ਸੇਵਾ ਮੁਕਤੀ ਤੇ ਵਿਸ਼ੇਸ਼ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਖੋਸਲਾ

RAJ KUMAR KHOSLA
ਸੇਵਾ ਮੁਕਤੀ ਤੇ ਵਿਸ਼ੇਸ਼ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਖੋਸਲਾ

ਰੂਪਨਗਰ 30 ਦਸੰਬਰ 2021  

ਸ੍ਰੀ ਰਾਜ ਕੁਮਾਰ ਖੋਸਲਾ ਦਾ ਜਨਮ ਪਿਤਾ ਚੁਹੜੂ ਰਾਮ ਅਤੇ ਮਾਤਾ ਸ੍ਰੀਮਤੀ ਵਿਦਿਆ ਦੇਵੀ ਦੇ ਘਰ ਮਿਤੀ 25-12-1963 ਪਿੰਡ ਹਿਆਤਪੁਰ ਡਾਕਖਾਨਾ ਨੂਰਪੁਰਬੇਦੀ ਵਿਖੇ ਹੋਇਆ । ਸ੍ਰੀ ਰਾਜ ਕੁਮਾਰ ਖੋਸਲਾ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਹਿਆਤਪੁਰ ਤੋ ਕੀਤੀ ਤੇ ਦਸਵੀਂ ਸਾਲ ਮਾਰਚ 1980 ਵਿੱਚ ਸਰਕਾਰੀ ਹਾਈ ਸਕੂਲ ਕਰਤਾਰਪੁਰ ਤੋ ਕੀਤੀ ।

ਹੋਰ ਪੜ੍ਹੋ :-ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਵਾਧੂ ਚਾਰਜ।

ਉਸ ਉਪਰੰਤ ਸਾਲ 1983 ਤਿੰਨ ਸਾਲਾ ਡਿਪਲੋਮਾ ਇਨ ਇਲੇੈਕਟ੍ਰੀਕਲ ਇੰਜੀ.ਰਾਮਗੜੀਆ ਪੋਲੀਟੇੈਕਨਿਲ ਫਗਵਾੜਾ ਤੋ ਕੀਤਾ ।

ਸ੍ਰੀ ਰਾਜ ਕੁਮਾਰ ਖੋਸਲਾ ਨੇ ਗਰੀਬ ਪਰਿਵਾਰ ਚੋ ਉਠ ਕੇ ਉਚ ਸਿੱਖਿਆ ਹਾਸਲ ਕੀਤੀ । ਮਾਤਾ ਪਿਤਾ ਦੀ ਨੇਕ ਕਮਾਈ ਅਤੇ ਮਿਹਨਤ ਸਦਕਾ ਉਨ੍ਹਾਂ ਨੇ ਜੂਨ 1985 ਵਿੱਚ ਸਰਕਾਰੀ ਸੇਵਾ ਬਤੌਰ ਵੋਕੇਸਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣਧੀਰ ਜਿਲਾ ਕਪੂਰਥਲਾ ਤੋ ਸੁਰੂ ਕੀਤੀ । ਉਸ ਉਪਰੰਤ ਸ.ਸ.ਸ.ਸ ਬਸੀ ਬਠਾਣਾ ਅਤੇ ਸਾਲ 1987 ਵਿੱਚ ਸ.ਸ.ਸ.ਸ ਨੰਗਲ ਵਿਖੇ ਸੇਵਾ ਨਿਭਾਈ ।

ਇਨਾਂ ਨੂੰ 23 ਸਾਲ ਦੀ ਨੌਕਰੀ ਉਪਰੰਤ ਸਿੱਖਿਆ ਵਿਭਾਗ ਵੱਲੋ ਮਿਤੀ 23-12-2009 ਤੋ ਬਤੌਰ ਪ੍ਰਿੰਸੀਪਲ ਪਦ ਉਨਤ ਕੀਤਾ ਗਿਆ । ਸਾਲ 2017 ਵਿੱਚ ਇਨ੍ਹਾਂ ਨੇ ਬਤੌਰ ਜਿਲ੍ਹਾ ਸਿੱਅਿਾ ਅਫਸਰ (ਐਲੀਮੈਟਰੀ ਸਿੱਖਿਆ) ਰੂਪਨਗਰ ਵਿਖੇ ਸੇਵਾ ਨਿਭਾਈ ਤੇ ਉਸ ਉਪਰੰਤ ਸ.ਸ.ਸ.ਸ ਧਮਾਣਾ (ਰੂਪਨਗਰ) ਵਿਖੇ ਸੇਵਾ ਨਿਭਾਈ।ਇਨ੍ਹਾਂ ਦੀ ਸੇਵਾ ਅਤੇ ਇਮਾਨਦਾਰੀ ਸਦਕਾ ਵਿਭਾਗ ਵੱਲੋ ਇਨ੍ਹਾਂ ਨੇ ਮਿਤੀ 11-05-2020 ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਵਿਖੇ ਜੁਆਇੰਨ ਕੀਤਾ । ਬਤੌਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਇਨ੍ਹਾਂ ਨੈ ਜਿਲ੍ਹੇ ਦੇ ਸਰਕਾਰੀ ਸਕੂਲਾਂ  ਦਾ ਸਿੱਖਿਆ ਦਾ ਮਿਆਰ ਉਚਾ ਚੁੱਕਿਆ।

ਜਿਸ ਦੀ ਬਦੋਲਤ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੀ ਗਿਣਤੀ ਵਿੱਚ ਵਾਧਾ ਹੋਇਆ । ਬਤੌਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਦੇ ਸਮੇ ਕਾਲ ਦੌਰਾਨ ਜਿਲ੍ਹੇ ਦੇ ਸਮੂਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਮਨੋਬਲ ਵੀ ਉਚਾ ਕੀਤਾ । ਇਨਾਂ ਦੀ ਰਹਿਨੁਮਾਈ ਅਤੇ ਜਿਲ੍ਹੇ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਜਿਲ੍ਹਾ ਰੂਪਨਗਰ ਲਗਾਤਾਰ ਦੋ ਸਾਲ ਦਸਵੀ ਅਤੇ ਬਾਰਵੀ ਜਮਾਤ ਦੇ ਨਤੀਜੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ।

ਉਹਨਾ ਨੂੰ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਵਿਸ਼ੇਸ਼ ਤੌਰ ਤੇ ਸ਼ਾਨਦਾਰ ਸੇਵਾਵਾਂ ਕਾਰਨ ਸਨਮਾਣਿਤ ਵੀ ਕੀਤਾ ਗਿਆ ਹੈ। ਅੱਜ ਮਿਤੀ 31-12-2021 ਨੂੰ ਆਪਣੀ ਸੇਵਾ ਮੁਕਤੀ ਦੇ ਦਿਨ ਸ੍ਰੀ ਰਾਜ ਕੁਮਾਰ ਖੋਸਲਾ ਨੇ ਆਪਣੇ ਵੱਲੋ ਸਾਰੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਸਮੁੱਚੀ ਪੜ੍ਹੋ ਪੰਜਾਬ ਤੇ ਪੜਾਓ ਪੰਜਾਬ ਟੀਮ, ਸਿੱਖਿਆ ਸੁਧਾਰ ਟੀਮ ਅਤੇ ਖਾਸ ਤੌਰ ਤੇ ਆਪਣੇ ਦਫਤਰੀ ਕਾਮਿਆਂ ਦਾ ਤਹਿ ਦਿਲੋ ਧੰਨਵਾਦ ਕੀਤਾ ।

ਫੋਟੋ : ਰਾਜ ਕੁਮਾਰ ਖੋਸਲਾ

Spread the love