ਕੰਮਾਂ ਵਿਚ ਤੇਜ਼ੀ ਲਿਆਉਣ ਲਈ ਜ਼ੋਨਲ ਕਮਿਸ਼ਨਰ ਨੇ ਲਿਆ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ

Zonal Commissioner Dr. Poonampreet Kaur
 ਕੰਮਾਂ ਵਿਚ ਤੇਜ਼ੀ ਲਿਆਉਣ ਲਈ ਜ਼ੋਨਲ ਕਮਿਸ਼ਨਰ ਨੇ ਲਿਆ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ
ਜ਼ੋਨਲ ਕਮਿਸ਼ਨਰ ਨੇ ਠੇਕੇਦਾਰਾਂ ਨਾਲ ਮੀਟਿੰਗ ਕਰ ਤੈਅ ਸਮੇਂ ਵਿਚ ਵਿਕਾਸ  ਕਾਰਜ਼ਾਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
ਚੱਲ ਰਹੇ ਵਿਕਾਸ ਕਾਰਜ਼ਾਂ ਵਿਚ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਵਰਤਿਆ ਜਾਵੇ ਮਟੀਰੀਅਲ : ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ

ਲੁਧਿਆਣਾ 25 ਅਪ੍ਰੈਲ 2022

ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੀਆਂ ਸੜਕਾਂ ਦੇ ਚੱਲ ਰਹੇ ਵਿਕਾਸ ਕੰਮਾਂ ਨੂੰ ਤੈਅ ਸਮੇਂ ਵਿਚ ਪੂਰਾ ਕਰਵਾਉਣ ਅਤੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਸੋਮਵਾਰ ਨੂੰ ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ ਨੇ ਬੀ ਐਂਡ ਆਰ ਸ਼ਾਖਾ ਦੇ ਅਫਸਰਾਂ ਅਤੇ ਸਬੰਧਤ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਉਨ੍ਹਾਂ ਸਾਫ਼ ਕੀਤਾ ਕਿ ਜ਼ੋਨ ਅਧੀਨ ਆਉਂਦੇ ਇਲਾਕਿਆਂ ਵਿਚ ਚੱਲ ਰਹੇ ਵਿਕਾਸ ਕੰਮਾਂ ਦੀ ਜਿੱਥੇ ਕੁਆਲਿਟੀ ਵਿੱਚ ਸਮਝੌਤਾ ਨਹੀਂ ਕੀਤਾ ਜਾ ਸਕਦਾ ਉਥੇ ਮੁੜ ਤੋਂ ਬਣਾਈਆਂ ਜਾ ਰਹੀਆਂ ਸਬੰਧਤ ਸੜਕਾਂ ਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਚਲਾਉਣ ਲਈ ਬਦਲਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਕੀਤਾ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ

