ਵਣ ਮੰਡਲ ਅਫਸਰ (ਜੰ: ਜੀਵ), ਰੂਪਨਗਰ ਵੱਲੋਂ ਵਾਤਾਵਰਣ ਦਿਵਸ ਦੇ ਮੋਕੇ ਤੇ Ecosystem Restoration’ ਦੇ ਸਬੰਧ ਵਿੱਚ Virtual Seminar ਕਰਵਾਇਆ ਗਿਆ।

ਰੂਪਨਗਰ 5 ਜੂਨ 2021
ਵਣ ਮੰਡਲ ਅਫਸਰ (ਜੰ: ਜੀਵ), ਰੂਪਨਗਰ ਵੱਲੋਂ ਵਾਤਾਵਰਣ ਦਿਵਸ ਦੇ ਮੋਕੇ ਤੇ Ecosystem Restoration’ ਦੇ ਸਬੰਧ ਵਿੱਚ ਮਿਤੀ 5 ਜੂਨ 2021 ਨੂੰ Virtual Seminar ਕਰਵਾਇਆ ਗਿਆ।
Virtual Seminar ਸ਼ੁਰੂ ਹੋਣ ਤੇਂ ਪਹਿਲਾਂ ਸਵੇਰੇ ਜੰਗਲੀ ਜੀਵ ਵਿਭਾਗ ਰੂਪਨਗਰ ਵੱਲੋਂ ਸਦਾਵਰਤ ਨੇਚਰ ਟਰੇਲ ਵਿੱਚ ਬੂਟੇ ਲਗਾਏ ਗਏ ਅਤੇ ਵਾਤਾਵਰਣ ਦਿਵਸ ਸਬੰਧੀ ਥੀਮੈਟਿਕ ਟੋਪੀਆਂ ਵੰਡੀਆਂ ਗਈਆ।
ਇਸ ਸੈਮੀਨਰ ਵਿੱਚ 300 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ , ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਵਾਤਾਵਰਣ ਪ੍ਰੇਮੀ, ਅਤੇ ਹੋਰ ਲੇਕਾਂ ਵੱਲੋਂ ਹਿੱਸਾ ਲਿਆ ਗਿਆ। ਸ਼੍ਰੀ ਗਨਾਨਾ ਪ੍ਰਕਾਸ਼ ਵਣ ਪਾਲ (ਜੰ:ਜੀਵ), ਸ਼ਿਵਾਲਿਕ ਸਰਕਲ, ਪੰਜਾਬ, ਐਸ.ਏ.ਐਸ. ਨਗਰ ਪੰਜਾਬ ਵੱਲੇਂ ਵੀ ਇਹ ਸੈਮੀਨਾਰ ਅਟੈਂਡ ਕੀਤਾ ਗਿਆ। 3 ਘੰਟੇ ਦੇ ਇਸ ਸੈਮੀਨਾਰ ਵਿੱਚ ਇਮਿਉਨੋਲੋਜੀ, ਜੰਗਲੀ ਜੀਵ ਰੈਸਕਿਉ ਅਤੇ ਜੈਵਿਕ ਵਿਭਿੰਨਤਾ, ਵਾਤਾਵਰਣ ਆਦਿ ਦੇ ਖੇਤਰਾਂ ਵਿੱਚ ਤਜੁਰਬੇਕਾਰ ਮਾਹਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਵੱਲੋਂ ਇਸ ਸਬੰਧੀ ਆਪਣੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪ੍ਰਤੀਯੋਗੀਆਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਪ੍ਰਜਾਤੀਆਂ ਸਬੰਧੀ ਆ ਰਹੀਆਂ ਸਮੱਸਿਆਵਾਂ ਸੇਧ ਦਿੱਤੀ ਗਈ। ਇਸ ਸੈਮੀਨਰ ਵਿੱਚ ਈਕੋਸਿਸਟਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਜਰੂਰੀ ਜਾਣਕਾਰੀ ਦਿੱਤੀ ਗਈ।
ਤਜੁਰਬੇਕਾਰ ਬੁਲਾਰਿਆਂ ਡਾ: ਨਰੇਸ਼ ਰਾਖਾ, ਡਾ: ਸੁਮਿਤ ਡੂਕੀਆ, ਕਰਨਲ ਡਾ: ਨਵਾਜ ਸ਼ਰੀਫ ਅਤੇ ਡਾ: ਫੈਜ ਅਹਿਮਦ ਖੁਦਸਰ ਵੱਲੋੰ ਵੱਖ- ਵੱਖ ਵਿਸ਼ਿਆ ਜਿਵੇਂ ਕਿ “ਵਾਤਾਵਰਣ ਨੂੰ ਕੋਣ ਰਿਸਟੋਰ ਕਰਦਾ ਹੈ”? ਚਮਗਿੱਦੜਾਂ ਅਤੇ ਉਨਾਂ ਦਾ ਸਾਡੇ ਈਕੋਸਿਸਟਮ ਵਿੱਚ ਕੀ ਰੋਲ ਹੈ, ਜੰਗਲੀ ਜੀਵ ਨਿਰਭਰਤਾ ਅਤੇ ਵਾਤਾਵਰਣ ਸਬੰਧੀ ਬਹਾਲੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਡਾ: ਮੋਨਿਕਾ ਯਾਦਵ ਵਣ ਮੰਡਲ ਅਫਸਰ (ਜੰ: ਜੀਵ), ਰੂਪਨਗਰ ਜੋ ਕਿ ਇਸ ਸੈਮੀਨਾਰ ਦੇ ਸੰਚਾਲਕ ਹਨ, ਉਨਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ, ਉਨਾਂ ਦਾ ਧੰਨਵਾਦ ਕੀਤਾ ਗਿਆ। ਉਨਾਂ ਵੱਲੋਂ ਗਾਂਧੀ ਜੀ ਦੇ ਬੋਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਦਰਤ ਸਾਡੀਆਂ ਜਰੂਰਤਾਂ ਪੂਰੀਆਂ ਕਰਨ ਲਈ ਹੈ ਨਾ ਕਿ ਸਾਡਾ ਲਾਲਚ। ਉਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਸਾਡੇ ਵੱਲੇਂ ਕੁਦਰਤੀ ਸਾਧਨਾ ਨੂੰ ਬਚਾਉਣ ਲਈ ਰੋਜਾਨਾ ਆਪਣਾ ਯੋਗਦਾਨ ਪਾਇਆ ਜਾਵੇ।
ਇਸ ਮੋਕੇ ਤੇ ਸਟੋਰੀ ਮੇਕਿੰਗ, ਵੀਡਿਆ ਮੋਕਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 100 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ, ਜਿਸ ਸਬੰਧੀ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ।

Spread the love