ਰੂਪਨਗਰ ਦੇ ਵੱਖ-ਵੱਖ ਬਲਾਕਾਂ ‘ਚ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ

ਰੂਪਨਗਰ
ਰੂਪਨਗਰ ਦੇ ਵੱਖ-ਵੱਖ ਬਲਾਕਾਂ ‘ਚ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ

ਰੂਪਨਗਰ 23 ਨਵੰਬਰ 2021

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਵੱਖ ਵੱਖ ਸਿੱਖਿਆ ਬਲਾਕਾਂ ਵਿਚ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ ।ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਇਹ ਪ੍ਰਦਰਸ਼ਨੀ ਲਗਾਉਣ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ, ਰਾਜ ਕੁਮਾਰ ਖੋਸਲਾ ਦੀ ਅਗਵਾਈ ਹੇਠ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ‘ਬਹਿਰਾਮਪੁਰ ਜ਼ਿ਼ਮੀਂਦਾਰਾਂ’ ਅਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ‘ਸਿੰਘ ਭਗਵੰਤਪੁਰ’ ਵਿਖੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ  ।

ਹੋਰ ਪੜ੍ਹੋ :-ਕੇਜਰੀਵਾਲ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ‘ਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀਆਂ ਸੱਤ ਗਰੰਟੀਆਂ

ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ‘ਬਹਿਰਾਮਪੁਰ ਜ਼ਿ਼ਮੀਂਦਾਰਾਂ’ ਵਿਖੇ ਬਲਾਕ ‘ਸਲੋਰਾ’ ਤੇ 17 ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ ।ਇਨ੍ਹਾਂ ਵਿਦਿਆਰਥੀਆਂ ਨੇ ਸਾਇੰਸ ਮਾਡਲ ਅਤੇ ਕਿਰਿਆਵਾਂ ਦੀ ਜੱਜਮੈਂਟ ਕਵਿਤਾ ਵਰਮਾ ਅਤੇ ਪੂਜਾ ਗੋਇਲ ਨੇ ਕੀਤੀ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰੁਚੀ ਗਰੋਵਰ, ਮੈਡਮ ਪਰਮਜੀਤ ਕੌਰ, ਜਸਵਿੰਦਰ ਕੌਰ, ਭੁਪਿੰਦਰ ਸਿੰਘ ਅਤੇ ਸਾਰੇ ਸਟਾਫ ਨੇ ਭਰਪੂਰ ਸਹਿਯੋਗ ਦਿੱਤਾ ।ਇਸ ਪ੍ਰਦਰਸ਼ਨੀ ਦਾ ਨਿਰੀਖਣ ਕਰਨ ਲਈ ਲੋਕੇਸ਼ ਮੋਹਨ ਸ਼ਰਮਾ, ਇੰਚਾਰਜ ਸਿੱਖਿਆ ਸੁਧਾਰ ਟੀਮ, ਗੁਰਿੰਦਰ ਸਿੰਘ ਕਲਸੀ, ਡੀ. ਐਮ. ਸਾਇੰਸ, ਸਤਨਾਮ ਸਿੰਘ, ਬੀ. ਐਮ. ਸਾਇੰਸ, ਪ੍ਰਭਜੀਤ ਸਿੰਘ ਅਤੇ ਸੰਜੀਵ ਕੁਮਾਰ ਪੁੱਜੇ ।

ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ‘ਸਿੰਘ ਭਗਵੰਤਪੁਰ’ ਵਿਖੇ ਬਲਾਕ ਮੀਆਂਪੁਰ  ਦੇ 24 ਸਕੂਲ  ਅਤੇ ਰੋਪੜ 1 ਦੇ 17 ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ  ਵਿਚ ਵੱਖ-ਵੱਖ ਮਾਡਲ ਤੇ ਕਿਰਿਆਵਾਂ ਪੇਸ਼ ਕੀਤੀਆਂ। ਇਹ ਪ੍ਰਦਰਸ਼ਨੀ ਪ੍ਰਿੰਸੀਪਲ ਕਿਰਨਦੀਪ ਕੌਰ ਦੀ ਅਗਵਾਈ ਵਿੱਚ ਕੀਤੀ ਗਈ ।ਇਸ ਪ੍ਰਦਰਸ਼ਨੀ ਵਿੱਚ ਜੱਜਮੈਂਟ ਦੀ ਭੂਮਿਕਾ ਸ੍ਰੀਮਤੀ ਹਰਮੀਤ ਕੌਰ, ਰੁਪਿੰਦਰ ਕੌਰ, ਨਵਜੋਤ ਕੌਰ, ਜੋਤੀ ਅਗਰਵਾਲ, ਪ੍ਰਿਯੰਕਾ ਰਾਠੌੜ ਅਤੇ ਰੁਪਿੰਦਰ ਕੌਰ ਨੇ ਬਾਖੂਬੀ ਨਿਭਾਈ । ਇਸ ਮੌਕੇ ਵਿਦਿਆਰਥੀ ਤੋਂ ਇਲਾਵਾ ਵਿਗਿਆਨ ਅਧਿਆਪਕ ਤੇ ਮਾਪੇ ਪਤਵੰਤੇ ਸੱਜਣ ਅਤੇ ਸਮੂਹ ਸਟਾਫ ਹਾਜ਼ਰ ਸਨ ।
ਫੋਟ : ਵਿਗਿਆਨ ਪ੍ਰਦਰਸ਼ਨੀਆਂ ਦਾ ਨਿਰੀਖਣ ਕਰਦੇ ਹੋੋਏ ਅਧਿਕਾਰੀ ਤੇ ਅਧਿਆਪਕ।

Spread the love