ਅਜਾਦੀ ਦਾ ਅਮ੍ਰਿਤ ਮਹਾਂ ਉਤਸਵ
ਰੂਪਨਗਰ 15 ਜੂਨ 2021
ਅਜਾਦੀ ਦੇ ਅਮ੍ਰਿਤ ਮਹਾਂ- ਉਤਸਵ ਦੇ ਮੋਕੇ ਤੇ ਜੰਗਲੀ ਜੀਵ ਮੰਡਲ ਰੂਪਨਗਰ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ‘Wondrous Wetlands- Punjab da Amrit’ 15 ਜੂਨ 2021 ਨੂੰ ਵੈਬੀਨਾਰ ਕਰਵਾਇਆ ਗਿਆ।
ਇਸ ਤਿੰਨ ਦਿਨ ਦੇ ਪ੍ਰੋਗਰਾਮ ਦੇ ਪਹਿਲੇ ਦਿਨ ਵੈਬੀਨਾਰ ਦੇ ਬੁਲਾਰਿਆਂ ਵੱਲੋਂ ਪੰਜਾਬ ਦੀਆਂ ਜਲਗਾਹਾਂ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪ੍ਰਤੀ ਯੋਗੀਆਂ ਨੇ ਹਿੱਸਾ ਲਿਆ। ਸ਼੍ਰੀ ਗਨਾਨਾ ਪ੍ਰਕਾਸ਼ , ਵਣ ਪਾਲ ਸ਼ਿਵਾਲਿਕ ਸਰਕਲ (ਜੰ: ਜੀਵ) ਪੰਜਾਬ ਵੱਲੋਂ ਵੀ ਇਹ ਸੈਮੀਨਾਰ ਅਟੈਂਡ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਪਹਿਲੇ ਬੁਲਾਰੇ ਡਾ: ਨਿਲੀਮਾ ਜੈਰਥ, ਵੱਲੋਂ ਪੰਜਾਬ ਦੀਆਂ ਰਾਮਸਰ ਸਾਈਟ ਦੇ ਸਬੰਧ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ ਜੋ ਕਿ Director General of Pushpa Gujral Science City, Advisor Env to Department of Water Supply Sanitation,GoP for World Bank Projects,Member Expert of Comm. National Biodiversity Authority per NGT order for PBR EvaluationFormer, Executive Director at Punjab State Council For Science And Technology, FounderMember Secretary of Punjab Biodiversity Board,Punjab State Innovation Council as well as Former Chairperson of State Expert Appraisal Committee.
ਮਿਸ ਗਿਤਾਂਜਲੀ ਕਨਵਰ ਮੈਂਬਰ ਡਬਲਿਊ. ਡਬਲਿਊ. ਐਫ. ਵੱਲੋਂ ਜਲਗਾਹਾਂ ਵਿੱਚ ਰਹਿਣ ਵਾਲੇ ਜਾਨਵਰਾਂ ਬਾਰੇ ਆਪਣੇ ਜਰੂਰੀ ਵਿਚਾਰ ਸਾਂਝੇ ਕੀਤੇ ਗਏ।
ਡਾ: ਮੋਨਿਕਾ ਯਾਦਵ, ਆਈ. ਐਫ. ਐਸ. ਵਣ ਮੰਡਲ ਅਫਸਰ (ਜੰ: ਜੀਵ), ਰੂਪਨਗਰ ਵੱਲੋਂ ਵੈਬੀਨਾਰ ਅਟੈਂਡ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਾਤਾਵਰਣ ਸਬੰਧੀ ਆਪਣੇ ਪੋਜਟਿਵ ਵਿਚਾਰ ਸਾਹਮਣੇ ਰੱਖੇ ਗਏ।
ਇਸ ਵੈਬੀਨਾਰ ਵਿੱਚ ਹਿੱਸਾ ਲੈਣ ਲਈ 11 AM joining the zoom Meeting ID: 543 906 0643, Passcode: RADON ਤੇ ਜੁਆਇਨ ਕਰੋ।
ਇਸ ਸੈਮੀਨਾਰ ਦੇ ਨਾਲ-ਨਾਲ ਵਿਭਾਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਜਿਸ ਵਿੱਚ ਕਹਾਣੀ ਸੁਨਾਉਣਾ (ਜਮਾਤ ਛੇਵੀਂ ਤੱਕ), ਮਾਡਲ ਮੇਕਿੰਗ (ਜਮਾਤ 7 ਤੋਂ 9 ਤੱਕ) ਅਤੇ ਪ੍ਰੈਜੈਂਟੇਸ਼ਨ/ ਰਾਈਟ ਅੱਪ (ਜਮਾਤ 10 ਤੋਂ 12 )। ਜਿਸ ਦਾ ਵਿਸ਼ਾ Your Action Plan for Natural Resources’ ਹੈ, ਵਿਦਿਆਰਥੀਆਂ ਵੱਲੋਂ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਆਪਣਾ ਨਾਂ ਈ ਮੇਲ [email protected] ਅਤੇ [email protected] 17 ਜੂਨ 2021 ਨੂੰ 11 ਵਜੇ ਤੱਕ ਭੇਜ ਦਿੱਤਾ ਜਾਵੇ। ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।