ਐਸ.ਏ.ਐਸ.ਨਗਰ 3 ਅਪ੍ਰੈਲ :-
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸਿਕਾ ਜੈਨ ਵੱਲੋਂ ਦਿਤੇ ਗਏ ਨਿਰਦੇਸ਼ਾਂ ਤੋਂ ਬਾਅਦ ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਨੇਂ ਵੱਖ ਵੱਖ ਥਾਵਾਂ ਤੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ
ਸਰਕਾਰੀ ਬੁਲਾਰੇ ਅਨੁਸਾਰ ਸ਼੍ਰੀਮਤੀ ਸਰਬਜੀਤ ਕੌਰ ਨੇਂ ਬਨੂੰੜ ਅਤੇ ਭਾਗੋਮਾਜਰਾ ਮੰਡੀਆਂ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹਿਆ ਖਰੀਦ ਬਾਰੇ ਸਰਗਰਮੀਆਂ ਦਾ ਮੁਆਨਾ ਕੀਤਾ I
ਸ੍ਰੀ ਗੁਰਮਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਬਨੂੜ ਅਤੇ ਪ੍ਰਦੀਪ ਸ਼ਰਮਾ ਸਕੱਤਰ ਮਾਰਕੀਟ ਕਮੇਟੀ ਭਾਗੋਮਾਜਰਾ ਨੇ ਦੱਸਿਆ ਕਿ ਉਹਨਾਂ ਨੇ ਮੰਡੀਆਂ ਵਿੱਚ ਬਣਦੇ ਪੁਖਤਾ ਪ੍ਰਬੰਧ ਕਰ ਲਏ ਹਨ | ਜਿਨ੍ਹਾਂ ਵਿੱਚ ਫੜਾਂ ਦੀ ਸਫਾਈ, ਕਿਸਾਨਾਂ ਲਈ ਛਾਂ, ਪੀਣ ਦਾ ਪਾਣੀ ਢੋਆ-ਢੁਆਈ ਵਗੈਰਾ ਸ਼ਾਮਲ ਹਨ। ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਇਸ ਸੀਜਨ ਦੌਰਾਨ ਲਗਭਗ 22000 ਐਮ.ਟੀ. ਕਰਕ ਦੀ ਮੰਡੀ ਬਨੂੜ ਅਤੇ ਲਗਭਗ 50 ਐਮ.ਟੀ, ਭਾਗੋਮਾਜਰਾ ਅਤੇ 2500 ਐਮ.ਟੀ. ਮੰਡੀ ਸਨੋਟਾਂ ਵਿੱਚ ਆਮਦ ਆਉਣ ਦੀ ਸੰਭਾਵਨਾ ਹੈ।
ਸ੍ਰੀ ਪੁਨੀਤ ਕੁਮਾਰ ਜੈਨ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬਨੂੰੜ ਨੇ ਦੱਸਿਆ ਕਿ ਸਾਰੇ ਆੜ੍ਹਤੀਆਂ ਕੋਲ ਪਾਵਰ ਕਲੀਨਰ, ਤਰਪਾਲਾ, ਜਨਰੇਟਰ ਵਡੇਰਾ ਉਪਲਬਧ ਹਨ। ਇਸ ਮੀਟਿੰਗ ਵਿੱਚ ਸ੍ਰੀ ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਨੂੰੜ, ਸ੍ਰੀ ਦੀਪਕ ਜਿਨ੍ਹਾਂ ਨਿਰੀਖਕ ਪਨਗ੍ਰੇਨ, ਆੜਤੀ ਸ੍ਰੀ ਸੁਰਿੰਦਰ ਜੈਨ, ਪਰਮਜੀਤ ਪਾਸੀ, ਅਮਿਤ ਜੈਨ, ਅਰਵਿੰਦ ਬਾਂਸਲ ਦੋਨੀ ਅਤੇ ਰਾਮ ਕਿਸ਼ਨ ਵਗੈਰਾ ਹਾਜ਼ਰ ਆਏ।