ਬੀ ਐਂਡ ਆਰ ਸ਼ਾਖਾ ਦੇ ਅਫਸਰਾਂ ਅਤੇ ਠੇਕੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡਾ ਪੂਨਮਪ੍ਰੀਤ ਕੌਰ ਨੇ ਕਾਰਜਕਾਰੀ ਇੰਜਨੀਅਰ ਰਾਕੇਸ਼ ਕੁਮਾਰ ਸਿੰਗਲਾ, ਸਹਾਇਕ ਇੰਜਨੀਅਰ ਭੁਪਿੰਦਰ ਸਿੰਘ ਗਰੇਵਾਲ, ਸਹਾਇਕ ਇੰਜਨੀਅਰ ਸੰਦੀਪ ਚੌਧਰੀ ਨੂੰ ਨਾਲ ਲੈ ਕੇ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੀ ਪੁਰਾਣੀ ਜੀਟੀ ਰੋਡ ਅਤੇ ਗਿੱਲ ਰੋਡ ਦੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਸਭ ਤੋਂ ਪਹਿਲਾਂ ਜ਼ੋਨਲ ਕਮਿਸ਼ਨਰ ਬੀ ਐਂਡ ਆਰ ਸ਼ਾਖਾ ਦੀ ਟੀਮ ਨੂੰ ਨਾਲ ਲੈ ਕੇ ਪੁਰਾਣੀ ਜੀਟੀ ਰੋਡ ਤੇ ਬਣੇ ਰੈਣ ਬਸੇਰੇ ਕੋਲ ਪੁੱਜੇ ਜਿੱਥੇ ਉਨ੍ਹਾਂ ਮੌਕੇ ਤੇ ਜਿੱਥੇ ਉਨ੍ਹਾਂ ਐੱਸ ਡੀ ਬੀ ਸੀ ਨਾਲ ਮੁੜ ਤੋਂ ਬਣਾਈ ਜਾਣ ਵਾਲੀ ਸੜਕ ਪਾਰਕਾਂ  ਅਤੇ ਗ੍ਰੀਨ ਬੈਲਟ ਦੇ ਹਾਲਾਤਾਂ ਨੂੰ ਦੇਖਿਆ ਇਸ ਦੌਰਾਨ ਉਨ੍ਹਾਂ ਮੌਕੇ ਤੋਂ ਹੀ ਅਪੈਕਸ ਬਿਲਡਰ ਨੂੰ ਸਾਰਾ ਕੰਮ ਟੈਂਡਰ ਦੀਆਂ ਤੈਅ ਸ਼ਰਤਾਂ ਮੁਤਾਬਕ ਅਤੇ ਤੈਅ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਉਨ੍ਹਾਂ ਸੜਕ ਦੀ ਰੀਕਾਰਪੇਟਿੰਗ ਦੌਰਾਨ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਡਾ ਪੂਨਮ ਪ੍ਰੀਤ ਕੌਰ ਗਿੱਲ ਰੋਡ ਸਥਿਤ ਜੀਐੱਨਈ ਕਾਲਜ ਦੇ ਗੇਟ ਤੇ ਪੁੱਜੇ ਜਿੱਥੇ ਉਨ੍ਹਾਂ ਲੀਨ ਕੰਕਰੀਟ ਦੇ ਰੁਕੇ ਕੰਮ ਸਬੰਧੀ ਠੇਕੇਦਾਰ ਨੂੰ ਸਵਾਲ ਕੀਤਾ ਜਿਸ ਤੇ ਟਰਮੈਕ ਰੋਡ ਐਂਡ ਰੂਫ ਬਿਲਡਰਜ਼ ਦੇ ਮਾਲਕ ਨੇ ਜ਼ੋਨਲ ਕਮਿਸ਼ਨਰ ਨੂੰ ਬੀਤੇ ਦਿਨਾਂ ਤੋਂ ਮਾਈਨਿੰਗ ਦੀ ਚੱਲ ਰਹੀ ਸਮੱਸਿਆ ਸਬੰਧੀ ਜਾਣਕਾਰੀ ਦਿੱਤੀ ਜਿਸ ਤੇ ਜ਼ੋਨਲ ਕਮਿਸ਼ਨਰ ਨੇ ਲੀਨ ਕੰਕਰੀਟ ਦੇ ਕੰਮ ਨੂੰ ਮੰਗਲਵਾਰ ਤੋਂ ਮੁੜ ਸ਼ੁਰੂ ਕਰਨ ਦੀ ਸਖ਼ਤ ਹਦਾਇਤ ਦਿੱਤੀ ਜਿਸ ਤੋਂ ਬਾਅਦ ਸਬੰਧਤ ਠੇਕੇਦਾਰ ਨੇ ਮੰਗਲਵਾਰ ਸਵੇਰ ਤੋਂ ਮੁੜ ਲੀਨ ਕੰਕਰੀਟ ਦੇ ਰਹਿੰਦੇ ਕੰਮ ਨੂੰ ਸ਼ੁਰੂ ਕਰਨ ਦਾ ਭਰੋਸਾ ਦਿੱਤਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਨ ਅਧੀਨ ਆਉਂਦੀਆਂ ਮੁੱਖ ਸੜਕਾਂ ਜਿਨ੍ਹਾਂ ਤੇ ਵਿਕਾਸ ਦੇ ਕੰਮ ਚੱਲ ਰਹੇ ਹਨ ਤੇ ਟ੍ਰੈਫਿਕ ਸਮੱਸਿਆ ਸਬੰਧੀ ਜਾਣਕਾਰੀ ਜਿਸ ਤੋਂ ਬਾਅਦ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਗੀਰਾਂ ਨੂੰ ਨਿਜਾਤ ਦਿਵਾਉਣ ਅਤੇ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਅੱਜ ਉਨ੍ਹਾਂ ਪੁਰਾਣੀ ਜੀਟੀ ਅਤੇ ਗਿੱਲ ਰੋਡ ਦੀਆਂ ਸੜਕਾਂ ਤੇ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਬੀ ਐਂਡ ਆਰ ਸ਼ਾਖਾ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਹਾਲਾਤਾਂ ਦੀ ਜਾਣਕਾਰੀ ਲਈ ਜਿਸ ਤੋਂ ਬਾਅਦ ਉਹ ਖੁਦ ਬੀ ਐਂਡ ਆਰ ਸ਼ਾਖਾ ਦੇ ਕਾਰਜਕਾਰੀ ਇੰਜਨੀਅਰ ਰਾਕੇਸ਼ ਸਿੰਗਲਾ ਸਹਾਇਕ ਇੰਜਨੀਅਰ ਭੁਪਿੰਦਰ ਸਿੰਘ ਗਰੇਵਾਲ ਅਤੇ ਸਹਾਇਕ ਇੰਜਨੀਅਰ ਸੰਦੀਪ ਚੌਧਰੀ ਨੂੰ ਨਾਲ ਲੈਕੇ ਦੋਨੋਂ ਸੜਕਾਂ ਦੇ ਚੱਲ ਰਹੇ ਕੰਮਾਂ ਨੂੰ ਚੈੱਕ ਕੀਤਾ ਇਸ ਦੌਰਾਨ ਉਨ੍ਹਾਂ ਮੌਕੇ ਤੋਂ ਸਬੰਧਤ ਠੇਕੇਦਾਰਾਂ ਅਤੇ ਬੀ ਐਂਡ ਆਰ ਸ਼ਾਖਾ ਦੇ ਅਫਸਰਾਂ ਨੂੰ ਚੱਲ ਰਹੇ ਕੰਮਾਂ ਨੂੰ ਟੈਂਡਰ ਦੀਆਂ ਤੈਅ ਸ਼ਰਤਾਂ ਅਤੇ ਤੈਅ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਉਨ੍ਹਾਂ ਕਿਹਾ ਕਿ ਜ਼ੋਨ ਅਧੀਨ ਆਉਂਦੇ ਇਲਾਕਿਆਂ ਵਿਚ ਚੱਲ ਰਹੇ ਵਿਕਾਸ ਕੰਮ ਵਧੀਆ ਕਵਾਲਟੀ ਦੇ ਨਾਲ ਨਾਲ ਤੈਅ ਸਮੇਂ ਵਿਚ ਪੂਰਾ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ ਜਿਸ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ।

Spread the love