ਬਜ਼ੁਰਗਾਂ ਦਾ ਸਨਮਾਨ ਤੇ ਦੇਖਭਾਲ ਸਾਡਾ ਧਰਮ ਤੇ ਸਮਾਜਿਕ ਜ਼ਿੰਮੇਵਾਰੀ -ਭੁੱਲਰ

_S. Ranveer Singh Bhullar
 ਬਜ਼ੁਰਗਾਂ ਦਾ ਸਨਮਾਨ ਤੇ ਦੇਖਭਾਲ ਸਾਡਾ ਧਰਮ ਤੇ ਸਮਾਜਿਕ ਜ਼ਿੰਮੇਵਾਰੀ -ਭੁੱਲਰ
ਵਿਧਾਇਕ ਨੇ ਬਜ਼ੁਰਗਾਂ ਦੇ ਜਨਮ ਦਿਨ ਸਬੰਧੀ ਸਮਾਗਮ ਵਿੱਚ ਕੀਤੀ ਸ਼ਿਰਕਤ
ਫਿਰੋਜ਼ਪੁਰ, 18 ਦਸੰਬਰ 2022 
ਸੀਨੀਅਰ ਸਿਟੀਜ਼ਨ ਕੌਂਸਲ ਫਿਰੋਜ਼ਪੁਰ ਵੱਲੋਂ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਵੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ. ਰਣਬੀਰ ਸਿੰਘ ਭੁੱਲਰ ਨੇ ਸਮਾਗਮ ਵਿੱਚ ਹਾਜ਼ਰ ਬਜ਼ੁਰਗਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਦਾ ਸਨਮਾਨ ਤੇ ਦੇਖਭਾਲ ਸਾਡਾ ਧਰਮ ਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਅਜੋਕੇ ਸਮੇਂ ਵਿੱਚ ਬੱਚਿਆਂ ਦੀ ਨੈਤਿਕ ਸਿਖਿਆ ਤੇ ਜ਼ੋਰ ਦੇਣ ਦੀ ਲੋੜ ਤਾਂ ਕਿ ਉਹ ਆਪਣੇ ਮਾਪਿਆਂ ਪ੍ਰਤੀ ਜ਼ਿੰਮੇਵਾਰ ਨੂੰ ਸਮਝਣ। ਉਨ੍ਹਾਂ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨਾਲ ਹਰ ਘੜੀ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਹੋਰ ਪੜ੍ਹੋ – ਵਾਰਡਨ ਸਰਵਿਸ, ਸਿਵਲ ਡਿਫੈਂਸ ਬਟਾਲਾ ਤੇ ਗ੍ਰੇਟਰ ਮੁੰਬਈ ਨੇ“”ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਕੀਤੀਆਂ ਵੀਚਾਰਾਂ

ਇਸ ਮੌਕੇ ਸ. ਭੁੱਲਰ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਉਨ੍ਹਾਂ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਅਵਸਰ ਤੇ ਹਿਮਾਂਸ਼ੂ, ਨੇਕ ਪਰਤਾਪ ਸਿੰਘ, ਰਾਜਪਾਲ ਸਿੰਘ, ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਪ੍ਰੇਮ ਨਾਥ ਸ਼ਰਮਾ ਤੇ ਚੇਅਰਮੈਨ ਮਦਨ ਲਾਲ ਤਿਵਾੜੀ ਸਮੇਤ ਵੱਡੀ ਗਿਣਤੀ ਵਿਚ ਬਜ਼ੁਰਗ ਹਾਜ਼ਰ ਸਨ।
Spread the love