ਆਈ.ਓ.ਐਲ ਨੇ ਜ਼ਿਲ੍ਹਾ ਬਰਨਾਲਾ ਦੇ 300 ਟੀ.ਬੀ. ਮਰੀਜ਼ਾਂ ਦਾ ਜ਼ਿੰਮਾ ਚੁੱਕਿਆ
ਬਰਨਾਲਾ, 4 ਜਨਵਰੀ 2023
ਆਈ.ਓ.ਐਲ ਕੈਮੀਕਲ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਨੇ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਟੀ.ਬੀ. ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ 9 ਲੱਖ ਰੁਪਏ ਦਾਨ ਕੀਤੇ।ਆਈ.ਓ.ਐਲ ਦੀ ਟੀਮ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ 9 ਲੱਖ ਰੁਪਏ ਦਾ ਦਾਨ ਚੈੱਕ ਸੌਂਪਿਆ। ਕੰਪਨੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈ.ਓ.ਐਲ ਟੀ.ਬੀ. ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈ.ਓ.ਐਲ ਵਲੋਂ ਗੋਦ ਲਏ ਗਏ 300 ਟੀ.ਬੀ. ਦੇ ਮਰੀਜ਼ਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਨ੍ਹਾਂ ਫੰਡਾਂ ਦੀ ਵਰਤੋਂ ਕਰਕੇ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਪ੍ਰੋਜੈਕਟ ਵਿੱਚ ਸਿਹਤ ਵਿਭਾਗ ਵੀ ਮਦਦ ਕਰੇਗਾ।
ਹੋਰ ਪੜ੍ਹੋ – ਭਾਸ਼ਾ ਵਿਭਾਗ ਵਲੋਂ ਜਨਵਰੀ ਮਹੀਨੇ ਤੋਂ ਉਰਦੂ ਕੋਰਸ ਕੀਤਾ ਜਾ ਰਿਹਾ ਸ਼ੁਰੂ
ਆਈ.ਓ.ਐਲ ਅਧਿਕਾਰੀ ਬਸਤ ਸਿੰਘ ਅਤੇ ਮਨਦੀਪ ਸ਼ਰਮਾ ਨੇ ਦੱਸਿਆ ਕਿ ਛੇ ਮਹੀਨਿਆਂ ਲਈ 9 ਲੱਖ ਰੁਪਏ ਦਿੱਤੇ ਗਏ ਹਨ। ਇਸ ਮਿਆਦ ਦੇ ਪੂਰਾ ਹੋਣ ‘ਤੇ ਆਈ.ਓ.ਐਲ ਵਲੋਂ ਸਰਕਾਰੀ ਨਿਯਮਾਂ ਅਨੁਸਾਰ ਦਾਨ ਜਾਰੀ ਰੱਖਿਆ ਜਾਵੇਗਾ।