ਪੈਨਸ਼ਨ ਅਦਾਲਤ ’ਚ 28 ਦਰਖ਼ਾਸਤਾਂ ਵਿਚਾਰੀਆਂ: ਸਿਮਰਪ੍ਰੀਤ ਕੌਰ
ਬਰਨਾਲਾ, 20 ਅਪ੍ਰੈਲ 2022
ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾਮੁਕਤ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਦਫਤਰ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੈਨਸ਼ਨ ਅਦਾਲਤ ਲਾਈ ਗਈ।
ਹੋਰ ਪੜ੍ਹੋ :- ਕਾਨੂੰਨੀ ਸਹਾਇਤਾ ਸਕੀਮ ਅਧੀਨ ਬੰਦੀਆਂ ਨੂੰ ਵਕੀਲਾਂ ਦੀਆਂ ਸੇਵਾਵਾਂ ਮੁਫਤ
ਇਸ ਮੌਕੇ ਐਸਡੀਐਮ ਤਪਾ ਕਮ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਸਿਮਰਪ੍ਰੀਤ ਕੌਰ ਦੀ ਪ੍ਰਧਾਨਗੀ ਵਿਚ ਲਾਈ ਪੈਨਸ਼ਨ ਅਦਾਲਤ ਵਿੱਚ ਕਰੀਬ 28 ਸ਼ਿਕਾਇਤਾਂ ਵਿਚਾਰੀਆਂ ਗਈਆਂ। ਮੈਡਮ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਪੈਨਸ਼ਨ ਅਦਾਲਤ ਹਰ ਸਾਲ ਵਿਸ਼ੇਸ਼ ਤੌਰ ’ਤੇ ਲਾਈ ਜਾਂਦੀ ਹੈ ਤਾਂ ਜੋ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਇੱਕੋ ਛੱਤ ਥੱਲੇ ਅਤੇ ਜਲਦ ਨਿਬੇੜਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਅਦਾਲਤ ਵਿਚ ਪੈਨਸ਼ਨਰਾਂ ਦੀਆਂ ਕਰੀਬ 28 ਸ਼ਿਕਾਇਤਾਂ ਵਿਚਾਰੀਆਂ ਗਈਆਂ, ਜਿਨਾਂ ਵਿਚੋਂ 2 ਸ਼ਿਕਾਇਤਾਂ ਅਕਾਊਂਟੈਂਟ ਜਨਰਲ ਪੰਜਾਬ ਦਫ਼ਤਰ ਨੂੰ ਜਲਦ ਨਿਬੇੜੇ ਲਈ ਭੇਜ ਦਿੱਤੀਆਂ ਗਈਆਂ ਹਨ। 5 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਅਤੇ 21 ਦਰਖ਼ਾਸਤਾਂ ਬੈਂਕਾਂ ਨੂੰ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਇਨਾਂ ਦਾ ਸਮਾਂਬੱਧ ਨਿਬੇੜਾ ਕੀਤਾ ਜਾ ਸਕੇ।
ਇਸ ਮੌਕੇ ਏਜੀ ਪੰਜਾਬ ਦਫਤਰ ਤੋਂ ਭੋਪਾਲ ਸਿੰਘ, ਕੁਲਦੀਪ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਬਖਸ਼ੀਸ਼ ਸਿੰਘ, ਜ਼ਿਲਾ ਖਜ਼ਾਨਾ ਅਫਸਰ ਜਗਤਾਰ ਸਿੰਘ, ਸਹਾਇਕ ਐਲਡੀਐਮ ਪਿਊਸ਼ ਗੋਇਲ, ਸੁਪਰਡੈਂਟ ਬਲਵਿੰਦਰ ਕੌਰ ਤੇ ਬ੍ਰਾਂਚ ਇੰਚਾਰਜ ਸੀਤਾ ਰਾਮ ਹਾਜ਼ਰ ਸਨ।