ਗਣਤੰਤਰ ਦਿਵਸ 2022 ਅਤੇ ਵਿਧਾਨ ਸਭਾ ਚੋਣਾਂ 2022 ਦੇ ਸੁਰੱਖਿਆ ਪ੍ਰਬੰਧਾਂ ਦੇ ਸਬੰਧੀ ਕੀਤੀ ਗਈ ਮੀਟਿੰਗ

ARUN KUMAR MITAL IPS
ਗਣਤੰਤਰ ਦਿਵਸ 2022 ਅਤੇ ਵਿਧਾਨ ਸਭਾ ਚੋਣਾਂ 2022 ਦੇ ਸੁਰੱਖਿਆ ਪ੍ਰਬੰਧਾਂ ਦੇ ਸਬੰਧੀ ਕੀਤੀ ਗਈ ਮੀਟਿੰਗ
ਫੇਸ 6 ਤੋਂ ਫੇਸ 11 ਤੱਕ ਕੱਢਿਆ ਗਿਆ ਫਲੈਗ ਮਾਰਚ
ਐਸ.ਏ.ਐਸ.ਨਗਰ 22 ਜਨਵਰੀ 2022
ਜਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਗਣਤੰਤਰ ਦਿਵਸ 2022 ਅਤੇ ਵਿਧਾਨ ਸਭਾ ਚੋਣਾਂ 2022 ਦੇ ਸੁਰੱਖਿਆ ਪ੍ਰਬੰਧਾਂ ਦੇ ਸਬੰਧ ਵਿੱਚ ਸ੍ਰੀ ਅਰੁਣ ਕੁਮਾਰ ਮਿੱਤਲ, ਆਈ.ਪੀ.ਐਸ, ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ, ਸਮੂਹ ਮੁੱਖ ਅਫਸਰ ਥਾਣਾ ਅਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀਆਂ ਨੇ ਭਾਗ ਲਿਆ।

ਹੋਰ ਪੜ੍ਹੋ :-ਬਰਨਾਲਾ ’ਚ ਵੱਖ-ਵੱਖ ਥਾਵਾਂ ’ਤੇ ਵੈਕਸੀਨੇਸ਼ਨ ਕੈਂਪ ਅੱਜ : ਉਪ ਮੰਡਲ ਮੈਜਿਸਟ੍ਰੇਟ

ਆਈ.ਜੀ. ਵੱਲੋਂ ਮੀਟਿੰਗ ਵਿੱਚ ਗਣਤੰਤਰ ਦਿਵਸ 2022 ਦੇ ਸਮਾਗਮ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਦੀ ਡਿਊਟੀਆਂ ਦੇ ਸਬੰਧ ਵਿੱਚ ਪੁਲਿਸ ਫੋਰਸ ਨੂੰ ਬਰੀਫ ਕੀਤਾ ਗਿਆ।
ਇਸ ਉਪਰੰਤ ਸ੍ਰੀ ਹਰਜੀਤ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਵੱਲੋਂ ਵੀ ਜਿਲਾ ਦੇ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰ ਥਾਣਾ ਨੂੰ ਡਿਊਟੀ ਸਬੰਧੀ ਬਰੀਫ ਕਰਦਿਆਂ ਹਦਾਇਤ ਕੀਤੀ ਗਈ ਕਿ ਚੋਣਾਂ ਦੇ ਮੱਦੇ ਨਜਰ ਜਿਲਾ ਦੀਆਂ ਹੱਦਾਂ ਪਰ ਲਗਾਏ ਗਏ ਇੰਟਰ ਸਟੇਟ ਨਾਕਿਆ ਨੂੰ ਗਜਟਿਡ ਪੁਲਿਸ ਅਫਸਰ ਖੁਦ ਸੁਪਰਵਾਈਜ ਕਰਨਗੇ, ਨਾਕਾਬੰਦੀ ਦੌਰਾਨ ਸੁਚੱਜੇ ਢੰਗ ਨਾਲ ਚੈਕਿੰਗ ਕਰਵਾਈ ਜਾਵੇ ਅਤੇ ਭੈੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ। ਇਸ ਮੀਟਿੰਗ ਤੋਂ ਬਾਅਦ ਮੋਹਾਲੀ ਸ਼ਹਿਰ ਵਿੱਚ ਐਸ.ਐਸ.ਪੀ. ਦੀ ਅਗਵਾਈ ਵਿੱਚ ਫੇਸ 6 ਤੋਂ ਲੈ ਕੇ ਫੇਸ 11 ਤੱਕ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਫਲੈਗ ਮਾਰਚ ਵਿੱਚ ਜਿਲ੍ਹੇ ਦੇ ਗਜਟਿਡ ਅਧਿਕਾਰੀ, ਮੁੱਖ ਅਫਸਰ ਥਾਣਾ ਅਤੇ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਭਾਗ ਲਿਆ।