਅਤੇ ਸਾਂਝੇ ਤੌਰ ਤੇ ਸਮੁੱਚੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਸ: ਔਜਲਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਰਜਿਆਂ ਦੀ ਸਹੀ ਵਰਤੋਂ ਅਤੇ ਕਿਸ਼ਤਾਂ ਨੂੰ ਸਮੇਂ ਸਿਰ ਵਾਪਸ ਕਰਨ।
ਸ: ਔਜਲਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਅੱਗੇ ਆ ਕੇ ਖੇਤੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਨੌਜਵਾਨ ਸਹਿਕਾਰੀ ਸਭਾਵਾਂ ਤੋਂ ਕਰਜਾ ਲੈ ਕੇ ਆਪਣਾ ਕੰਮ ਵਧੀਆ ਢੰਗ ਨਾਲ ਸ਼ੁਰੂ ਕਰ ਸਕਦੇ ਹਨ। ਸ: ਔਜਲਾ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦਾ ਮੁੱਖ ਕੰਮ ਡਿਫਾਲਟਰ ਕਿਸਾਨਾਂ ਨੂੰ ਕਰਜੇ ਤੋਂ ਰਾਹਤ ਦਿਵਾਉਣਾ ਹੈ। ਇਸ ਮੌਕੇ ਸ: ਔਜਲਾ ਵਲੋਂ ਸਹਿਕਾਰੀ ਸੰਸਥਾਵਾਂ, ਵੇਰਕਾ, ਮਾਰਕਫੈੱਡ, ਪੰਜਾਬ ਐਗਰੋ, ਸਹਿਕਾਰੀ ਬੈਂਕ ਅਤੇ ਹੋਰ ਵੱਖ ਵੱਖ ਬੈਂਕ ਹੈਲਪ ਗਰੁੱਪਾਂ ਵਲੋਂ ਲਗਾਏ ਗਏ ਸਟਾਲਾ ਦਾਂ ਨਿਰੀਖਣ ਵੀ ਕੀਤਾ।
ਇਸ ਤੋਂ ਪਹਿਲਾਂ ਸਹਾਹਿਕ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਬਰਜਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਬੈਂਕਾਂ ਵਲੋਂ ਚਲਾਈਆ ਜਾ ਰਹੀਆਂ ਕਰਜ਼ਾ ਸਕੀਮਾਂ , ਕਰਜ਼ਾ ਪੁਨਰਗੱਠਨ ਸਕੀਮ, ਅਤੇ ਦੰਡਤ ਵਿਆਜ ਮਾਫੀ ਸਕੀਮ ਬਾਰੇ ਵਿਸਥਾਰਪੂਰਪਕ ਚਾਨਣਾ ਪਾਇਆ। ਇਸ ਮੌਕੇ ਸ੍ਰੀਮਤੀ ਬਰਜਿੰਦਰ ਕੌਰ ਨੇ ਸ: ਔਜਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।
ਇਸ ਮੌਕੇੇ ਸ੍ਰੀ ਭੁਪਿੰਦਰਪ੍ਰੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਪ੍ਰੀਤ ਮਹਿੰਦਰ ਸਿੰਘ ਡੀ.ਜੀ.ਐਮ., ਸ: ਜਸਕਿਰਤ ਸਿੰਘ ਨੇ ਨੌਜਵਾਨ ਔਰਤਾਂ ਅਤੇ ਪੱਛੜੇ ਵਰਗਾਂ ਨੂੰ ਸਹਿਕਾਰਤਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਨੂੰ ਸਾਬਕਾ ਵਿਧਾਇਕ ਅਤੇ ਚੇਅਰਮੈਨ ਪਨਸੀਡ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ: ਰਾਜ ਕੰਵਲਪ੍ਰੀਤ ਸਿੰਘ ਲੱਕੀ, ਸ: ਜਗਬੀਰ ਸਿੰਘ ਕੋਟਲੀ, ਡਾਇਰੈਕਟਰ ਐਸ.ਏ.ਡੀ.ਬੀ, ਅਵਤਾਰ ਸਿੰਘ, ਸ: ਸਨਪ੍ਰੀਤ ਸਿੰਘ ਔਜਲਾ, ਸ: ਹਰਮਨ ਔਜਲਾ, ਸ: ਸੁਖਰਾਜ ਰੰਧਾਵਾ, ਸ੍ਰ: ਹਰਪ੍ਰੀਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਿਸਾਨ ਹਾਜ਼ਰ ਸਨ।
ਕੈਪਸ਼ਨ : 68ਵੇਂ ਸਰਬ ਭਾਰਤੀ ਸਹਿਕਾਰੀ ਦਿਵਸ ਸਮਾਗਮ ਦੌਰਾਨ ਸ੍ਰੀਮਤੀ ਬਰਜਿੰਦਰ ਕੌਰ ਸਸੰਦ ਮੈਂਬਰ ਸ: ਗੁਰਜੀਤ ਸਿੰਘ ਔਜਲਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਤਨ ਕਰਦੇ ਹੋਏ।
ਸਸੰਦ ਮੈਂਬਰ ਸ: ਗੁਰਜੀਤ ਸਿੰਘ ਔਜਲਾ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਚੇਅਰਮੈਨ ਪਨਸੀਡ